ਪੰਨਾ:Alochana Magazine August 1963.pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਾਮੂਲੀ ਵਿਦਵਤਾ ਦੇ ਮਾਲਕ ਹੁੰਦੇ ਹਨ । ਕਈ ਆਦਮੀ ਤਾਂ ਵਾਈਕੋ , ਨੀਟਸੇ, ਮਾਰਕਸ ਫਰਾਇਡ ਪਕੇ ਬੌਧਕਤਾ ਦੇ ਨਾਅਰੇ ਮਾਰਨ ਲੱਗ ਜਾਂਦੇ ਹਨ । ਧੂੜ ਦਾ ਕਿਣਕਾ ਝੜਪ ਲਏ ਹੋਂਦ ਦੀ ਹਸਤੀ ਦਾ ਮੂਲ ਨਿਘਰ ਜਾਏ ਸ਼ਹੁ ਦਾ ਥਹੁ ਤੁਪਕੇ ਦੀ ਬੁਕ ਦੇ ਮਾਪ ਅੰਦਰ, ਕਣ ਦੇ ਦਿਲ ਤੋਂ ਨਭ ਦੇ ਦਿਲ ਤਕ ਜੋ ਪੁਲਾੜਾਂ ਮੇਲ ਦੇਵੇਂ । ਜਿੰਦਗੀ ਨੂੰ ਇਕ ਕਰਨ ਦਾ ਤੰਦ ਵਰਗਾ ਪਲ ਦੇ ਦੇ ।" ਹੱਦ ਦੀ ਹਸਤੀ ਕੀ ਹੁੰਦੀ ਹੈ? ਇਸਦਾ ਮੁਲ ਕੀ ਹੁੰਦਾ ਹੈ? ਪੁਲਾੜਾ ਕਿਸ ਤਰਾਂ ਮਿਲਦੀਆਂ ਹਨ ? ਮੇਰੀ ਵੀ ਸਾਇੰਸ ਅਤੇ ਫਲਾਸਫੀ ਨਾਲ ਪੁੱਛ ਹੀ ਵਾਕਫੀਅਤ ਹੈ, ਮੈਨੂੰ ਬਹੁਤ ਹਦ ਤਕ ਯਕੀਨ ਹੈ ਇਹਨਾਂ ਸਵਾਲਾਂ ਦੀ ਵਿਆਖਿਆ ਅਫਸੋਸਨਾਕ ਹੀ ਹੋਵੇਗੀ । ਅਜਿਹੇ ਸ਼ਬਦਾਂ ਦੀ ਵਰਤੋਂ ਨਾਲ ਪਾਠਕ ਤੇ ਰੁਅਬ ਪਾਕੇ ਕਵਿਤਾ ਦਾ ਸਿੱਕਾ ਬਿਠਾਉਣਾ ਯੋਗ ਨਹੀਂ ਹੈ । | ਬਹੁਤ ਸਾਰੀ ਪ੍ਰਯੋਗਸ਼ੀਲ ਕਵਿਤਾ (Snobbery) ਸ਼ਾਨ-ਬਾਜ਼ੀ ਦਾ ਸ਼ਿਕਾਰ ਹੈ । ਕਵੀ ਨੂੰ ਕਵਿਤਾ ਦਾ ਫਿਕਰ ਨਹੀਂ ਹੁੰਦਾ ਸਗੋਂ ਅਪਣੀ ਪੈਠ ਦਾ ਲਾਲਚ ਹੁੰਦਾ ਹੈ । ਅਜਿਹੀ ਕਵਿਤਾ ਲਿਖਦੇ ਹਨ ਜਿਸਨੂੰ ਕੋਈ ਨਹੀਂ ਸਮਝ ਸਕਦਾ । ਇਸ ਨੂੰ ਅਸਪਸ਼ਟ (Obscure) ਕਵਿਤਾ ਕਹਿੰਦੇ ਹਨ । ਅਸਪਸ਼ਟਤਾ ਅਤੇ ਕਵਿਤਾ ਦਾ ਮੇਲ ਸੰਭਵ ਨਹੀਂ ਹੈ । ਸਗੋਂ ਕਵਿਤਾ ਦਾ ਦੂਸਰਾ ਨਾਂ ਸਪਸ਼ਟਤਾ ਹੈ ਜਿਵੇਂ ਕਿ ਅਸੀਂ ਅਰਥਸ਼ਾਲੀ ਜਾਂ ਸਿਆਣਪ ਭਰਪੂਰ ਅਨੁਭਵ ਬਾਰੇ ਕਹਿੰਦੇ ਆਏ ਹਾਂ, ਸ੍ਰੀ ਹਸਰਤ ਲਿਖਦੇ ਹਨ । ਵੀਹ ਦਸੰਬਰ ਦੀ ਯਖ ਹੋਈ ਠੰਡੀ ਸ਼ਾਮ । ਇਕ ਸਿਗਰਟ ਦੀ ਡਬੀ ਹੋਰ ॥ ਇਕ ਸਕਾਚ ਦੀ ਬੋਤਲ ਹੋਰ । ਸਕਾਚ ? ਹੈ ਸੱਚ ! ਮੇਰਾ ਖਿਆਲ ਹੈ ਬੋਤਲ ਨਾਲ ਡੱਬੀ ਕਾਫੀ ਨਹੀਂ,ਟਿਨ ਚਾਹੀਦਾ ਸੀ । ਇਸ ਕਿਸਮ ਦੀਆਂ ਖੁਰਾਸਾਨੀ ਸ਼ਾਨਬਾਜ਼ੀਆਂ ਸਾਹਿਤ ਵਿਚ ਹੋ ਸਕਦੀਆਂ ਹਨ । ਸਾਹਿਤਕ ਸ਼ਾਨਬਾਜ਼ੀ ਸਮਾਜ ਵਿਚ ਨਵੀਂ ਅਮੀਰੀ ਨਾਲ ਪੈਦਾ ਹੁੰਦੀ ਹੈ ਸਾਡੇ ਸਮਾਜ ਵਿਚ ਨਵੀਂ ਅਮੀਰੀ ਆਈ ਨਹੀਂ ਅਤੇ ਨਾਂ ਹੀ ਇਹ ਸ਼ਾਨਬਾਜ਼ੀ ਦੇਰ ਤਕ ਕਾਇਮ ਰਹਿ ਸਦੀ ਹੈ । ਪ੍ਰਯੋਗਸ਼ੀਲਤਾ ਨੂੰ ਸ਼ੇਣੀ-ਵੰਡ ਦੀ ਸ਼ਬਦਾਵਲੀ ਤੋਂ ਬਾਹਰ ਆ ਜਾਣਾ ਚਾਹੀਦਾ ਹੈ । ਇਸ ਕਿਸਮ ਦੀ ਸ਼ਬਦਾਵਲੀ ਦੀ ਵਰਤੋਂ ਦੀ ਜ਼ਿਮੇਵਾਰੀ ਪ੍ਰਗਤੀ-ਵਾਦ ਤੇ ਆਉਦੀ ਹੈ । ਬਹੁਤ ਵਾਰੀ ਮਾਰਕਸਵਾਦੀ ਸਮਾਜਕ ਨਖੇੜਾ ਗਲਤ ਹੁੰਦਾ ਹੈ । ਪੱਛਮੀ ਦੇਸ਼ਾਂ ਦੀ ਸ਼ਰੇਣੀਵੰਡ ਸਾਡੇ ਮੁਲਕ ਦੇ ਅਨਕੁਲ ਨਹੀਂ। ਮਸਾਲ ਵਜੋਂ ਪੱਛਮੀ ਜਾਗੀਰਦਾਰੀ (feudalism) ਵਰਗੀ ਚੀਜ਼ ਸਾਡੇ ਮੁਲਕ ਵਿਚ ਕਦੇ ਵੀ ਨਹੀਂ ਹੋਈ । ਸ਼ਰੇਣੀ-ਵੰਡ ਨਾਲ ਕਵਿਤਾ ਦਾ ਸਬੰਧ ਜੋੜਨਾ ਪ੍ਰਯੋਗਸ਼ੀਲਤਾ ਲਈ ਲਾਭਦਾਇਕ ਨਹੀਂ ਹੋ ਸਕਦਾ । ਇਸ ਲਹਿਰ ਨੂੰ ਮਧ-ਵਰਗ ਨੂੰ ਸੋਚ ਦਾ ਨਾਪ ਤੋਲ ਨਹੀਂ ਬਣਾਉਣਾ ਚਾਹੀਦਾ । ਕਿਧਰੇ ਕਿਧਰੇ ਪ੍ਰਯੋਗਸ਼ੀਲ ਕਵਿਤਾ ਵਿਚ ਮਨੋਵਿਗਿਆਨ ਦੀ ਰੰਗਤ ਮਿਲਦੀ । ਸਾਨੂੰ ਪੱਛਮੀ ਮਨੋਵਿਗਿਆਨ 82