ਪੰਨਾ:Alochana Magazine August 1963.pdf/9

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਿਲਾਫ਼ ਅਵਾਜ ਉੱਚੀ ਨਹੀਂ ਕਰ ਸਕਦੇ ਤੇ ਦਿਲਚਸਪ ਕੌਤਕਾਂ ਵਿੱਚ ਰਸ ਮਾਣ ਕੇ ਖਾਮੋਸ਼ ਹੋ ਜਾਂਦੇ ਹਨ। ਹੇਠ ਲਿਖੀ ਕਵਿਤਾ ਦਾ ਉਪਰੋਕਤ ਪ੍ਰਸੰਗ ਸੁੰਦਰ ਪ੍ਰਤੀਕ ਹੈ।

ਸਕੰਦਰੀਆ ਦੇ ਬਾਦਸ਼ਾਹ

‘ਕਿਲੋਪੈਟਰਾ’ ਦੇ ਪਿਆਰੇ ਤੇ ਸੁੰਦਰ -
ਕਈ ਬੱਚਿਆਂ ਨੂੰ,
ਨਗਰ ਦੇ ਨਿਵਾਸੀ;
ਹਜ਼ਾਰਾਂ ਦੀ ਗਿਣਤੀ 'ਚ ਵੇਖਣ ਨੂੰ ਆਏ।
ਕੋਈ ਛੱਡਦਾ ਏ ਮੁਫ਼ਤ ਦਾ ਤਮਾਸ਼ਾ?
ਕਿਤੇ ਸੀਜ਼ਰੋਨ; ਉਸਦੇ ਹਨ ਛੋਟੇ ਭਾਈ,
'ਟੋਮੋਲੀਸਕੰਦਰ' ਵੀ ਹਨ ਦੋਵੇਂ ਆਏ।
ਉਹ ਸੈਨਿਕ-ਸਮਾਰੋਹ ਵੀ ਰੰਗ-ਸ਼ਾਲਾ 'ਚ -
ਆਏ, ਪ੍ਰਥਮ ਵਾਰ ਆਏ।
ਟੈਮੇਲੀ ਕਿ ਉਹ ਸ਼ਾਹ ਹੈ 'ਸੀਰੀਆ' ਦਾ,
ਸਕੰਦਰ ਕਿ ਅਰਮੀਨੀਆਂ', 'ਮੀਦੀਆਂ ਦਾ,
ਤੁਰੀ ਜਾ ਰਿਹਾ ਸੀਜ਼ਰੋਨ ਅੱਗੇ ਅੱਗੇ,
ਲਹਿਰਾਂਦੇ ਹੋਏ ਲਾਲ ਰੇਸ਼ਮ ਦੇ ਵੱਸਤ੍ਰ
ਕਿ ਉੱਠਣ ਜਿਵੇਂ ਲਾਲ ਮੱਦਰਾ 'ਚ ਲਹਿਰਾਂ।
ਹੈ ਸੀਨੇ ਨੂੰ ਫੁੱਲਾਂ ਦੀ ਮਾਲਾ ਸਜਾਇਆ,
ਜੜਾਊ ਗੁਲੂ-ਬੰਦ ਹੈ ਨੀਲਮਾਂ ਦਾ,
ਰੰਗਾ-ਰੰਗ ਮਣੀਆਂ ਤੋਂ ਜੁੱਤੀ ਮੜੀ ਏ, -
ਤੇ ਬੰਨੀ ਗਈ ਰੇਸ਼ਮੀ ਡੋਰੀਆਂ ਤੋਂ,
ਉਹ ਵੱਡਾ ਹੈ ਆਪਣੇ ਭਰਾਵਾਂ ’ਚ ਸਭ ਤੋਂ,
ਕੀ ਏਸੇ ਲਈ ਸ਼ਹਨਸ਼ਾਹ ਉਸ ਨੂੰ ਆਖਣ?
ਸਮਝਦੇ ਨੇ ਸਭ ਕੁਝ ਨਗਰ ਦੇ ਨਿਵਾਸੀ,- (ਪਰ)
ਉਹ ਰਸ ਲੈ ਰਹੇ ਨੇ,
ਤਮਾਸ਼ੇ 'ਚ ਹਾਸੇ 'ਚ ਪਰ ਰਮ ਰਹੇ ਨੇ।
ਹੈ ਵਾਤਾਵਰਣ ਕਾਵਿ-ਮੇ ਨਿਘ-ਨਿਘਾ,
ਅਰਸ਼ ਸਾਫ਼-ਸੁਥਰਾ;
ਪਏ ਰੰਗ-ਸ਼ਾਲਾ 'ਚ ਹੁੰਦੇ ਨੇ ਕਰਤਵ;
ਬੜੀ ਧੂਮ ਹੈ ਭੀੜ-ਵਿੱਚ ਕਰਤਬਾਂ ਦੀ