ਪੰਨਾ:Alochana Magazine January 1961.pdf/44

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਸ ਨੂੰ ਆਪਣੀ ਵਰਮੀ ਵਿਚੋਂ ਧਨ ਦਾ ਸੰਪੂਰਨ ਖਜ਼ਾਨਾ ਦੇ ਦਿਤਾ | ਪਰ ਉਸ ਤੋਂ ਇਹ ਬਚਨ ਲਇਆ ਕਿ ਉਹ ਪੰਡਿਤ ਉਸ ਸੱਪ ਨੂੰ ਇਕ ਟੋਕਰੇ ਵਿਚ ਰੱਖ ਕੇ ਹਿਮਾਲਾ ਵਿਚ ਛੱਡ ਆਵੇਗਾ। ਪੰਡਿਤ ਧੰਨ ਦਾ ਖਜ਼ਾਨਾ ਦੇਖ ਕੇ ਸੱਪ ਦੀ ਗਲ ਮੰਨ ਗਇਆ । ਉਸ ਨੇ ਸਾਰਾ ਧੰਨ ਲੈ ਲਇਆ | ਸੱਪ ਨੂੰ ਇਕ ਟੋਕਰੇ ਵਿਚ ਰੱਖ ਕੇ ਹਿਮਾਲਾ ਨੂੰ ਤੁਰ ਪਇਆ । | ਹਿਮਾਲਾ ਤੋਂ ਕੁਝ ਦਸ ਕਦਮ ਦੀ ਵਾਟ ਤੇ ਸੱਪ ਨੂੰ ਪੰਡਿਤ ਨੇ ਕਹਿਆ ਕਿ ਤੂੰ ਆਪ ਅਗੇ ਚਲਿਆ ਜਾਹ । ਸੱਪ ਨੇ ਪੰਡਿਤ ਨੂੰ ਇਕ ਹੋਰ ਖਜਾਨਾ ਦਸ ਦਿਤਾ ਅਤੇ ਚਹਿਆ ਕਿ ਉਹ ਉਸ ਨੂੰ ਬਰਫਾਂ ਦੇ ਵਿਚ ਛੱਡ ਆਵੇ । ਪੰਡਿਤ ਨੇ ਖੁਸ਼ੀ ਖੁਸ਼ੀ ਮੰਨ ਲਇਆ | ਜਦੋਂ ਉਹ ਦੋਵੇਂ ਹਿਮਾਲਾ ਦੇ ਵਿਚ ਪੁਜੇ ਅਤੇ ਪੰਡਿਤ ਸੱਪ ਨੂੰ ਹਿਮਾਲਾ ਵਿਚ ਛਡਣ ਲਗਾ ਤਾਂ ਸੱਪ ਹਸ ਪਇਆ । ਪੰਡਿਤ ਨੇ ਉਸ ਨੂੰ ਹਸਣ ਦਾ ਕਾਰਣ ਪਛਿਆ । ਸਪ ਨੇ ਉਸ ਨੂੰ ਇਕ ਕਾਂਸ਼ੀ ਜੀ ਦੇ ਇਕ ਪੰਡਿਤ ਦਾ ਨਾਮ ਦਸਿਆ ਅਤੇ ਕਹਿਆ-ਇਸ ਦਾ ਉੱਤਰ ਉਹ ਪੰਡਿਤ ਹੀ ਦੇਵੇਗਾ ।” ਪੰਡਿਤ ਨੇ a fਨ ਦੇ ਖਜ਼ਾਨੇ ਗਡੀਆਂ ਵਿਚ ਭਰ ਕੇ ਘਰ ਪੁਚਾ ਦਿਤੇ ਅਤੇ ਆਪ ਕਾਂਸ਼ੀ ਵਲ ਤੁਰ ਗਿਆ । ਕਾਂਸ਼ੀ ਦੇ ਪੰਡਿਤ ਨੇ ਉਸ ਨੂੰ ਕਹਿਆ-ਇਕ ਵਾਰੀ ਚਾਰ ਪੰਡਿਤ ਅਤੇ ਇਕ ਕੁੱਤਾ ਚੌਹਾਂ ਧਾਮਾਂ ਦੀ ਯਾਤ੍ਰ ਕਰਨ ਗਏ । ਯਾਕੂ ਤੋਂ ਪਿਛੋਂ ਸਾਰੇ ਹਿਮਾਲਾ ਵਿਚ ਭੀ ਗਏ । ਚਾਰੇ ਪੰਡਿਤ ਤਾਂ ਹਿਮਾਲਾ ਵਿਚ ਚਲੇ ਗਏ, ਪਰ ਕੁੱਤਾ ਨਾ ਗਇਆ । ਉਹਨਾਂ ਪੰਡਿਤਾਂ ਨੂੰ ਯਾ ਕਰਨ ਅਤੇ ਦੁਨੀਆਂ ਦੀ ਮੋਹ ਮਾਇਆ ਛਡ ਕੇ ਬਰਫ ਇਹ ਗਲ ਜਾਣ ਕਰ ਕੇ ਮੌਖਸ਼ ਮਿਲ ਗਇਆ । ਪਰ ਉਹ ਕੁਤਾ ਮੈਂ ਹੀ ਹਾਂ, ਜਿਸ ਨੂੰ ਜੀਵਨ ਨਾਲ ਪਿਆਰ ਸੀ, ਇਸੇ ਕਰਕੇ ਮੈਨੂੰ ਮੁੜ ਮੁੜ ਜਨਮ ਲੈਣਾ ਪੈਂਦਾ ਹੈ । ਜੇ ਕਰ ਮੈਂ ਭੀ ਹਿਮਾਲਾ ਦੀ ਬਰਫ਼ ਵਿਚ ਚਲਿਆ ਜਾਂਦਾ ਤਾਂ ਮੇਰੀ ਮਕਤੀ ਹੋ ਜਾਂਦੀ । ਤੂੰ ਵੀ ਭੁਲ ਕੀਤੀ ਹੈ, ਜੋ ਤੂੰ ਸੱਪ ਨੂੰ ਤਾਂ ਮੁਕਤੀ ਦੁਆ ਦਿਤੀ, ਪਰ ਲn ਪਇਆ ਦੇ ਜਾਲ ਵਿਚ ਫਸ ਕੇ ਦੁਨੀਆਂ ਵਿਚ ਟੱਕਰਾਂ ਖਾਣ ਲਈ ਰਹਿ ਗਇਆ , ਤੂੰ ਮੁਕਤੀ ਦਾ ਰਾਹ ਨਹੀਂ ਪਛਾਣਿਆ ।

ਉਕਤ ਲੋਕ-ਕਥਾ ਪਸ਼ੂ-ਕਥਾ ਵੀ ਮੰਨੀ ਜਾ ਸਕਦੀ ਹੈ ਅਤੇ ਸਿਖਿਆਤਮਕ a ਇਕ ਹੋਰ ਲੋਕ-ਕਥਾ ਦੇਖੋ ਜਿਹੜੀ ਕਾਵਿ-ਬੱਧ ਵੀ ਹੈ ਅਤੇ ਉਸ ਵਿਚ 'ਹਾਲ' ਦਾ ਰੰਗ ਵੀ ਭਰਿਆ ਹੋਇਆ ਹੈ । ੪੨