ਪੰਨਾ:Alochana Magazine February 1958.pdf/4

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇ ਉੱਤਰ ਦੇਣ ਬਾਰੇ ਪੰਜਾਬੀ ਸਾਹਿੱਤ ਦਾ ਇਤਿਹਾਸ ਅਜੇ ਤਕ ਚੁਪ ਹੈ । ਪਰ ਇਸ ਮੁਸ਼ਕਲ ਦੇ ਬਾਵਜੂਦ ਇਸ ਕਿੱਸੇ ਦੀ ਬੋਲੀ ਤੋਂ, ਜੋ ਕਿ ਸਾਂਦਲ ਬਾਰ ਦੇ ਜਾਂਗਲੀ ਇਲਾਕੇ ਨਾਲ ਸੰਬੰਧ ਰਖਦੀ ਹੈ, ਇਸ ਗੱਲ ਦਾ ਕੁਝ ਝਾਉਲਾ ਪੈਂਦਾ ਹੈ ਕਿ ਸ਼ਾਇਦ ਇਹ ਕਵੀ ਝੰਗ ਸਿਆਲ ਦੇ ਇਲਾਕੇ ਦਾ ਹੀ ਵਸਨੀਕ ਸੀ ਤੇ ਇਹ ਜ਼ਾਤ ਦਾ ਗੁੱਜਰ ਸੀ । (੨) ਕਵੀ ਅਹਿਮਦ ਗੁੱਜਰ ਦੀ ਹੀਰ ਬੈਂਤਾਂ, ਦੋਹਰਿਆਂ ਤੇ ਝੂਲਣੇ ਛੰਦਾਂ ਵਿਚ ਲਿਖੀ ਹੋਈ ਹੈ । ਕੁਲ ਛੰਦ ਇਸ ਕਿੱਸੇ ਦੇ ੨੩੨ ਹਨ। ਤੇ ਝੂਲਣੇ ਛੰਦ ਜਾਂ ਬੈਂਤ ਵੀ ਇਕ ਸਮਾਨ ਨਹੀਂ, ਸਗੋਂ ਦੇ ਤੁਕੇ, ਤਿੰਨ ਤੁਕੇ, ਚਾਰ ਤੁਕੇ, ਪੰਜ ਤੁਕੇ ਤੇ ਛੇ ਤੁਕੇ ਆਦਿ ਰੂਪਾਂ ਵਿਚ ਮਿਲਦੇ ਹਨ । ਕਿੱਸੇ ਦਾ ਮੁੱਖ ਲੇਖ ਹੈਕਸਾ ਹੀਰ ਰਾਂਝੇ ਦੀ ਕਵੀ ਅਹਿਮਦ ਗੁੱਜਰ ਕੀਤੀ ਤੇ ਪਹਿਲੇ ਝੂਲਣੇ ਦਾ ਪਾਠ ਇਸ ਪ੍ਰਕਾਰ ਹੈ : “ਅੱਵਲ ਕਰੋ ਤੋ ਸਿਫਤ ਸਾਹਿਬ ਦੀ, ਜੋ ਸਗਲ ਜਗਤ ਦੇ ਕਰਨਹਾਰਾ । ਹਿੰਦੂ ਮੁਸਲਮਾਨ ਜਿਨ ਪੈਦਾ ਕੀਤੇ, | ਆਪੋ ਆਪਣਾ ਰਾਹੁ ਪਕੜ ਨਿਆਰਾ i 3 ਕਿੱਸੇ ਦੀ ਅੰਤਲੀ ਤੁਕ ਹੈ : ਸੰਨ ਈਸ ਤੇ ਚਾਰ ਅਉਰੰਗ ਸ਼ਾਹੀ, | ਕਥਾ ਹੀਰ ਤੇ ਰਾਂਝੇ ਦੀ ਹੋਈ ਪੂਰੀ । ਕਵਿਤਾ ਦੇ ਇਹੋ ਬੰਦ ਹਨ ਜਿਨ੍ਹਾਂ ਤੋਂ ਕਵੀ ਦੇ ਦਿਲੀ-ਇਤਕਾਦ ਤੇ ਇਸ ਕਿੱਸੇ ਦੇ ਰਚਨਾ-ਕਾਲ ਦਾ ਪਤਾ ਲਗਦਾ ਹੈ । ਇਸ ਤੋਂ ਇਲਾਵਾ ਇਸ ਕਿੱਸੇ ਵਿਚ ਕਵੀ ਨੇ ਆਪਣੇ ਬਾਰੇ ਹੋਰ ਕੁਝ ਨਹੀਂ ਲਿਖਿਆ ਤੇ ਨਾ ਹੀ ਇਸ ਗੱਲ ਦਾ ਹੀ ਬਹੁਪਤਾ ਦਿਤਾ ਹੈ ਕਿ ਇਹ ਕਿੱਸਾ ਕਵੀ ਨੇ ਕਿਸ ਆਧਾਰ ਨੂੰ ਲੈ ਕੇ, ਕਉ, ਕਦ ਤੇ ਕਿਥ ਬੈਠ ਕੇ ਲਿਖਿਆ ਸੀ । ਕਿਸੇ ਕਾਵਿ-ਰਚਨਾ ਦੀ ਖੋਜ ਬਾਰੇ ਅਜ ਕਲ ਦੇ a ਵਿਚ ਇਹੋ ਸਿਧਾਂਤਕ ਗੱਲਾਂ ਹਨ ਜੋ ਖਾਸ ਤੌਰ ਤੇ ਬੜੀ ਮਹਾਨਤਾ ਰਖਦੀਆਂ ਹਨ । ( 3 ) ਇਸ ਕਿੱਸੇ ਦੀ ਕਥਾ-ਵਸਤੂ ਕੀ ਹੈ ਤੇ ਉਹ ਕਿੱਥੋਂ ਲਈ ਗਈ, ਇਨ੍ਹਾਂ ਪਸ਼ਨਾਂ ਦਾ ਉੱਤਰ ਇਕ ਔਖੀ ਜਿਹੀ ਗੱਲ ਜਾਪਦੀ ਹੈ ਕਿਉਂਕਿ ਦਮੋਦਰ ਤੋਂ