ਪੰਨਾ:Alochana Magazine January 1961.pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੈਦਾ ਕੀਤਾ ਸੀ । ਇਕ ਸ਼ਾਸਕ ਦੇ ਰੂਪ ਵਿਚ ਤਾਂ ਉਹ ਕੋਈ ਖੋਹਣ ਨਾ ਖੋਹ ਸਕਿਆ ਪਰ ਮਨੁਖ ਅਤੇ ਕਵੀ ਦੇ ਰੂਪ ਵਿਚ ਉਸ ਨੇ ਪਰਮ ਸਫਲਤਾ ਪ੍ਰਾਪਤ ਕੀਤੀ । ਉਸ ਸਮੇਂ ਦੀਆਂ ਹਾਲਤਾਂ ਵਿਚ ਇਕ ਕਲਾ ਤੇ ਸਾਹਿਤ ਦੇ ਰਸੀਏ ਵਾਸਤੇ ਇਕ ਚੰਗਾ ਸ਼ਾਸਕ ਹੋਣਾ ਕਾਫ਼ੀ ਔਖਾ ਸੀ । ਉਹ ਮੁਗਲ ਰਾਜ ਦੀ ਬੁਝਦੀ ਹੋਈ ਸ਼ਮਾਂ ਵੀ ਅੰਤਲੀ ਭੜਕੀਲੀ ਲੋਅ ਜਾਂ ਲਾਟ ਸੀ, ਜਿਸ ਦੇ ਬਾਰੇ ਵਿਚ ਗ਼ਾਲਿਬ ਨੇ ਕਹਿਆ ਸੀ :- ਦਾਗੇ-ਫ਼ਿਰਾਕੇ-ਸੋਹਬਤੇ-ਸ਼ਬ ਕੀ ਜਲੀ ਹੁਈ, ਇਕ ਸ਼ਮਾ ਰਹਿ ਗਈ ਹੈ ਸੋ ਵੱਹ ਭੀ ਖ਼ਾਮੋਸ਼ ਹੈ । ਦੇਸ਼ ਦੀਆਂ ਚੌਹਾਂ ਕੂਟਾਂ ਵਿਚ ਫੈਲੀ ਅਫਰਾਤਫਰੀ, ਕੁਟ-ਨੀਤੀਏ ਅਜ਼ਾ ਦੀ ਥਾਂ ਥਾਂ ਉਤੇ ਸਫਲਤਾ, ਉਸ ਦੀ ਰਾਜ-ਸਤਾ ਦਾ ਸੁਕੜ ਕੇ ਸਿਫ਼ਰ ਬਰਾਬਰ ਹੋ ਜਾਣਾ, ਅਮੀਰਾਂ, ਵਜ਼ੀਰਾਂ ਦੇ ਧਰੋਹ, ਪਰਮਪਰਾਵਾਦੀ ਕਵੀਆਂ ਦੀਆਂ ਸੰਗਤਾਂ ਅਤੇ ਜੀਵਨ ਦ ਨਾਸ਼ਵਾਨਤਾ ਦਾ ਭੂਘ ਅਨੁਭਵ -- ਇਨ੍ਹਾਂ ਸਭਨਾਂ ਗੱਲਾਂ ਨੇ ਮਿਲ ਮਲਾ ਜ਼ਫ਼ਰ ਨੂੰ ਇਕ ਘੋਰ ਨਿਰਾਸ਼ਾਵਾਦੀ ਬਣਾ ਦਿੱਤਾ । ਉਹ ਉਰਦੂ ਦਾ ਇਕ ਸਫਲ ਕਵੀ ਹੈ । ਮੀਰ ਦੇ ਸੋਜ਼, ਗ਼ਮ, ਸਾਦਗੀ ਅਤੇ ਨਿਰਾਸ਼ਾ ਉਸ ਦੇ ਹੀ ਹਿਸੇ ਵਿਚ ਆਣ ਹਨ । ਸੋਜ਼ ਅਤੇ ਨਿਰਾਸ਼ਾ ਵਿਚ ਉਸ ਦੀ ਤੁਲਣਾ ਦਾ ਸ਼ਾਇਰ ਬਾਦ ਵਿਚ ਫਾਨੀ ਦਾ ਹੋਇਆ ਹੈ । ਪਰ ਫ਼ਾਨੀ ਦੀ ਸ਼ੈਲੀ ਜ਼ਰਾ ਔਖੀ ਹੈ । ਉਹ ਮੀਰ ਤੋਂ ਵਧ ਗਾਲਿਬ ਦੇ ਵਧੇਰੇ ਨੇੜੇ ਹੈ । ਜ਼ਫ਼ਰ ਮੀਰ ਦੇ ਵਧੇਰੇ ਨੇੜੇ ਹੈ । ੧੮੫੭ ਦਾ ਕੌਮੀ ਸ਼ਾਕਾ ਵੀ ਉਸ ਦੀ ਹੌਸਲੇ ਨਾ ਉਭਾਰ ਸਕਿਆ | ਸਗੋਂ ਭਾਰਤੀ ਲੋਕਾਂ ਦੀ ਹਾਰ ਤੇ ਜਲਾਵਤਨ ਨੇ ਉਸ ਨੂੰ ਨਿਰਾਸਤਾ ਦੀ ਹੋਰ ਵੀ ਡੂੰਘੀ ਖੱਡ ਵਿਚ ਸੁੱਟ ਦਿੱਤਾ । ਇਕ ਵਾਹਿਗੁਰੂ ਭਰੋਸਾ ਸੀ, ਜਿਸ ਨੇ ਉਸ ਦਾ ਅੰਤਲੇ ਸਮੇਂ ਤਕ ਸਾਥ ਦਿੱਤਾ । ਬਚ "ਅਸਲਾਹ ਸੁਖ਼ਨ”, “ਤਾਲੀਫ਼ਾਤੇ ਅਬੂ ਜ਼ਫ਼ਰੀ", "ਸ਼ਰਾਏ ਗੁਲਿਸਤਾ 1ਖਿਆਬਾਨੇ ਤਸੱਵੁਫ਼ ਤੋਂ ਛੁੱਟ ਉਰਦੂ ਗ਼ਜ਼ਲਾਂ ਦੇ ਚਾਰ ਦੀਵਾਨ ਵੀ 184 ਉਸ ਦੀਆਂ ਬਹੁਤ ਸਾਰੀਆਂ ਗ਼ਜ਼ਲਾਂ ਤਾਂ ਅਤੇ ਪ੍ਰਸਿਧ ਹਨ । ਜਿਵੇਂ ਕਿ :- ਨਾ ਕਿਸੀ ਕੀ ਆਂਖ ਕਾ ਨੂਰ ਹੂੰ, ਨਾ ਕਿਸੀ ਕੇ ਦਿਲ ਕਾ ਕਰਾਰ ਹੈ। ਜੋ ਕਿਸੀ ਕੇ ਕਾਮ ਨਾ ਆ ਸਕੇ, ਮੈਂ ਵੋਹ ਇਕ ਸ਼ਤੇ ਗੁਬਾਰ | ! ਦਿੱਤਾ | ਜ਼ਫ਼ਰ ਨੇ ਅਤੇ ਰੂਏ ਗੁਲਿਸਤਾਂ ਦੀਵਾਨ ਵੀ ਲਿਖੇ ਹਨ । ਗਈ ਯਕ-ਬਯਕ ਹਵਾ ਪਲਟ, ਨਹੀਂ ਦਿਲ ਕੋ ਮੇਰੇ ਕਰਾਰ ਹੈ । .