ਪੰਨਾ:Alochana Magazine August 1963.pdf/46

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸੇ ਕਰਕੇ ਪ੍ਰਯੋਗਸ਼ੀਲ ਕਵਿਤਾ ਕਈ ਵਾਰੀ ਕਵੀਸ਼ਰੀ ਨਾਲੋਂ ਵੀ ਥਲੇ ਚਲੀ ਜਾਂਦੀ ਹੈ, ਚਾਹੇ ਕਵੀਸ਼ਰੀ ਵਿਚ ਕਵੀਸ਼ਰ ਦਾ ਆਪਣਾ ਕੋਈ ਅਨੁਭਵ ਨਹੀਂ ਹੁੰਦਾ, ਸਗੋਂ ਮੰਗਵਾਂ ਹੁੰਦਾ ਹੈ, ਪਰ ਕਵੀਸ਼ਰੀ ਲੋਕ-ਸਿਆਣਪ ਦਾ ਕਦੇ ਵੀ ਪੱਲਾ ਨਹੀ ਛਡਦੀ ਅਤੇ ਇਸ ਕਰਕੇ ਕਵੀਸ਼ਰੀ ਕਦੇ ਵੀ ਨਿਰਾਰਥਕ ਅਤੇ ਹਾਸੋ ਹੀਣੀ ਨਹੀਂ ਹੁੰਦੀ, ਮਿਸਾਲ ਵਜੋਂ:- ਮੋਰ ਪਾਵੇ ਪੈਲ ਸਪ ਜਾਵੇ ਖੁਡ ਨੂੰ ਬਗਲਾ ਭਗਤ ਚਕ ਲਿਆਵੇ ਡਡ ਨੂੰ ਡਾਢੇ ਦੀਆਂ ਲਿਖੀਆਂ ਨੂੰ ਕੌਣ ਮੋੜਦਾ, ਕੱਸੀ ਉਤੇ ਖੜ ਕੇ ਕਬਿੱਤ ਜੋੜਦਾ ।" ਉਪਰੋਕਤ ਕਵਿਤਾ ਨਾਲੋਂ ਹਰ ਪੱਖ ਤੋਂ ਚੰਗੀ ਹੈ । ਇਹ ਠੀਕ ਹੈ ਕਿ ਅਲੰਕਾਰ ਅਨੁਭਵ ਦਾ ਸੂਖਮ ਆਕਾਰ ਹੁੰਦੇ ਹਨ । ਹਕੀਮ ਅਰਸਤੂ ਦਾ ਵੀ ਕਥਨ ਹੈ ਕਿ ਕਵੀ ਦੀ ਪਰਖ ਉਸਦੇ ਅਲੰਕਾਰਾਂ (Metaphors) ਤੋਂ ਹੋ ਜਾਂਦੀ ਹੈ : ਵਾਰਿਸ ਸ਼ਾਹ ਨਾ ਦੱਬੀਏ ਮੋਤੀਆਂ ਨੂੰ ਅੱਖੀਆਂ ਨੂੰ ਘੁੰਡ ਵਿਚ ਲਕੇ ਰਖਣਾ ਮੋਤੀਆਂ ਨੂੰ ਮਿੱਟੀ ਵਿਚ ਦੱਬਣ ਵਾਂਗੂ ਨਾਜ਼ੇਬ ਹੈ, ਘੁੰਡ ਨਾਲ ਅੱਖੀਆਂ ਦੀ ਜੀਵਨਸ਼ਾਲੀ ਪਵਿਤਰਤਾ ਮੁਕ ਜਾਂਦੀ ਹੈ । ਪਰ ਸਾਡੇ ਕਈ ਕਵੀ ਇੰਜ ਕਰਦੇ ਹਨ ਕਿ ਉਹਨਾਂ ਦੇ ਅਲੰਕਾਰ ਅਨੁਭਵ ਜਾਂ ਭਾਵ ਦੀ ਪੈਦਾਵਾਰ ਨਹੀਂ ਹੁੰਦੇ ਸਗੋਂ ਅਲੰਕਾਰ ਦੀਆਂ ਕਾਢਾਂ ਨਾਲ ਅਨੁਭਵ ਨੂੰ ਪਕੜਣ ਦੀ ਕੋਸ਼ਿਸ਼ ਕਰਦੇ ਹਨ । ਇਸ ਤਰ੍ਹਾਂ ਉਹ ਰਚਨਾਤਮਿਕ ਅਮਲ ( Creative process) ਨੂੰ ਮੱਠਾ ਕਰ ਦੇਂਦੇ ਹਨ । ਇਹਨਾਂ ਦੀ ਹਾਲਤ ਉਸ ਚਿਤਰਕਾਰ ਵਰਗੀ ਹੁੰਦੀ ਹੈ ਜਿਹੜਾ ਕੁਝ ਲਕੀਰਾਂ ਮਾਰਕੇ ਵੇਖਦਾ ਹੈ । ਜੇ ਰੱਦੀ ਬਣ ਗਈ ਤਾਂ ਅੱਛਾ ਜੇ ਹੱਸਦੀ ਸੂਰਤ ਉਕਰੀ ਗਈ ਤਾਂ ਬਹੁਤ ਹੀ ਅੱਛਾ। ਰੋਜ਼ਾਨਾ ਜ਼ਿੰਦਗੀ ਵਿਚ ਕਈ ਐਸੇ ਨਿਸ਼ਾਨਚੀ ਮਿਲਣਗੇ ਜਿਹੜੇ ਸੜਕ ਤੋਂ ਵੱਟਾ ਚੁਕਕੇ ਮਾਰਦੇ ਹਨ ਅਤੇ ਜਦ ਇਹ ਵੱਟਾ ਕਿਸੇ ਚੀਜ਼ ਤੇ ਲਗ ਜਾਂਦਾ ਹੈ ਤਾਂ ਕਹਿੰਦੇ ਹਨ “ਦੇਖਿਆ ਨਿਸ਼ਾਨਾ' ਇਹਨਾਂ ਕਵੀਆਂ ਦੀ ਵੀ ਇਹੀ ਹਾਲਤ ਹੈ । ਅਲੰਕਾਰਾਂ ਦੀ ਮਾਲਾ ਗੁੰਦਣਾ ਕਵਿਤਾ ਨਹੀਂ ਇਹ ਕੋਈ ਅਕ ਖੇਡ ਤਾਂ ਹੋ ਸਕਦੀ ਹੈ। ਸ੍ਰੀ ਤਖਤ ਸਿੰਘ ਦੀ · ਕਵਿਤਾ “ਅਹੁ ਧੁੰਏ ਦੇ ਵਾਵਰੋਲੇ' ਇਸੇ ਸਿਲਸਿਲੇ ਵਿਚ ਵਰਣਨਯੋਗ ਹੈ, ਉਹ ਲਿਖਦੇ ਹਨ : ‘‘ਤੇਰੀਆਂ ਖਿਡੀਆਂ ਲਟੂਰਾਂ ਵਾਂਗ ਇੰਨ ਬਿੰਨ ਦੂਰ ਤਕ ਫ਼ਲਿਆਂ ਦੇ ਗਜ਼ ਗਜ਼ ਘੁੰਘਰਿਆਲੇ ਵਾਲ ਲਮਕਣ । 84