ਪੰਨਾ:Alochana Magazine January 1961.pdf/38

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਸਿਆ ਜਾਵੇ, ਵਧੇਰੇ ਕਰ ਕੇ ਕੋਈ ਭੀ ਨਾਮ, ਚਾਹੇ ਉਹ ਮਨੁੱਖ ਦਾ ਜਾਂ ਕਿਸੇ ਸ਼ਹਿਰ ਦਾ ਹੋਵੇ, ਦੇਸ ਦੇਣ ਤੋਂ ਹੀ ਕੰਮ ਚਲ ਜਾਂਦਾ ਹੈ । ਇਹੋ ਜੇਹੀਆਂ ਕਹਾਣੀਆਂ ਵਿਚ ਕਦੇ ਕਦੇ ਵਿਸ਼ੇਸ਼ ਵਾਕਾਂ ਦੀ ਵੀ ਵਿਸ਼ੇਸ਼ਤਾ ਹੁੰਦੀ ਹੈ, ਜਿਨ੍ਹਾਂ ਨੂੰ ਕਹਾਣੀ ਸੁਣਾਉਣ ਵਾਲੇ ਲਈ ਯਾਦ ਕਰ ਲੈਣਾ ਜ਼ਰੂਰੀ ਹੁੰਦਾ ਹੈ । ਜੇਕਰ ਉਹ ਉਸ ਵਿਸ਼ੇਸ਼ ਵਾਕ ਰਚਨਾ ਨੂੰ ਭੁੱਲ ਜਾਵੇ ਤਾਂ ਉਸ ਕਹਾਣੀ ਦਾ ਸੁਆਦ ਹੀ ਕਿਰਕਿਰਾ ਹੋ ਜਾਂਦਾ ਹੈ । ਇਹਨਾਂ ਕਹਾਣੀਆਂ ਦਾ ਮੁਢਲਾ ਜਨਮ ਸਥਾਨ ਭੀ ਭਾਰਤ ਹੀ ਹੈ । ਇਸਦਾ ਪ੍ਰਾਚੀਨਤਮ ਗੁੰਝ ‘ਕਥਾ ਸਰਿਤ ਸਾਗਰ' ਮੰਨਿਆ ਜਾਂਦਾ ਹੈ । ਵਿਦਵਾਨਾਂ ਦਾ ਮਤ ਹੈ ਕਿ ਪਰੀ ਕਹਾਣੀਆਂ ਦੀ ਉਤਪਤੀ ਭਾਰਤ ਤੋਂ ਹੀ ਹੋਈ ਅਤੇ ਹੌਲੀ ਹੌਲੀ ਉਹ ਪਛਮੀ ਦੇਸ਼ਾਂ ਵਿਚ ਫੈਲ ਗਈਆਂ। ਯੂਰਪੀ ਵਿਦਵਾਨਾਂ ਦਾ ਮਤ ਹੈ ਕਿ ਕਹਾਣੀਆਂ ਦੀ ਉਤਪਤੀ ਪਛਮੀ ਦੇਸਾਂ , ਵਿਹ ਹੋਈ ਸੀ ਅਤੇ ਹੌਲੀ ਹੌਲੀ ਉਹਨਾਂ ਦਾ ਪ੍ਰਭਾਵ ਭਾਰਤ ਉਤੇ ਭੀ ਪਇਆ । ਪਰ ਹੁਣ ਪਛਮੀ ਦੇਸ਼ਾਂ ਦੇ ਵਿਦਵਾਨਾਂ ਦਾ ਭੀ ਇਹੋ ਹੀ ਵਿਸ਼ਵਾਸ ਹੈ ਕਿ ਅਸਲ ਵਿਚ ਕਹਾਣੀ ਦੀ ਉਤਪਤੀ ਭਾਰਤ ਵਿਚ ਹੀ ਹੋਈ ਅਤੇ ਹੌਲੀ ਹੌਲੀ ਉਹ ਪਛਮੀ ਦੇਸ਼ਾਂ ਵਿਚ ਭੀ ਅਰਬ, ਈਰਾਨ ਤੇ ਯੂਨਾਨ ਦੇ ਰਸਤੇ ਪੁਜ ਗਈਆਂ । ਡਾਕਟਰ ਮੈਕਡੋਨਲ ਅਪਣੀ ਪੁਸਤਕ "ਸੰਸਕ੍ਰਿਤ ਸਾਹਿਤ ਦਾ ਇਤਿਹਾਸ` ਵਿਚ ਲਿਖਦੇ ਹਨ :- "Europe was thus undoubtedly indebted to India for medieaval Literature of fairy tales and fables" -Dr. Macdonell in “History of Sanskrit Literature | ਭਾਰਤ ਵਿਚ ਆਉਣ ਵਾਲੇ ਬਿਉਪਾਰੀ, ਮਲਾਹ, ਰਾਜਦੂਤ ਅਤੇ ਵਖੋ ਵਖ ਯਾਤਰੀਆਂ ਨੂੰ ਹੀ ਇਹ ਮਾਣ ਪ੍ਰਾਪਤ ਹੈ ਕਿ ਉਹਨਾਂ ਨੇ ਭਾਰਤ ਦੀਆਂ ਇਹਨਾਂ ਲੋਕ ਕਹਾਣੀਆਂ ਨੂੰ ਭਿੰਨ ਭਿੰਨ ਦੇਸ਼ਾਂ ਵਿਚ ਪੁਚਾਇਆ । ਠੰਡੀ ਰਾਤ ਦੇ ਲੰਮੇ ਪਹਿਰ ਵਿਚ ਜਦੋਂ ਲੋਕ ਆਪਣੇ ਦੇਸ਼ਾਂ ਵਿਚ ਪੁਜਦੇ ਸਨ ਤਾਂ ਉਹ ਭਾਰਤ ਦੀਆਂ ਕਹਾਣੀਆਂ ਨੂੰ ਸੁਰਜੀਤ ਕਰ ਦੇਂਦੇ ਸਨ ਅਤੇ ਆਪਣੇ ਦੇਸ਼ ਵਾਸੀਆਂ ਦੇ ਦਿਲਾਂ ਵਿਚ ਭਾਰਤ ਵਾਸਤੇ ਇਕ ਅਨੋਖੀ ਕਲਪਨਾ ਜਗਾ ਦੇਂਦੇ ਸਨ । ਸਿਕੰਦਰ ਦੇ ਹਮਲੇ ਵੇਲੇ ਵਖੋ ਵਖ ਦੇਸ਼ਾ ਦੇ ਸਿਪਾਹੀ ਉਸ ਦੇ ਨਾਲ ਸਨ । ਉਹਨਾਂ ਫੌਜੀਆਂ ਨਾਲ ਯੁਧ ਵਿਚ ਏਥੋਂ ਦੇ ਵੱਖ ਵੱਖ ਲੋਕਾਂ ਦਾ ਮੇਲ ਹੋਇਆ । ਦੋਵੇਂ ਦੇਸ਼ਾਂ ਦੇ ਫੌਜੀ ਰਾਤ ਨੂੰ ਜਾਂ ਅਮਨ ਵੇਲੇ ਆਪਣੇ ਪਰਚਾਵੇ ਲਈ ਇਹਨਾਂ ਲੋਕ-ਕਹਾਣੀਆਂ ਦੀ ਹੀ ਵਰਤੋਂ ਕਰਦੇ ਸਨ । ਨਿਸਚੇ ਰਾ e fairy tales of t “Many of the stories, especially the fairy tale Europe originated in India and migrated westward' -“Standard Folk Lore Dictionery there " ੩੬