ਪੰਨਾ:Alochana Magazine January 1961.pdf/40

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੋਣ ਲੱਗ ਪਈਆਂ* । ਪਰ ਇਹ ਦਲੀਲ ਕੁਝ ਅਢੁਕਵੀਂ ਜੇਹੀ ਭਾਸਦੀ ਹੈ । ਇਸੇ । ਕਾਰਣ ਵਧੇਰੇ ਵਿਦਵਾਨ ਇਸ ਮਤ ਤੋਂ ਸਹਿਮਤ ਨਹੀਂ ਹਨ । ਉਹਨਾਂ ਦਾ ਤਾਂ ਇਹ ਹੀ ਨਿਸਚੈ ਮਤ ਹੈ ਕਿ ਲੋਕ ਕਹਾਣੀਆਂ ਦਾ ਜਨਮ ਸਥਾਨ ਭਾਰਤ ਹੀ ਹੈ । ਪੰਜਾਬ ਵਿਚ ਇਹੋ ਹੀ ਨਹੀਂ, ਹੋਰ ਵੀ ਅਨੇਕ ਪ੍ਰਕਾਰ ਦੀਆਂ ਕਹਾਣੀਆ ਪ੍ਰਾਪਤ ਹੁੰਦੀਆਂ ਹਨ, ਜਿਨ੍ਹਾਂ ਵਿਚੋਂ ਵਿਸ਼ੇਸ਼ ਹਨ-ਹਾਸਰਸ ਪੁਰਤ ਸਿਖਿਆਤਮਿਕ ਕਹਾਣੀਆਂ, ਜਿਨ੍ਹਾਂ ਵਿਚ ਕਹਾਣੀਆਂ ਦੇ ਪਾਤਰ ਨੂੰ ਮੁੜ ਦਸ ਕੇ ਉਹਨਾਂ ਦੀ ਮੁਤਾ ਦਾ ਮਖੌਲ ਉਡਾ ਕੇ ਸਿਖਿਆ ਦਿਤੀ ਜਾਂਦੀ ਹੈ । ਏਹੋ ਜੇਹੀਆਂ ਕਹਾਣੀਆਂ ' ਬਚਿਆ ਨੂੰ ਹਸਦਿਆਂ ਖੇਡਦਿਆਂ ਹੀ ਸਿਖਿਆ ਦਾ ਪਾਠ ਪੜਾ ਦੇਂਦੀਆਂ ਹਨ । ਵਧੇਰੇ ਕਰਕੇ ਸਾਡੇ ਪਰਵਾਰਾਂ ਦੇ ਵਡੇ ਵਡੇਰੇ ਬਚਿਆਂ ਨੂੰ ਇਹੋ ਜਿਹੀਆਂ ਕਹਾਣੀਆਂ ਸੁਣਾਉਂਦੇ ਹਨ, ਜਿਨ੍ਹਾਂ ਤੋਂ ਉਹਨਾਂ ਦਾ ਦਿਲ ਪਰਚਾਵਾ ਵੀ ਹੁੰਦਾ ਹੈ ਅਤੇ ਸਿਖਿਆ ਵੀ ਪ੍ਰਾਪਤ ਹੁੰਦੀ ਹੈ । ( ਕਾਵਿ ਪ੍ਰਧਾਨ ਕਹਾਣੀਆਂ ਦਾ ਭੀ ਪੰਜਾਬ ਵਿਚ ਘਾਟਾ ਨਹੀਂ ਹੈ । ਇਹਨਾ ਕਹਾਣੀਆਂ ਵਿਚ ਨਾਪੇ ਤੁਲੇ ਸ਼ਬਦਾਂ ਵਿਚ ਹੀ ਕਹਾਣੀ ਦੀ ਕਥਾ ਵਸਤੂ, ਸਾਰ ਵਾਤਾਵਰਣ ਅਤੇ ਸਿਖਿਆ ਆਦਿ ਭਰੀ ਰਹਿੰਦੀ ਹੈ । ਕਹਾਣੀ ਕਾਵਿ ਪ੍ਰਧਾਨ ਹੋਣ ਕਰ ਕੇ ਬੱਚੇ ਇਹਨਾਂ ਨੂੰ ਯਾਦ ਵੀ ਕਰ ਲੈਂਦੇ ਹਨ ਅਤੇ ਖੇਡਦੇ ਦੇ ਇਕ ਦੂਜੇ ਨੂੰ ਸੰਖੇਪ ਵਿਚ ਕਹਾਣੀ ਸੁਣਾ ਵੀ ਦੇਂਦੇ ਹਨ । ਏਹੋ ਜੇਹੀਆਂ ਕਹਾਣੀਆਂ ਦਾ ਰਿਵਾਜ ਨਿਸਚੈ ਹੀ ਵਧੇਰਾ ਪੁਰਾਣਾ ਪ੍ਰਤੀਤ ਹੁੰਦਾ ਹੈ, ਕਿਉਂਕਿ ਪੰਜਾਬ ਦੀਆਂ ਪੁਰਾਤਨ ਕਹਾਣੀਆਂ ਕਾਵਿ-ਬੱਧ ਹੀ ਸਨ ! ਇੱਛਾ ਹੁੰਦਿਆਂ ਹੋਇਆਂ ਭੀ ਪੰਜਾਬ ਦੀਆਂ ਲੋਕ-ਕਥਾਵਾਂ ਦੀਆਂ ਉਦਾਹਰਣਾਂ ਦੇਣਾ ਕੁਝ ਉਚਿਤ ਪ੍ਰਤੀਤ ਨਹੀਂ ਹੁੰਦਾ ਕਿਉਂਕਿ ਇਹ ਇਕ ਸੁਤੰਤਰ ਪੁਸਤਕਾਂ ਦਾ ਹੀ ਵਿਸ਼ਾ ਹੈ । ਫਿਰ ਵੀ ਅਸੀਂ ਇਥੇ ਵੰਨਗੀ ਵਜੋਂ ਕੁਝ ਦੋ ਚਾਰ ਛੋਟੀਆਂ ਛੋਟੀਆਂ ਲੋਕਕਥਾਵਾਂ ਅਵੱਸ਼ ਦੇ ਰਹੇ ਹਾਂ, ਜਿਨ੍ਹਾਂ ਤੋਂ ਲੋਕ-ਕਹਾਣੀਆਂ ਦੀ ਜਾਣ-ਪਛਾਣ ਜਾਂ ਵਰਗੀਕਰਣ ਪਾਠਕ ਕਰ ਸਕਣ । ਪਾਣੀ ਬਰਸੇ ਜਾਂ ਨਾ ? ( ਇਕ ਨੀਤੀ ਕਥਾ ) ਇਕ ਘੁਮਿਆਰ ਸੀ । ਉਸ ਦੀਆਂ ਦੋ ਧੀਆਂ ਸ਼ਨ ! ਜਦੋਂ ਉਹਨਾਂ ਦਾ ਸਿਰ

  • “Very similar stories may originate independently in different parts of the world since man was often confronted by similar conditions of environments."

-“Mythology and Legends" Vol. 1, P. 313, Standard Dictionery of Folk-Lore ੩੮