ਪੰਨਾ:Alochana Magazine January 1961.pdf/36

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾ ਹੈ ਜਿਹੜਾ ਈਸਾ ਤੋਂ ਤਿੰਨ ਸਦੀਆਂ ਪਹਿਲਾਂ ਹੋਇਆ ਮੰਨਿਆ ਜਾਂਦਾ ਹੈ । ਪੰਚ ਤੰਤਰ’ ਉਹ ਪਹਿਲੀ ਭਾਰਤੀ ਪੁਸਤਕ ਹੈ ਜਿਹੜੀ ਪੂਰਨ ਤੌਰ ਤੇ ਨੀਤੀ ਕਥਾਵਾਂ ਨਾਲ ਭਰੀ ਹੋਈ ਹੈ । ਇਸ ਦਾ ਰਚਨਾ ਕਾਲ ਈਸਾ ਤੋਂ ਲਗਭਗ ਸੌ ਡੇਢ ਸੌ ਸਾਲ ਪਹਿਲਾਂ ਹੋਇਆ ਮੰਨਿਆ ਜਾਂਦਾ ਹੈ । ਵਿਸ਼ਵ ਦੀਆਂ ਲਗਭਗ ਸਾਰੀਆਂ ਭਾਸ਼ਾਵਾਂ ਵਿਚ ਏਸ ਦਾ ਅਨੁਵਾਦ ਹੋ ਚੁਕਿਆ ਹੈ । | ਨੀਤੀ ਕਹਾਣੀਆਂ ਤੋਂ ਪਿਛੋਂ ਸਾਡੇ ਸਾਹਮਣੇ ਅਖਾਣਾਂ ਦੇ ਸਰੂਪ ਵਾਲੀਆਂ ਕੁਝ ਇਤਿਹਾਸਕ ਕਹਾਣੀਆਂ ਆਉਂਦੀਆਂ ਹਨ । ਇਹਨਾਂ ਕਹਾਣੀਆਂ ਦੇ ਪਾਤਰ ਵਧੇਰੇ ਕਰ ਕੇ ਇਤਿਹਾਸਕ ਪ੍ਰਤੀਤ ਹੁੰਦੇ ਹਨ। ਸਾਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਅਮਕੀ ਘਟਨਾ ਭਾਵੇਂ ਇਤਿਹਾਸ ਵਿਚ ਨਹੀਂ ਲਿਖੀ ਗਈ ਪਰ ਉਹ ਉਸ ਇਤਿਹਾਸਕ ਪਰਸ਼ ਨਾਲ ਵਾਪਰੀ ਹੋਈ ਜ਼ਰੂਰ ਹੈ, ਜਿਸ ਨੂੰ ਇਤਿਹਾਸਕਾਰ ਨਹੀਂ ਜਾਣ ਸਕੇ । ਕੁਝ ਵਿਦਵਾਨਾਂ ਦਾ ਖਿਆਲ ਹੈ ਕਿ ਇਹਨਾਂ ਕਹਾਣੀਆਂ ਦੇ ਪਾਤਰਾਂ ਦੇ ਨਾਮ ਇਤਿਹਾਸਕ ਇਸ ਕਰ ਕੇ ਰਖ ਦਿਤੇ ਗਏ ਹਨ, ਜਿਸ ਕਰਕੇ ਇਹ ਕਹਾਣੀਆਂ ਪ੍ਰਭਾਵਜੀਲ ਪਤੀਤ ਹੋਣ । ਅਸਲ ਵਿਚ ਇਹ ਘਟਨਾਵਾਂ ਮਨੋ-ਕਲਪਿਤ ਹੀ ਹੁੰਦੀਆਂ ਹਨ । ਨਿਸਚਯ ਰੂਪ ਨਾਲ ਇਹ ਨਹੀਂ ਕਹਿਆ ਜਾ ਸਕਦਾ ਕਿ ਸਚਿਆਈ ਕੀ ਹੈ । ਪਰ Pਪਰੋਕਤ ਦਲੀਲ ਤਰਕ-ਪੂਰਣ ਅਵੱਸ਼ ਜਾਪਦੀ ਹੈ । ਮਾਲਵ ਸਮਰਾਟ ਵਿਕਰਮਜੀਤ - eਧਤ ਇਹੋ ਜਿਹੀਆਂ ਸੈਂਕੜੇ ਕਹਾਣੀਆਂ ਅੱਜ ਵੀ ਸਾਡੇ ਵਡੇ ਵਡੇਰੇ ਰੋਜ਼ ਰਾਤ ਨੂੰ ਬਣਾਉਂਦੇ ਹਨ । ਨਾ ਕਵਲ ਵਿਕਰਮ ਸਰਾਂ ਗੋਪੀ ਚੰਦ, ਭਰਥਰੀ, ਰਾਜਾ ਰਸਾਲ, ਗੋਰਖ, ਮਛੰਦਰ, ਪੂਰਨ ਅਤੇ ਇਹੋ ਜਿਹੇ ਭਿੰਨ ਭਿੰਨ ਮਹ ॥ ¤ ਜੋੜ ਦਿਤਾ ਜਾਂਦਾ ਹੈ । ਪੰਜਾਬ ਦੇ ਹੀਰ ਰਾਂਝਾ, ਸੱਸੀ ਪਨੂੰ, ਮਿਰਜ਼ਾ ਸਾਹਿਬਾਂ, ਮ ਇਹਨਾਂ ਬਸੰਤੀ, ਮਲਕੀ-ਕੀਮਾਂ ਅਤੇ ਇਹੋ ਜਿਹੇ ਕਿੱਸੇ ਅਜ ਵੀ ਦਿਨ ਰਾਤ ਅਸੀਂ ਭਿੰਨ ਭਿੰਨ ਕਤਾਨਵਾਂ ਦੇ ਨਾਲ ਜੁੜੇ ਹੋਏ ਪਾਂਦੇ ਹਾਂ । ਵਖ ਵਖ ਭਗਤ ਕਵੀਆਂ ਨਾਲ ਵੀ ਇਹੋ ਜਿਹੀਆਂ ਵਖਰੀਆਂ ਵਖਰੀਆਂ · · ਕਹਾਣੀਆਂ ਪ੍ਰਚਲਿਤ ਹਨ । ਸਰਾਪ ਦੇ ਕੇ ਮਾਰ ਸੁਟਣਾ, ਪਥਰ ਬਣਾ ਦੇਣਾ ਅਤੇ ਕਰ ਪੜ ਕੇ ਪਾਣੀ ਪਿਆ ਦੇਣ ਤੋਂ ਕਿਸੇ ਆਦਮੀ ਨੂੰ ਅਮਰ ਕਰ ਦੇਣਾ ਇਹਨਾਂ Aw ਲਈ ਸਾਧਾਰਣ ਜੇਹੀ ਗਲ ਹੈ । ਕਹਿਆ ਜਾਂਦਾ ਹੈ ਕਿ ਗੁਰੂ ਨਾਨਕ ਜਾ ਸ: ਮੱਕੇ ਗਏ ਤਾਂ ਉਹਨਾਂ ਨੇ ਮੱਕੇ ਦੀ ਪਵਿਤਰ ਮਸਜਦ ਵਲ ਲੱਤਾਂ ਕਰ ਲਈਆ" ਤਾਂ ਨੇ ਉਹਨਾਂ ਨੂੰ ਕਹਿਆ ਕਿ ਲੱਤਾਂ ਪਰੇ ਕਰ ਲਵੇ, ਪਰ ਉਹ ਨਾ ਮੰਨੇ । ਜਦ ਸ਼ਨਾਂ ਦੀਆਂ ਲੱਤਾਂ ਫੜ ਕੇ ਪਰੇ ਕਰ ਦਿਤੀਆਂ ਤਾਂ ਉਹ ਮਸਜਦ ਵੀ ਉਹਨਾ ਦਾ ਤਾਂ ਨਾਲ ਫਿਰ ਗਈ । ਇਸੇ ਤਰ੍ਹਾਂ ਦੀਆਂ ਕਹਾਣੀਆਂ Legends " ਆਖਿਆਣਾਤਮਕ ਕਹਾਣੀਆਂ ਕਹਾਉਂਦੀਆਂ ਹਨ । ਏਹੋ ਜੇਹੀਆਂ ਹੋਰ ਭੀ ਅਨ" 1 - " + ੩੪