ਪੰਨਾ:Alochana Magazine January 1961.pdf/34

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੁਹਾਵਰੇ ਦੇ ਰੂਪ ਵਿਚ ਵੀ ਇਸ ਸ਼ਬਦ ਦੀ ਵਰਤੋਂ ਵਧੇਰੇ ਕੀਤੀ ਜਾਂਦੀ ਹੈ । ਕਿਸੇ ਦੇ ਸੰਬੰਧ ਵਿਚ ਜੋ ਚਰਚਾ ਜਾਂ ਆਮ ਪ੍ਰਚਲਿਤ ਗਲ ਲੋਕਾਂ ਵਿਚ ਚਲਦੀ ਰਹਿੰਦੀ ਹੈ ਉਹ ਵੀ ਲੋਕ-ਕਥਾ ਕਹਾਉਂਦੀ ਹੈ । ਅਸੀਂ ਉਪਰ ਬੁਧ ਦੀਆਂ ਜਾਤਕ ਕਥਾਵਾਂ ਬਾਰੇ ਲਿਖ ਹੀ ਆਏ ਹਾਂ । ਇਹਨਾ ਤੋਂ ਇਲਾਵਾ ਬੁਧ ਦੇ ਸ਼ਿਲਾ-ਲੇਖਾਂ ਵਿਚ ਭੀ ਸਾਨੂੰ ਕਹਾਣੀਆਂ ਮਿਲਦੀਆਂ ਹਨ। ੩੧੬ ਈ: ਤੋਂ ਪਹਿਲਾਂ ਇਕ ਯੂਨਾਨੀ ਲੇਖਕ ਹਿਯੂਮੇਰਸ (Euhemeru ਹੋਇਆ ਹੈ । ਉਸ ਨੇ ਆਪਣੀ ਪੁਸਤਕ “Sacred History' ਵਿਚ ਲਿਖਿਆ ਹੈ ਕਿ ਪੁਰਾਤਨ ਕਹਾਣੀਆਂ ਕੇਵਲ ਇਤਿਹਾਸਕ ਘਟਨਾਵਾਂ ਦਾ ਹੀ ਜ਼ਿਕਰ ਕਰਦੀਆ ਹਨ | ਮਨੁਖ ਲੋਕ ਵਿਚ ਜਿਹੜੇ ਵੀ ਬੀਰ ਪੁਰਖ ਹੋਏ, ਮਨੁਖ ਨੇ ਉਹਨਾਂ ਦਾ ਸੰਬੰਧ ਦੇਵਤਿਆਂ ਨਾਲ ਜੋੜ ਦਿੱਤਾ ਹੈ । ਇਹ ਹੀ ਕਹਾਣੀਆਂ ਫਿਰ ਪੁਰਾਣਕ ਗਾਥਾਵਾਂ ਕਹੀਆਂ ਜਾਣ ਲਗ ਪਈਆਂ । ਉਕਤ ਸਿਧਾਂਤ ਨੂੰ ਅੰਗ੍ਰੇਜ਼ੀ ਵਿਚ “ਹਿਯੂਮਰਵਾਦ’ Euheerism ਵੀ ਕਹਿੰਦੇ ਹਨ । ਕੁਝ ਵਿਦਵਾਨਾਂ ਦਾ ਮਤ ਹੈ ਕਿ ਇਹ ਕਹਾਣੀਆਂ ਸਾਡੇ ਬਰਗਾਂ ਨੇ ਆਪਣੀਆਂ ਸੰਤਾਨਾਂ ਨੂੰ ਅਲੰਕਾਰਕ ਭਾਸ਼ਾ ਵਿਚ ਸੁਣਾਈਆਂ ਸਨ, ਪਰ ਅਸੀਂ ਲੋਕ ਉਹਨਾਂ ਵਿਚ ਵਰਤੇ ਗਏ ਅਲੰਕਾਰਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕੇ, ਇਸ ਕਰ ਕੇ ਇਹਨਾਂ ਨੂੰ ਅਸੀਂ ਮਿਥਿਆਤਮਕ ਕਹਾਣੀਆਂ (Mythological Tales) ਹੀ ਕਹਿਦੇ ਰਹੇ ਹਾਂ । ਕੁਝ ਵੀ ਹੋਵੇ, ਪਰ ਇਹ ਨਿਸਚਿਤ ਅਤੇ ਨਿਰਪੱਖ ਸਚਿਆਈ ਹੈ ਕਿ ਵਿਸ਼ਵ ਵਿਚ ਬਭ ਤੋਂ ਪਹਿਲਾਂ ਕਹਾਣੀ ਕਹਿਣ ਸੁਣਨ ਜਾਂ ਲਿਖਣ ਦੇ ਰਿਵਾਜ ਦਾ ਅਰੰਭ ਭਾਰਤ ਤੋਂ ਹੀ ਹੋਇਆ । ਸਗੋਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਰਿਵਾਜ vਜਾਬ ਤੋਂ ਹੀ ਆਰੰਭ ਹੋਇਆ। ਨਾ ਕੇਵਲ ਭਾਰਤੀ ਵਿਦਵਾਨ ਹੀ ਇਸ ਸਿਧਾਂਤ ਨੂੰ ਮੰਨਦੇ ਹਨ, ਸਗੋਂ ਵਿਸ਼ਵ ਦੀਆਂ ਪ੍ਰਾਚੀਨ ਭਾਸ਼ਾਵਾਂ ਦੇ ਵਿਦਵਾਨ, ਚਿੰਤਕ, ਇਤਿਹਾਸਕਾਰ ਲੇਖਕ ਅਤੇ ਆਲੋਚਕ ਆਦਿ ਭੀ ਇਸੇ ਸਿਧਾਂਤ ਦੀ ਪੁਸ਼ਟੀ ਕਰਦੇ ਹਨ ਅਤੇ ਕਹਿੰਦੇ ਹਨ ਕਿ ਭਾਰਤ ਕਹਾਣੀ ਦੇ ਖੇਤਰ ਵਿਚ ਦੁਨੀਆਂ ਦੇ ਸਾਹਵੇਂ ਸਭ ਦਾ ਮੋਢੀ ਹੀ ਨਹੀਂ ਸਗੋਂ ਪ੍ਰਾਚੀਨ ਕਹਾਣੀ ਸਾਹਿਤ ਦਾ ਮੁਖੀ ਵੀ ਹੈ । | ਪੁਰਾਣਕ ਕਹਾਣੀਆਂ ਤੋਂ ਪਸ਼ਚਾਤ ਸਾਡੇ ਸਾਹਮਣੇ ਨੀਤੀ ਕਹਾਣੀਆਂ ਦਾ ਜਗ Rਦਾ ਹੈ, ਜਿਨਾਂ ਨੂੰ ਪਛਮੀ ਵਿਦਵਾਨ Fables ਕਹਿੰਦੇ ਹਨ । ਨੀਤੀ ਕਥਾਵਾਂ ਵਿਚ ਮਨੁਖ ਨੂੰ ਕਹਾਣੀ ਦੇ ਢੰਗ ਨਾਲ ਸਿਖਿਆ ਦਿਤੀ ਜਾਂਦੀ ਹੈ । ਇਹਨਾਂ ਕਹਾਣੀਆਂ ਦੇ ਪਾਤਰ ਵਧੇਰੇ ਕਰ ਕੇ ਜੜ ਹੁੰਦੇ ਹਨ--ਕਦੇ ਕਦੇ ਪਸ਼ ਆਦਿ ਵੀ ਇਹਨਾਂ ਕਹਾਣੀਆਂ ਦੇ ਪਾਤਰ ਬਣ ਜਾਂਦੇ ਹਨ । ਉਹ ਆਪਣੇ ਜੀਵਨ ਦੀਆਂ ਬੀਤੀਆਂ ਹੋਈਆਂ : ਘਟਨਾਵਾਂ ਜਾਂ ਵਾਰਤਾਲਾਪ ਦੁਆਰਾ ਮਨੁਖ ਨੂੰ ਵਖੋ ਵਖ ਸਿਖਿਆਵਾਂ ‘ਦੇਂਦੇ ਹਨ । ੩੨