ਪੰਨਾ:Alochana Magazine August 1963.pdf/47

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਧੁੰਦ ਦੀਆਂ ਬੰਬਲਾਂ ਦੁਆਲੇ ਮੀਢੀਆਂ ਕੁੰਡਲ ਬਣਾਉਂਦੇ ਚਿਤਰਦੇ ਸੰਥਿਆ ਪਲਾਂ ਜਾਂ ਸਪੋਲੇ ।” | ਪੰਜਾਬੀ ਕਵਿਤਾ ਵਿਚ ਅਲੰਕਾਰ ਦੀ ਖੋਜ ਜਿੰਨੀ ਜਲਦੀ ਮੁਕ ਜਾਵੇ ਉਨੀ ਹੀ ਕਲਿਆਣਕਾਰੀ ਹੋਵੇਗੀ । ਅਨੁਭਵ ਦਾ ਨਿਰਾ ਵਰਣਨ ਕਵਿਤਾ ਨਹੀਂ ਇਸ ਨੂੰ ਤਾਂ ਅਸੀਂ ਪਹਿਲਾਂ ਹੀ ਸਮਝ ਚਕੇ ਹਾਂ | ਅਨੁਭਵ ਦਾ ਵਰਨਣ ਜਿਹੜਾ ਸਾਨੂੰ ਸਿਆਣਪ ਦਿੰਦਾ ਹੋਵੇ, ਕਵਿਤਾ ਹੈ । ਇਸ ਨੂੰ ਭੁੱਲ ਜਾਣਾ ਬਿੰਬਵਾਦ ਪੈਦਾ ਕਰਦਾ ਹੈ । ਬਦਲਵੇਂ ਬਿੰਬਾਂ ਦੀ ਲੜੀ ਰਾਹੀਂ ਮਨ ਦੀ ਹਾਲਤ ਨੂੰ ਪਰਗਟ ਕਰਨਾ ਬਿੰਬਵਾਦ (imagism) ਹੈ । ਇਹ ਲਹਿਰ 20 ਵੀਂ ਸਦੀ ਦੇ ਆਰੰਭ ਵਿਚ ਸ਼ੁਰੂ ਹੋਈ ਸੀ । ਅਸੀਂ ਇਸ ਦੇ ਵਾਰਿਸ ਹਾਂ ਇਸ ਕਰਕੇ ਟੇਢੇ ਤਰੀਕੇ ਨਾਲ (Indirectly) ਸਿਆਣਪ-ਰਹਿਤ ਅਨੁਭਵ ਦੀ ਕਵਿਤਾ ਬਿੰਬਵਾ ਹੋ ਜਾਂਦੀ ਹੈ । ਬੰਬਵਾਦੀ ਕਵਿਤਾ ਘਟੀਆ ਜਜ਼ਬੇ ਅਤੇ ਅਦਲਾ-fਖਿਆਲਾਂ ਦੀ ਕਵਿਤਾ ਨਾਲੋਂ ਕਿਤੇ ਜ਼ਿਆਦਾ ਹੀ ਹੁੰਦੀ ਹੈ ਬਿੰਬਵਾਦ ਕਈ ਵਾਰ ਮਨ ਦੀ ਹਾਲਤਾਂ ਦੀ ਡਾਇਰੀ ਹੋ ਜਾਂਦੀ ਹੈ । ਬਿੰਬਵਾਦ ਦਾ ਸਭ ਤੋਂ ਸਖਾਉਂਦਾ ਹੁਣ ਇਹ ਹੈ ਕਿ ਇਹ ਅਲੰਕਾਰ ਦੇ ਸ਼ਿਕਾਰ ਲਈ ਨਹੀਂ ਚੜ੍ਹਦਾ ਪਰ ਚੰਗੀ ਤੋਂ ਚੰਗੀ ਬੰਬਵਾਦੀ ਕਵਿਤਾ ਵਿਚ ਵੀ ਘਾਟ ਰਹਿ ਜਾਂਦੀ ਹੈ। ਸ੍ਰੀ ਸੋਹਣ ਸਿੰਘ ਦੀ ਕਵਿਤਾ “ਘਟ' ਇਸਦੀ ਬੜੀ ਸਹਣੀ ਮਿਸਾਲ ਹੈ । ਅੱਛੀ ਕਵਿਤਾ ਹੁੰਦਿਆਂ ਹੋਇਆਂ ਵੀ ਇਹ ਪੂਰਨ ਨਹੀਂ ਬਣ ਸਕੀ । ਗੱਲ ਗੱਲ ਉੱਤੇ ਖਿੱਝ ਉਠਦੀ ਹੈ । ਚਿੱਤ ਵਿਚ ਹਰਦਮ ਇੱਟ ਖੜਿਕਾ ਰਹਿੰਦਾ ਕਿਸ ਚੀਜ਼ ਦਾ? ਇਸ ਕਵਿਤਾ ਵਿਚ ਕੋਈ ਜਵਾਬ ਨਹੀਂ। ਜੇ ਹੋਵੇ ਵੀ ਤਾਂ ਕਵਿਤਾ ਨਾਲ ਉਸਦਾ ਕੋਈ ਸਬੰਧ ਨਹੀਂ ਹੋ ਸਕਦਾ । ਮੈਂ ਇਹ ਮਿਸਾਲ ਇਸ ਕਰਕੇ ਚਣੀ ਹੈ। ਕਿ ਪ੍ਰਯੋਗਸ਼ੀਲ ਕਵੀਆਂ ਲਈ ਬਿੰਬਵਾਦੀ ਕਵਿਤਾ ਕਾਫੀ ਨਹੀਂ ਹੈ । ਮਨ ਦੀ ਅਵਸਥਾ ਦੀ ਕਵਿਤਾ ਲਿਖਦਿਆਂ ਲਿਖਦਿਆਂ ਕਈ ਵਾਰੀ ਅਸੀਂ ਰਉ (mood) ਤੋਂ ਉਪਜੀ ਕਵਿਤਾ ਲਿਖਣ ਲਗ ਜਾਂਦੇ ਹਨ । ਮੂਡ ਕਿਸ ਭਾਵ ਨੂੰ ਮਹਿਸੂਸ ਕਰਨ ਦੀ ਵਧੀ ਹੋਈ ਰੁਚੀ ਨੂੰ ਕਹਿੰਦੇ ਹਨ । ਮਨ ਦੀ ਅਵਸਥਾ ਵਿਚ ਵਿਸ਼ਾਲਤਾ ਹੁੰਦੀ ਹੈ ਅਤੇ ਇਸ ਵਿਚ ਬਹੁਤ ਸਾਰੀਆਂ ਚੀਜ਼ਾਂ ਰਲੀਆਂ ਹੁੰਦੀਆਂ ਹਨ । ਮਨ ਦਾ ਰੋ ਸੀਮਤ ਚੀਜ਼ ਹੈ, ਰੌ ਵਿਚ ਲਿਖੀ ਕਵਿਤਾ ਬਿੰਬਵਾਦੀ ਕਵਿਤਾ ਨਾਲੋਂ ਵੀ ਕਈ ਦਰਜੇ ਥੱਲੇ ਚਲੀ ਜਾਂਦੀ ਹੈ । ਅੰਗਰੇਜ਼ੀ ਰੋਮਾਂਟਿਕ ਕਵੀਆਂ (Romantics) ਨੇ ਇਸੇ ਤਰਾਂ ਹਜ਼ਾਰਾਂ ਵਰਕੇ ਖਰਾਬ ਕੀਤੇ ਹਨ | ਪ੍ਰਯੋਗਸ਼ੀਲਤਾ ਨੂੰ ਇਹ ਤਿੰਨੇ ਕਿਸਮ ਦੀਆਂ ਰਚਨਾਵਾਂ ਨੂੰ ਚੰਗੀ ਤਰਾਂ ਸਮਝ ਲੈਣਾ ਚਾਹੀਦਾ ਹੈ । ਪ੍ਰਯੋਗਸ਼ੀਲਝਾ ਦੀ ਦੁਸਰੀ ਕਮਜ਼ੋਰੀ ਇਸਦਾ ਅਖੋਤੀ ਧੀਵਾਦ Intellectualism) ਹੈ । ਸਾਡੇ ਮੁਲਕ ਦਾ ਤਾਲੀਮੀ ਪੱਧਰ ਇਤਨਾ ਨੀਵਾਂ ਹੈ ਕਿ ਸਾਡੇ ਬੁੱਧਵਾਨ Sie