ਪੰਨਾ:Alochana Magazine August 1963.pdf/5

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਧ ਤੋਂ ਵਧ ਲਾਭ ਪ੍ਰਾਪਤ ਕਰਨ ਦੇ ਉਪਰਾਲੇ ਸੋਚਣ ਦਾ ਕੋਈ ਢੰਗ ਲਭ ਸਕਣ । ਪ੍ਰਯੋਗਸ਼ੀਲ ਪੰਜਾਬੀ ਕਵਿਤਾ :- ਇਸੇ ਅੰਕ ਵਿਚ ਪ੍ਰ: ਸੁਰਜੀਤ ਸਿੰਘ ਹਾਂਸ ਦਾ ਇਕ ਰੀਵੀਊ-ਲੇਖ ਪ੍ਰਕਾਸ਼ਤ ਕਰਨ ਦੀ ਖੁਸ਼ੀ ਅਸੀਂ ਲੈ ਰਹੇ ਹਾਂ । ਇਸ ਲੇਖ ਵਿਚ : ਹਾਂਸ ਨੇ “ਪ੍ਰਯੋਗਸ਼ੀਲ ਪੰਜਾਬੀ ਕਵਿਤਾ ਨਾਂ ਦੀ ਪੁਸਤਕ ਦੇ ਰੀਵੀਊ ਦੇ ਬਹਾਨੇ ਇਸ ਲਹਰ ਸਬੰਧੀ ਕੁਝ ਵਿਚਾਰ ਬੀਜ ਰੂਪ ਵਿਚ ਪ੍ਰਸਤੁਤ ਕੀਤੇ ਹਨ । ਜ਼ਰੂਰੀ ਨਹੀਂ ਕਿ ਹਰ ਕੋਈ ਇਹਨਾਂ ਵਿਚਾਰਾਂ ਨਾਲ ਸਹਮਤ ਹੋਵੇ । ਇਸ ਲਈ ਚੰਗਾ ਹੋਵੇ ਜੇ ਇਸ ਵਿਸ਼ੇ ਵਿਚ ਦਿਲਚਸਪੀ ਲੈਣ ਵਾਲੇ ਵਿਦਵਾਨ ਇਸ ਸਬੰਧੀ ਆਪਣੇ ਵਿਚਾਰ ਸਾਨੂੰ ਲਿਖ ਭੇਜਣ, ਜੋ ਅਸੀਂ ਅਗਲੇ ਅੰਕ ਵਿਚ ਪ੍ਰਕਾਸ਼ਤ ਕਰਾਂਗੇ । ਇਸ ਸਬੰਧ ਵਿਚ ਬੇਨਤੀ ਕੇਵਲ ਇਤਨੀ ਹੀ ਹੈ ਕਿ ਪੱਤਰ 750-1000 ਸ਼ਬਦਾਂ ਦੇ ਘੇਰੇ ਦੇ ਅੰਦਰ ਅੰਦਰ ਹੀ ਹੋਣ ਅਤੇ ਹਰ ਪਰਕਾਰ ਦੇ ਜ਼ਾਤੀ ਹਮਲਿਆਂ ਤੋਂ ਸੰਕੋਚ ਕੀਤਾ ਜਾਵੇ । ਇਸ ਗੋਸ਼ਟੀ ਦਾ ਪ੍ਰਯੋਜਨ ਨਿਰੋਲ ਸਾਹਿੱਤਕ ਅਤੇ ਵਿਦਿਅਕ ਹੀ ਹੈ । ਪੁਸਤਕ ਪੜਚੋਲ :- ਇਸ ਅੰਕ ਤੋਂ ਪੁਸਤਕ ਪੜਚੋਲ ਦਾ ਅਰੰਭ ਅਸੀਂ ਕਰ ਰਹੇ ਹਾਂ ! ਜੇ ਪੰਜਾਬੀ ਦੇ ਵਿਦਵਾਨ ਸਜਣ ਨਵੀਆਂ ਮਹੱਤਵ ਪੂਰਨ ਪ੍ਰਕਾਸ਼ਨਾਂਵਾਂ ਸਬੰਧੀ ਸਾਨੂੰ ਰੀਵੀਊ-ਲੇਖ ਭੇਜਿਆ ਕਰਨ ਤਾਂ ਅਸੀਂ ਇਸ ਭਾਗ ਨੂੰ ਵਧੇਰੇ ਸਫਲਤਾ ਨਾਲ ਚਲਾ ਸਕਦੇ ਹਾਂ । ਰੀਵੀਊ-ਲੇਖ 1200 ਤੋਂ 1500 ਸ਼ਬਦਾਂ ਤਕ ਦੇ ਹੋਣੇ ਚਾਹੀਦੇ ਹਨ। -ਅਤਰ ਸਿੰਘ