ਪੰਨਾ:Alochana Magazine January 1961.pdf/23

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਿਆਰਾ ਸਿੰਘ ਪਦਮ ਪੰਜਾਬੀ ਕਵਿਤਾ ਵਿਚ ਬਾਰਾਂਮਾਹੇ ਕਵਿਤਾ ਰਾਣੀ ਦੀ ਦਰਤ ਤੇ ਮੁਹੱਬਤ ਨਾਲ ਦੋਸਤੀ ਜੁਗਾਂ ਜੁਗਾਂ ਦੀ ਹੈ । ਅਤੇ ਇਸ ਦਾ ਜੀਵਨ-ਆਧਾਰ ਪ੍ਰਕ੍ਰਿਤੀ ਚਿਤ੍ਰਣ ਬਣਦਾ ਹੈ ਤੇ ਕਿਧਰੇ ਪ੍ਰੀਤ-ਚਿਣ ਪਰੰਤੁ ਬਾਰਾਂਮਾਹ ਕਾਵਿ-ਰੂਪ ਐਸਾ ਹੈ ਜਿਥੇ ਕਵਿਤਾ ਨੂੰ ਕੁਦਰਤ ਤੇ ਮੁਹੱਬਤ ਦੀ ਦੇਵੀ ਦੋਵੇਂ ਕਲਿਗੜੀ ਪਾ ਕੇ ਮਿਲਦੀਆਂ ਹਨ ਤੇ ਅਜਿਹਾ ਰੋਮਾਂਸ ਭਰਿਆ ਸਹਗਾਨ ਛੇੜਦੀਆਂ ਹਨ ਜੋ ਬਾਰਾਂ ਮਹੀਨਿਆਂ ਦੇ ਪ੍ਰਕ੍ਰਿਤੀ-ਰੰਗਾਂ ਦੇ ਆਧਾਰ ਤੇ ਬਿਰਹ ਦੀਆਂ ਸੁਰਾਂ ਛੇੜਦਾ ਹੋਇਆ ਮਿਲਾਪ ਦਾ ਨਗਮਾਂ ਗਾਉਂਦਾ ਹੈ । ਜਦੋਂ ਇਉਂ ਪ੍ਰਕ੍ਰਿਤੀ ਚਿਣ ਦੀ ਕਾਰਦੀ ਵੀਣਾ ਨਾਲ ਬਿਰਹ ਦਾ ਗਮ ਗਾਇਆ ਜਾਂਦਾ ਹੈ ਤਾਂ ਸਾਹਿਤਕ ਹਜ ਸੁਆਦ ਦੇ ਭਾਗ ਜਾਗ ਪੈਂਦੇ ਹਨ । ਬਾਰਾਂਮਾਹਿਆਂ ਦੀ ਰੋਮਾਂਟਕ ਕਵਿਤਾ ਦੀ ਇਹ ਖੂਬੀ ਸਚਮੁਚ ਹੀ ਬੜੀ ਮਹਤਵ ਵਾਲੀ ਹੈ । ਇਸ ਕਵਿਤਾ ਵਿਚ ਇਸ਼ਕ ਦਾ ਦੇਵਤਾ ਫੁਲਾਂ ਦੇ ਤੀਰ ਕਮਾਨ ਲੈ ਕੇ ਬਿਰਹੀ ਵਿਯੋਗੀਆਂ ਦਾ ਸ਼ਿਕਾਰ ਕਰਦਾ ਹੈ ਤੇ ਉਹ ਸ਼ਿਕਾਰ ਹੋ ਕੇ ਮੁੜ ਜ਼ਿੰਦਾ ਹੁੰਦੇ ਹਨ । ਫਿਰ ਮੁਹਬਤ ਦੀ ਦੇਵ ਨੂੰ ਮਨਾਇਆ ਜਾਂਦਾ ਹੈ ਤੇ ਕੁਦਰਤ ਉਨ੍ਹਾਂ ਦਾ ਮਿਲਾਪ-ਗੀਤ ਗਾਉਂਦੀ ਹੈ । ਗੱਲ ਵਿਯੋਗ ਤੋਂ ਸ਼ੁਰੂ ਕਰ ਕੇ ਸੰਯੋਗ ਵਲ ਨੂੰ ਲਿਜਾਈ ਜਾਂਦੀ ਹੈ, ਜੈਸਾ ਕਿ ਭਾਰਤੀ ਸੰਸਕ੍ਰਿਤੀ ਦਾ ਵਿਸ਼ੇਸ਼ ਕਿਰਦਾਰ ਹੈ । ਦੂਜੇ ਸ਼ਬਦਾਂ ਵਿਚ ਇਉਂ ਵੀ ਕਹਿ ਸਕਦੇ ਹਾਂ ਕਿ ਬਾਰਾਂਮਾਹੇ ਦਾ ਤਾਣਾ ਪੇਟਾ ਤਾਂ ਬਿਰਹੁ ਵਿਯੋਗ ਦਾ ਹੀ ਹੁੰਦਾ ਹੈ, ਪਰ ਅਤੇ ਕਪੜਾ ਸੰਜੋਗ ਦਾ ਲਿਆ ਜਾਂਦਾ ਹੈ । ਇਸ ਕਪੜੇ ਦੇ ਉਣਨ ਵਾਲੀ ਕੁਦਰਤ ਹੈ, ਜੋ ਗਿਆਰਾਂ ਮਹੀਨੇ ਦੀ ਲੁਛਦੀ ਸਿਸਕਦੀ ਫਿਕੇ ਫਿਕੀ ਜ਼ਿੰਦਗੀ ਨੂੰ ਨੂੰ ਫਗਣ ਦੀਆਂ ਬਹਾਰਾਂ ਵਿਚ ਵਸਲ ਦੇ ਰੰਗ ਨਾਲ ਰੰਗ ਕੇ ਇਕ ਨਵੀਂ ਹੋਲੀ ੧ਡਦੀ ਹੈ । ਇਹ ਹੈ ਬਾਰਾਂਮਾਹ ਦੇ ਵਿਸ਼ਯ ਵਸਤ ਦੀ ਰੰਗੀ ਵਗਦੀ ਧਾਰਾ, ਜਿਸ ਵਿਚ ਕੁਦਰਤ ਤੇ ਪ੍ਰੀਤ ਦੀ ਦੇਵੀ ਆਪਣੀ ਨਵੇਕਲੀ ਛਬ ਦਿਖਾਉਂਦੀਆਂ ਹਨ । ਪੰਜਾਬ ਵਿਚ ਬਾਰਾਂਮਾਹ ਦੀ ਪਰੰਪਰਾ ਬੜੀ ਪੁਰਾਣੀ ਹੈ । ਬਾਰਵੀਂ ਸਦੀ ਦੇ ਚ ਵਚ ਮਸ਼ਹੂਰ ਕਵੀ ਸਉਦ ਸਾਅਦ ਸਲੇਮਾਨ ਲਾਹੌਰੀ ਦਾ ਲਿਖਿਆ ਫਾਰਸੀ ਬਾਮਾਹ ਇਸ ਗੱਲ ਦਾ ਪੱਕਾ ਪਰਮਾਣ ਹੈ ਕਿ ਉਸ ਸਮੇਂ ਇਹ ਕਾਵਿ ਰੂਪ ਭਾਰਤੀ 3