ਪੰਨਾ:Alochana Magazine January 1961.pdf/16

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਰ ਉਹ ਦੁਚਿਤੀ ਵਿਚ ਪੀਸਿਆ ਜਾਂਦਾ ਹੈ, ਏਡਾ ਵਡਾ ਦੇਸ਼ ਕਮਿਊਨਿਸਟ ਲਈ ਅਯੋਗ ਹੈ । ਉਹ ਤੰਗ ਹੋਵੇ, ਇਕ ਸ਼ਹੀਦ ਦੀ ਤਰ੍ਹਾਂ ਜਾਨ ਵਾਰ ਦੇਵੇ, ਪਰ ਹਾਰੇ ਨਾ । ਚਰਨ ਹਾਰਦਾ ਹੈ, ਪਰ ਫੇਰ ਵੀ ਜਿਵੇਂ ਉਪਰ ਕਹਿਆ ਹੈ ਅਜਿਹੀ ਕੋਈ complexity ਭਾਰਤੀ ਵਿਚ ਨਹੀਂ ਹੈ । ਭਾਵ ਉਹ ਘੜਿਆ ਘੜਾਇਆ ਸੋਲਾਂ ਕਲਾ ਸੰਪੂਰਨ ਕਿਰਦਾਰ ਹੈ । ਇਹ ਗਲ ਸਪੱਸ਼ਟ ਹੈ ਕਿ ਨਾਨਕ ਸਿੰਘ ਦੇ ਨਾਵਲ ਸੂਖਸ਼ਮ ਅਤੇ ਜਟਿਲ ਨਹੀਂ ਹਨ । ਜਜ਼ਬਾਤੀ ਲੋਕਾਂ ਲਈ ਡੂੰਘੀ ਅਪੀਲ ਰਖਦੇ ਹਨ । ਏਥੇ ਵੀ ਇਹ ਸ਼ਪਸ਼ਟ ਹੈ ਕਿ ਇਹ ਨਾਵਲ ਸਾਧਾਰਨ ਪੰਜਾਬੀ ਪਾਠਕ ਲਈ ਢੇਰ ਰੌਚਕ ਤੇ ਅਗਰਗਾਮੀ ਹੈ । ਜਿਸ ਪਾਠਕ ਦੀ ਜ਼ਿੰਦਗੀ ਵਿਚ ਸਭਿਆਚਾਰ ਦੀ ਤੇ ਖਾਸ ਤੌਰ ਉਤੇ ਸਾਹਿਤ ਦੀ ਭੁਖ ਚਮਕ ਪਈ ਹੈ ਉਸ ਲਈ ਅਜਿਹੇ ਨਾਵਲ ਬਹੁਤ ਮਹਾਨਤਾ ਨਹੀਂ ਰਖਦੇ, ਪਰ ਆਮ ਪਾਠਕਾਂ ਦੇ ਬਹੁਤ ਨੇੜੇ ਹੁੰਦੇ ਹਨ, ਕਿਉਂਕਿ ਨਾਨਕ ਸਿੰਘ ਜਾਣਦਾ ਹੈ ਕਿ ਅੱਜ ਦੇ ਆਮ ਪੰਜਾਬੀ ਪਾਠਕ ਲਈ ਕਹਾਣੀ ਦੀ ਰੌਚਕਤਾ, ਰੁਮਾਂਸ ਦੀ ਚਾਸਣੀ, ਆਦਰਸ਼ਵਾਦ ਦੀ ਛਾਪ ਅਤੇ ਤਰੱਕੀ-ਪਸੰਦ ਦਾ ਲੇਬਲ, ਸਾਰੀਆਂ ਗੱਲਾਂ ਜ਼ਰੂਰੀ ਹਨ । ਪੰਜਾਬੀ ਸਾਹਿਤ ਅਕਾਡਮੀ ਦੀਆਂ ਛੱਪ ਰਹੀਆਂ ਪੁਸਤਕਾਂ :- (ੳ) ਸੰਖਿਆ ਕੋਸ਼ ਕ੍ਰਿਤ : ਗੁਰਬਖਸ਼ ਸਿੰਘ 'ਕੇਸਰੀ (ਅ) ਨੀਲੀ ਤੇ ਰਾਵੀ ਸੰਪਾਦਕ : ਕਰਤਾਰ ਸਿੰਘ ਸ਼ਮਸ਼ੇਰ () ਜੀਵਨ ਤੰਦਾਂ ਅਨੁਵਾਦਕ : ਡਾ: ਖੇਮ ਸਿੰਘ ਗਰੇਵਾਲ (ਸ) ਬੁੱਧ ਜਾਤ . ਕ੍ਰਿਤ : ਗੁਰਾਂਦਿੱਤਾ ਖੰਨਾ