ਪੰਨਾ:Alochana Magazine August 1963.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂੰ ਸੱਤ ਸਮਝਕੇ ਕਬੂਲਣਾ ਨਹੀਂ ਚਾਹੀਦਾ । ਵਿਅਕਤੀ ਦਾ ਮਨੋਵਿਗਿਆਨ ਸਮਾਜਕ ਪਿਛੋਕੜ ਨਾਲ ਬੱਝਾ ਹੁੰਦਾ ਹੈ । ਸਾਡਾ ਸਮਾਜਕ ਪਿਛੋਕੜ ਵਖਰਾ ਹੋਣ ਕਰ ਕੇ ਸਾਡੇ ਵਾਸਤੇ ਬਹੁਤ ਸਾਰਾ ਪੱਛਮੀ ਮਨੋਵਿਗਿਆਨ ਬੇਅਰਥ ਹੋ ਜਾਂਦਾ ਹੈ । ਸਾਡੇ ਦੇਸ ਵਿਚ ਬਹੁਤ ਸਾਰੇ ਸਾਂਝੇ ਟੱਬਰ ਹਨ । ਇਥੇ (Ocdipus Complex) ਦਾ ਸਵਾਲ ਉਠਣਾ ਸ਼ੁਸ਼ਕਲ ਹੈ । ਇਹ ਮਨ ਦੀ ਗੁੰਝਲ ਉੱਥੇ ਪੈਂਦੀ ਹੈ ਜਿਥੇ ਮਾਂ-ਬਾਪ ਅਤੇ ਬੱਚਾ ਹੀ ਟੱਬਰ ਹੁੰਦੇ ਹਨ । ਪ੍ਰਯੋਗਸ਼ੀਲ ਕਵਿਤਾ ਵਿਚ ਈਡੀਪਸ ਗੁੰਝਲ ਆਚਾਰ -ਰਹਿਤ ਹੋਣ ਕਰਕੇ ਨਿੰਦਿਆਯੋਗ ਨਹੀਂ, ਸਗੋਂ ਇਸ ਕਰਕੇ ਨਿੰਦਣ-ਯੋਗ ਹੈ ਹੈ ਕਿ ਇਹ ਮੂਰਖਤਾ ਭਰੀ ਗੱਲ ਹੈ । | ਪ੍ਰਯੋਗਸ਼ੀਲ ਲਹਿਰ ਦੀ ਕਾਮਯਾਥੀ ਪੰਜਾਬੀ ਕਵਿਤਾ ਦੀਆ ਸੱਮਸਿਆਵਾਂ ਦੇ ਹਲ ਕਰਨ ਤੇ ਨਿਰਭਰ ਹੈ । ਪੰਜਾਬੀ ਕਵਿਤਾ ਵਿਚ ਸਿਰ ਖੰਡੀ ਨੂੰ ਅਤੇ ਸੈਲਾਨੀ ਛੰਡਾਂ ਨੂੰ ਨਿਯਮ ਬੰਦ ਕਰਨ ਦੀ ਲੋੜ ਨੂੰ ਕਿਸੇ ਨੇ ਪੂਰਾ ਨਹੀਂ ਕੀਤਾ । ਸਿਰ-ਖੰਡੀ ਜਾਂ ਤੁਕਾਂਤਰਹਿਤ (blank verse) ਤੋਂ ਬਿਨਾ ਕਾਵਿ-ਦੁਖਾਂਤ ਜਾਂ ਮਹਾਂ-ਕਾਵਿ ਲਿਖਣਾ ਅਸੰਭਵ ਹੈ । ਇੰਜ ਹੀ ਮੁਕਤ ਛੰਦ (free verse) ਤੋਂ ਬਗੈਰ ਆਧੁਨਿਕ ਕਵਿਤਾ ਪੋਲੀ-ਪਿਲੀ ਰਹਿ ਜਾਂਦੀ ਹੈ । ਸਾਡੇ ਸਾਹਿਤ ਦਾ ਕੌਮਪ੍ਰਸਤ ਦੌਰ ਖਤਮ ਨਹੀਂ ਹੋਇਆ | ਹਰ ਕੌਮੀ ਸਾਹਿੱਤ ਕੋਲ ਮਹਾਂ-ਕਾਵਿ ਹੋਣਾ ਜਰੂਰੀ ਹੈ । ਮਿਲਟਿਨ ਨੇ ਇਸੇ ਦੁਖੋਂ ਹੀ ਕਵਿਤਾ ਲਿਖੀ ਸੀ । ਅਸੀਂ ਇਤਨਾ ਉੱਚਾ ਸਾਹਿਤ ਪੈਦਾ ਕਰਨਾ ਹੈ ਕਿ ਉਹ ਵਿਸ਼ਵ-ਪਧਰ ਤੇ ਆ ਜਾਵੇ ਤਾਂ ਹੀ ਸਾਡੇ ਸਾਹਿਤ ਨੂੰ ਕੋਈ ਸਨਮਾਨ ਮਿਲ ਸਕਦਾ ਹੈ । ਇਸ ਲਈ ਸਾਨੂੰ ਆਪਣੀ ਅਲੱਚਨਾ ਦਾ ਪੱਧਰ ਵੀ ਕਿਸੇ ਹੋਰ ਪੱਖ ਤੋਂ ਦੇਖਣਾ ਪਵੇਗਾ । -ਸੁਰਜੀਤ ਹਾਂਸ - - - 3.40 .00 ਪੰਜਾਬੀ ਸਾਹਿੱਤ ਅਕਾਡਮੀ ਦੀਆਂ ਹੁਣੇ ਛਪੀਆਂ ਪੁਸਤਕਾਂ ਸ਼ੀਰੀਂ ਫ਼ਰਹਾਦ ਕ੍ਰਿਤ ਗਿਆਨੀ ਦਿੱਤ ਸਿੰਘ ਸੰਪਾਦਕ ਸ਼ਮਸ਼ੇਰ ਸਿੰਘ ਅਸ਼ੋਕ ਬੁੱਧ ਜਾਤਕ ਕ੍ਰਿਤ ਗੁਰਾਂਦਿੱਤਾ ਖੰਨਾ ਛਪ ਰਹੀਆਂ ਭਾਰਤੀ ਕਾਵਿ-ਸ਼ਾਸਤ ਕ੍ਰਿਤ ਪ੍ਰੇਮ ਪ੍ਰਕਾਸ਼ ਸਿੰਘ ਸਾਡੇ ਧਰਤੀ ਤੇ ਆਕਾਸ਼ ... ... ਕੰਨ ਤੇ ਆਵਾਜ਼ (ਬਾਲ ਲੜੀ) ਕ੍ਰਿਤ ਪ੍ਰੋ: ਸਰਨ ਸਿੰਘ ਆਰਡਰ ਲਈ ਲਿਖੋ : | ਜਨਰਲ ਸਕੱਤ ਪੰਜਾਬੀ ਸਾਹਿੱਤ ਅਕਾਡਮੀ ੫੫੫ ਐਲ, ਮਾਡਲ ਟਾਊਨ, ਲੁਧਿਆਣਾ । 2.ro 2.00 9.00 8t