ਪੰਨਾ:Alochana Magazine August 1963.pdf/54

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰਮ ਵੀ ਕਰਵਾਂਦਾ ਹੈ ਤੇ ਇਸੇ ਦਿਲ ਵਿਚ ਕਿਤੇ ਲੁਕੀ ਹੋਈ ਜ਼ਮੀਰ ਦੀ ਕਿਰਨ ਸਾਨੂੰ ਚੈਨ ਵੀ ਨਹੀਂ ਲੈਣ ਦੇਂਦੀ । ਮਨੁਖ ਹੱਬਤ ਵਾਸਤੇ ਹਨੇਰੇ ਭਾਲਦਾ ਹੈ ਪਰ ਮੁਹੱਬਤ ਦੇ ਨਤੀਜੇ ਚਾਨਣ ਵਿਚ ਹੀ ਜੀਵੇ ਜਾ ਸਕਦੇ ਹਨ । ਸਾਡੇ ਦਿਲ ਵਿਚ ਅਜੇਹਾ ਸੂਰਜ ਚੜਿਆ ਹੋਇਆ ਹੈ ਜੋ ਸਾਡੇ ਹਨੇਰੇ ਕਰਮਾਂ ਨੂੰ ਛੁਪਣ ਨਹੀਂ ਦੇਂਦਾ । ਦਾਗ਼ ਹੁਣ ਛੁਪ ਨਾ ਸਕਣਗੇ ਅਸੀਂ ਆਪਣੇ ਆਪ ਨੂੰ ਧੋਖਾ ਨਹੀਂ ਦੇ ਸਕਦੇ । | ਦਾਗ ਵਾਸਤੇ ਸੁਚਮ ਦਾ ਤਰਲਾ ਪਾਣ ਵਾਲੀ, ਬੱਚੇ ਨੂੰ ਸਮੁਚੀ ਜਗ ਚੇਤਨਾ ਦਾ ਹਾਣੀ ਬਣਾਉਣ ਵਾਲੀ, ਦਿਸ਼ ਨੂੰ ਸਰਬ ਦਿਸ਼ ਬਣਾਉਣ ਵਾਲੀ ਤਥ ਨੂੰ ਸਚ ਤੇ ਘਟਨਾ ਨੂੰ ਅਨੁਭਵ ਬਣਾਉਣ ਵਾਲੀ ਇਹ ਕਵਿਤਾ ਸਾਡੀ ਸੋਚ ਤੇ ਸਲਾਹੁਤ ਦੋਹਾਂ ਦੀ ਅਧਿਕਾਰੀ ਹੈ । ਪੁਸਤਕ ਪੜਚੋਲ-- ਹੁਸਨ ਦੇ ਹਾਣੀ ਲੇਖਕ : ਗੁਲਜ਼ਾਰ ਸਿੰਘ ਸੰਧੂ ਵਿਸ਼ਾ : ਕਹਾਣੀਆਂ ਪ੍ਰਕਾਸ਼ਕ : ਗੁਰਦਾਸ ਕਪੂਰ ਐਂਡ ਸਨਜ਼ ਮੁੱਲ : ਤਿੰਨ ਰੁਪਏ ੭੫ ਨਵੇਂ ਪੈਸੇ ਸਫ਼ੇ : ੧੧੬ ਗੁਲਜ਼ਾਰ ਸਿੰਘ ਸੰਧੂ ਆਲੋਚਨਾ ਤੇ ਨਿੱਕੇ ਲੇਖ ਲਿਖਦਾ ਲਿਖਦਾ ਕਹਾਣੀਕਾਰ ਦੇ ਰੂਪ ਵਿਚ ਪ੍ਰਗਟ ਹੋ ਗਇਆ । ਹੁਸਨ ਦੇ ਹਾਣੀ ਉਸ ਦਾ ਪਹਿਲਾ ਕਹਾਣੀ ਸੰਗ੍ਰਹਿ ਹੈ-ਚੌਦਾਂ ਕਹਾਣੀਆਂ । ਪਿਆਰ ਤੋਂ ਲੈਕੇ ਇਨਸਾਨ ਦੇ ਅੰਦਰ ਕੀ ਚੋਰੀ ਅਤੇ ਕਮੀਨਗੀ ਦੀ ਉਛੱਲ ਤੀਕ ਇਸ ਦੇ ਵਿਮੈ ਹਨ । | ਮੈਂ ਉਸ ਦੀ ਕਹਾਣੀ ‘ਕਾਇਰ’ ਪੰਜ ਛੇ ਸਾਲ ਹੋਏ ਪੜੀ ਸੀ । ਕਹਾਣੀ ਦਾ ਵਿਸ਼ਾ ਅਤੇ ਉਸ ਦਾ ਨਿਭਾ ਦੇਖ ਕੇ ਬਹੁਤ ਸੰਤੁਸ਼ਟੀ ਹੋਈ ਸੀ । ਵਹ ਅਗਰ ਚਾਹੋਂ ਤੋਂ ਫਿਰ ਕਿਆ ਚਾਹੀਏ' ਦਾ ਪੁਜਾਰੀ ਪ੍ਰਚਲਤ ਘਟੀਆ ਕਦਰਾਂ ਦਾ ਸ਼ਿਕਾਰ ਹੈ ਅਤੇ ਉਸ ਦੀ ‘ਵਿਸ਼ਾਲ-ਦਿਲੀ ਦਾ ਖ਼ਲ ਕਾਗਤ ਦੀ ਹਾਂਡੀ ਵਾਂਗ ਉੱਡ ਜਾਂਦਾ ਹੈ । | ਗੁਲਜ਼ਾਰ ਸਿੰਘ ਦੇ ਵਿਸ਼ੇ ਮੌਲਿਕ ਹਨ । ਘਟਨਾਵਾਂ ਦਾ ਬਿਆਨ ਬੜੀ ਬੇ-ਰਹਿਮ ਅਤੇ ਕਾਟਵੀਂ ਸ਼ੈਲੀ ਵਿਚ ਕੀਤਾ ਗਇਆ ਹੈ । ਉਸ ਦੀ ਬੋਲੀ ਵਿਚ ਪਿੰਡ ਦਾ ਪਿਛੋਕੜ 43