ਪੰਨਾ:Alochana Magazine January 1961.pdf/27

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗਇਆ। ਬਾਰਾਂਮਾਹੇ ਦੀ ਜਿੰਦ ਜਾਨ ਬਿਰਹਾ ਹੈ ਤੇ ਗੋਪੀਆਂ ਦਾ ਕ੍ਰਿਸ਼ਣ ਪ੍ਰਤੀ ਬਿਰਹਾ ਸਭ ਦਾ ਬਿਰਹਾ ਬਣ ਗਇਆ । ਪੰਜਾਬੀ ਦੇ ਕਈ ਮੁਖੀ ਕਵੀਆਂ, ਜਿਵੇਂ ਕੇਸੋ ਗੁਣੀ, ਦਿਆਲ ਸਿੰਘ, ਕੇਸਰ ਸਿੰਘ ਥਿੰਦ, ਗੁਲਾਮ ਹੁਸੈਨ, ਮੂਲ ਸਿੰਘ, ਨਰਾਇਣ ਸਿੰਘ ਆਦਿ ਨੇ ਗੋਪੀ ਬਿਰਹੁ ਨੂੰ ਲੈ ਕੇ ਬਾਰਾਂਮਾਹੇ ਲਿਖੇ ਹਨ । ਕੇਸੋ ਗੁਣੀ ਆਪਣੇ ਬਾਰਾਂਮਾਹ ਦਾ ਆਰੰਭ ਇਉਂ ਕਰਦਾ ਹੈ : ਕ੍ਰਿਸ਼ਣ ਜੀ ਚੜੇ ਕਿ ਚੇਤਰ ਚੜੇ, ਕਿ ਰਾਧੇ ਵਾਗ ਕ੍ਰਿਸ਼ਨ ਦੀ ਫੜੇ, ਕਿ ਬਿੰਦਾਬਨ ਛਡਿ ਤੁਰਦੇ ਬੜੇ, ਕਿ ਕਿਤਨੇ ਗੁਆਰ ਗੋਪੀਆਂ ਖੜੇ, ਕਿ ਰੱਦੇ ਨੈਣ ਡਿਮਕਦੇ ਬੜੇ, ਕਿ ਸਰਪਰ ਬਿਰਹੁ ਨਗਾਰੇ ਕੜੇ, ਤੁਸਾਂ ਨੀ ਕਿਹੜੀ ਗੋਪੀ ਲੜੇ, ਦਸ ਖਾਂ ਲਾਲ ਜੀ । ਤੂੰ ਆਖੁ ਹਕੀਕਤਿ ਸਾਰੀ, ਮਦਕੇ ਜਾਂਦੀ ਤੁਹਿ ਥੋਂ ਵਾਰੀ, ਮੁੜਿ ਘਰਿ ਆਵੀਂ ਕ੍ਰਿਸ਼ਨ ਮੁਰਾਰੀ, ਰਾਧੇ ਕਰਮ ਕਿਰਤ ਦੀ ਹਾਰੀ, ਬਾਕੀ ਪਈਓ ਕੇਹੜੀ ਭਾਰੀ, ਤੈਨੂੰ ਮਾਲ ਦੀ । ਤੂੰ ਤਾਂ ਚਲਿਓ ਮਥੁਰਾ ਸ਼ਹਿਰ, ਰਾਧਕੇ ਕਰੇ ਹਾਹੁੜੇ ਕਹਿਰ, ਕਿ ਮਿੰਨਤਿ ਕਰਦੀ ਚ ਦੁਪਹਿਰ, ਉਪਰੋਂ ਢਲਿਆ ਤੀਜਾ ਪਹਿਰ, ਸ਼ਾਮ ਬਿਨ ਮਰਾਂ ਖਾਇਕੈ ਜ਼ਹਰਿ, ਕਿ ਮਰੇ ਵਿਚ ਕਲੇਜੇ ਜ਼ਹਿਰ, ਕਿਸੇ ਜੁਆਲ ਦੀ । ਦਿਆਲ ਸਿੰਘ ਦਾ ਅੰਦਾਜ਼ ਵੀ ਇਸੇ ਪ੍ਰਕਾਰ ਦਾ ਹੈ, ਇਹ ਵੀ ਦਿਲਚਸਪੀ ਤੋਂ ਖਾਲੀ ਨਹੀਂ, ਕੁਝ ਸਤਰਾਂ ਪੇਸ਼ ਕਰਦੇ ਹਾਂ : ਸੁਨੋ ਸਖੀ !, ਜਬ ਚੇਤਰ ਚੜਿਆਂ, ਜਾਂਦੇ ਸਜਣ ਦਾ ਲੜ ਫੜਿਆ, ਕਾਲਾ ਨਾਗ ਕਲੇਜੇ ਲੜਿਆ, ਮੈਨੂੰ ਛਡ ਨ ਜਾਈਂ ਅੜਿਆ, ਵਿਸ਼ ਗਈ ਧਾਇ ਕੇ । ਮਿੰਨਤਾਂ ਕਰਦੀ, ਦੁਇ ਕਰ ਜੋੜ, ਮੇਰੀ ਲਗੀ ਪ੍ਰੀਤਿ ਨ ਤੋੜ, ਇਸ ਮਥੁਰਾ ਦਾ ਰਸਤਾ ਛੋੜ ਊਧੋ ! ਲੈ ਚਲ ਪ੍ਰਭੂ ਨੂੰ ਮੌੜ, ਹੈ ਘਰ ਆਇਕੇ । ਮੈਂ ਰੋਂਦੀ ਉਸ ਵੇਲੇ ਦੀ ਆਹੀ, ਜਿਸ ਵੇਲੇ ਮੈਂ ਪੀਤਿ ਲਗਾਈ, ਵੱਢ ਵੱਢ ਖਾਂਦਾ ਬਿਹ ਕਸਾਈ, ਮਾਸਾ ਮਾਸ ਨਹੀਂ ਰੱਤ ਰਾਈ, ਘਰ ਵੇਖੀ ਆਇਕੇ । ਸੁਣ ਵੇ ਦਿਆਲ ਸਿੰਘ ! ਕੀ ਕਰੀਏ, ਬਿਹੁ ਸਮੁੰਦਰ ਕਿਤ ਬਿਧਿ ਤਰੀਏ, ਕਾਈ ਬਾਤੁ ਚਲਣ ਦੀ ਕਰੀਏ, ਹੁਣ ਇਸ ਜੀਵਨ ਕੋਲੋਂ ਮਰੀਏ, ਮਹੁ ਖਾਇਕੇ ।