ਪੰਨਾ:Alochana Magazine January 1961.pdf/13

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ ਕਿ ਇਸ ਗੱਲ ਨਾਲ ਸਹਿਮਤ ਹੋਣਾ ਔਖਾ ਨਹੀਂ ਕਿ ਉਸ ਦੇ ਇਹ ਸਾਰੇ ਪਾਤਰ ਬਹੁਤ ਹਦ ਤਕ ਮਨੋ-ਕਲਪਤ ਹਨ । ਉਸ ਦੇ ਤਜਰਬੇ ਵਿਚ ਆਪਣੀ ਮਾਤਾ ਦੇ ਰੂਪ ਵਿਚ ਇਕ ਅਜਿਹੀ ਇਸਤਰੀ ਆਈ ਜੋ ਸਹਿਨਸ਼ੀਲਤਾ ਦਾ ਪੁੰਜ ਸੀ । ਇਸੇ ਲਈ ਉਸ ਨੇ ਆਪਣੇ ਇਸਤਰੀ ਪਾਤਰਾਂ ਵਿਚ ਸਹਿਨਸ਼ੀਲਤਾ ਅਤੇ ਇਸੇ ਦਾ ਪ੍ਰਤੀਕਰਮ ਬਗ਼ਾਵਤ ਲਿਆਂਦਾ ਹੈ । ਪਰ ਮੱਦ-ਸ਼੍ਰੇਣੀ ਦੀ ਇਸਤਰੀ ਅਜੇ ਬਗਾਵਤ ਕਰਨਾ ਨਹੀਂ ਸਿਖੀ । ਜਿਥੋਂ ਤਕ ਕਿਸਾਨ ਔਰਤਾਂ ਦਾ ਸਬੰਧ ਹੈ, ਜਿਨ੍ਹਾਂ ਵਿਚੋਂ ਸਲੋਚਨਾ ਵੀ ਇਕ ਹੈ, ਕੇਵਲ ਏਨਾ ਹੀ ਕਹਿ ਦੇਣਾ ਕਾਫ਼ੀ ਹੋਵੇਗਾ ਕਿ : ਸਰਕਾਰ ਨੇ ਲੜਕੀਆਂ ਨੂੰ ਜ਼ਮੀਨ ਦਾ ਮਾਲਕ ਬਣਾਉਣ ਲਈ ਇਕ ਕਾਨੂੰਨ ਬਣਾਇਆ ਹੈ ! ਮਰਦ ਕਿਸਾਨਾਂ ਵਲੋਂ ਇਸ ਦੀ ਵਿਰੋਧਤਾ ਕੀਤੀ ਜਾ ਰਹੀ ਹੈ । ਕਾਨੂੰਨ ਪਹਿਲੋਂ ਹੀ ਲੰਗੜਾ ਹੈ । ਉਪਰੋਂ ਕਿਸਾਨਾਂ ਨੇ ਇਸ ਦੀ ਉਲੰਘਣਾ ਵਿਚ ਕੋਈ ਕਸਰ ਨਹੀਂ ਛੱਡੀ । ਅਸਲੀ ਨਤੀਜਾ ਇਹ ਹੈ ਕਿ ਲੜਕੀ ਕਿਤੇ ਵੀ ਜ਼ਮੀਨ ਦੀ ਮਾਲਕ ਨਹੀਂ ਬਣੀ । ਤਾਂ ਫਿਰ ਉਹ ਸਲੋਚਨਾ ਵਾਸਤਵ ਵਿਚ ਹੈ ਕਿੱਥੇ । ਯਥਾਰਥਵਾਦ ਤੋਂ ਮੇਰਾ ਭਾਵ ਇਹ ਨਹੀਂ ਕਿ ਜ਼ਿੰਦਗੀ ਦੀ ਅਸਲੀਅਤ ਨੂੰ ਹੂ-ਬ-ਹੂ ਬਿਆਨਿਆ ਜਾਏ । ਨਰੋਏ ਯਥਾਰਥਵਾਦ ਵਿਚ ਰੁਮਾਂਸਵਾਦ ਦੀ ਦੇਰ ਥਾਂ ਹੈ । ਪਰ ਅਜਿਹੇ ਰੁਮਾਂਸਵਾਦ ਦੀ ਜੋ ਯਥਾਰਥਵਾਦ ਉਤੇ ਆਧਾਰਿਤ ਹੋਵੇ । ਆਪਣੀਆਂ ਮਾਲੀ ਦਿਕਤਾਂ ਕਾਰਨ ਆਪਣੇ ਪਤੀ ਦੇ ਅੰਗਹੀਣ ਹੋਣ ਕਾਰਣ ਅਤੇ ਭਾਰਤੀ ਤੇ ਪਰਿਤਪਾਲ ਦੇ ਅਸਰ ਹੇਠ ਆ ਕੇ ਉਸ ਨੂੰ ਵਾਕਈ ਅਜਿਹੀ ਬਣਨਾ ਚਾਹੀਦਾ ਸੀ ਜੋ ਬਾਗੀ ਹੋ ਸਕੇ ਅਤੇ ਆਪਣੇ ਲਈ ਅਤੇ ਹੋਰਨਾਂ ਲਈ ਲੜ ਸਕੇ, ਉਹ ਇਉਂ ਕਰਦੀ ਵੀ ਹੈ; ਇਥੋਂ ਤਕ ਇਹ ਯਥਾਰਥਵਾਦ ਉਤੇ ਆਧਾਰਤ ਰੁਮਾਂਸਵਾਦ ਹੈ । ਪਰ ਉਸ ਦੀ ਪਾਤਰ ਉਸਾਰੀ ਸੁਚੱਜੀ (Convincing) ਨਹੀਂ । ਜਿਸ ਕਰਕੇ ਓਪਰੇਪਣ ਦਾ, ਆਦਰਸ਼ਕ ਅਤੇ ਮਨੋਕਲਪਤ ਹੋਣ ਦਾ ਪ੍ਰਭਾਵ ਪੈਂਦਾ ਹੈ। ਇਉਂ ਜਾਪਦਾ ਹੈ ਕਿ ਨਾਨਕ ਸਿੰਘ ਨੇ ਪਹਿਲੋਂ ਮਿਥ ਕੇ, ਜ਼ੋਰ ਲਾ ਕੇ ਉਨ੍ਹਾਂ ਲਈ ਅਜਿਹਾ ਰੋਲ ਚੁਣਿਆ । ਨਾਵਲ ਦੀ ਭਇੰ ਵਿਚੋਂ ਇਹ ਉਗਮਦੀ ਪਰਨੀਤ ਨਹੀਂ ਹੁੰਦਾ । ਸੰਗਤ ਦਾ ਅਸਰ ਹੋਣਾ ਅਵੱਸ਼ ਸੀ । ਇਹ ਠੀਕ ਹੈ । ਪਰ ਉਸ ਦਾ ਇਸ ਹਦ ਤਕ ਚਲੇ ਜਾਣਾ ਕਿ ਆਪ ਮਿਥ ਕੇ ਝੋਲੇ ਵਿਚ ਪਸਤੌਲ ਲੈ ਕੇ ਜਾਣਾ, ਕੁਝ Iਲਮੀ, ਓਪਰੀ ਤੇ ਜਾਸੂਸੀ ਨਾਵਲਾਂ ਵਾਲੀ ਗਲ ਜੇਹੀ ਲਗਦੀ ਹੈ । ਉਸ ਦਾ ਠਾਕਰ ਸਿੰਘ ਪਾਸ ਜਾਣਾ ਮਨੋਕਲਪਿਤ ਰੋਲ ਨੂੰ ਪੇਸ਼ ਕਰਨ ਲਈ ਹੀ ਜੜ ਦਿਤਾ ਗਇਆ ਹੈ । ਵਾਸਤਵ ਵਿਚ ਇਸ ਗਲ ਦੀ ਕੋਈ ਵਿਸ਼ੇਸ਼ਤਾਈ ਨਹੀਂ । ਜੇ ਇਹ ਕਹਿਆ ਜਾਵੇ ਕਿ