ਪੰਨਾ:Alochana Magazine August 1963.pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਚਨਾਵਾਂ ਅਨੁਭਵ ਤੇ ਆਧਾਰਤ ਨਹੀਂ, ਜਿਸ ਤਰੀਕੇ ਨਾਲ ਅਨੁਭਵ ਨੂੰ ਅਸੀਂ ਸਮਝਦੇ ਹਾਂ । ਸ਼ੇਕਸਪੀਅਰ ਨੂੰ ਆਪਣੇ ਕਿਸੇ ਵੀ ਦੁਖਾਂਤ ਜਾਂ ਸੁਖਾਂਤ ਦਾ ਅਨੁਭਵ ਨਹੀਂ ਸੀ ਡਾਂਟੇ ਅਤੇ ਹੋਮਰ ਨੂੰ ਆਪਣੀਆਂ ਰਚਨਾਵਾਂ ਦਾ ਕੋਈ ਬੁਨਿਆਦੀ ਅਨੁਭਵ ਨਹੀਂ ਸੀ । ਇਹ ਦੁਸਰੀ ਗਲ ਹੈ ਕਿ ਬੌਧਿਕ ਵਾਤਾਵਰਨ ਦੇ ਬਦਲ ਜਾਣ ਕਰਕੇ ਅਸੀਂ ਅਨੁਭਵ ਤੋਂ ਬਗੈਰ ਨਾਂ ਤਾਂ ਕਵਿਤਾ ਲਿਖਦੇ ਹਾਂ ਅਤੇ ਨਾਂ ਇੰਝ ਲਿਖਣੀ ਚੰਗੀ ਸਮਝਦੇ ਹਾਂ । ਸਾਡੀ ਰੋਜ਼ਾਨਾ ਜ਼ਿੰਦਗੀ ਵਿਚ ਕਰੋੜਾਂ ਅਨੁਭਵ ਹੁੰਦੇ ਹਨ ਅਤੇ ਹਰ ਰੋਜ਼ ਕਰੋੜਾਂ ਕਵਿਤਾਵਾਂ ਲਿਖ਼ਣੀਆਂ ਪਾਗਲਪਣ ਹੈ । ਜੇ ਇੰਝ ਕਵਿਤਾਵਾਂ ਲਿਖਣ ਵੀ ਲਗੀਏ ਤਾਂ ਅੰਤ ਨੂੰ ਕਵਿਤਾ ਲਿਖਣ ਦਾ ਅਨੁਭਵ ਰਹਿ ਜਾਏਗਾ ਤੇ ਅਸੀਂ ਕਵਿਤਾ ਲਿਖਣ ਬਾਰੇ ਕਵਿਤਾ ਲਿਖਾਂਗੇ । ਕਈ ਵਾਰੀ ਇਹ ਕਹਿਆ ਜਾਂਦਾ ਹੈ ਕਿ ਕਾਵਿਕ-ਅਨੁਭਵ ਹੀ ਰਚਨਾ ਦਾ ਮੁਲ ਹੈ । 'ਕਾਵਿਕ-ਅਨੁਭਵ' ਦੇ ਸ਼ਬਦ ਸਾਨੂੰ ਕਵਿਤਾ ਸਮਝਣ ਵਿਚ ਕੋਈ ਸਹਾਇਤਾ ਨਹੀਂ ਕਰਦੇ : ਜੇ ਕਿਸੇ ਅਨੁਭਵ ਨੂੰ ਹੀ ਕਾਵਿਕ ਮੰਨ ਲਇਆ ਜਾਵੇ ਜਾਂ ਕਿਸੇ ਅਨੁਭਵ ਦੇ ਅਮਲ ਨੂੰ ਕਹਿਆ ਜਾਵੇ ਤਾਂ ਅਸੀਂ ਕਵਿਤਾ ਬਾਰੇ ਕੁਝ ਨਹੀਂ ਜਾਣ ਸਕਦੇ । ਕਵਿਤਾ ਨੂੰ ਜਾਣਨ ਤੋਂ ਪਹਿਲਾਂ ਅਸੀਂ ਇਹ ਮੰਨ ਲਇਆ ਕਿ ਕਾਵਿਕ ਤੱਤ ਕੀ ਹੈ । ਕਵਿਤਾ ਜਾਣਨ ਤੋਂ ਪਹਿਲਾਂ ਅਸੀਂ ਕਾਵਿਕ ਤੱਤ ਦਾ ਕਿਵੇਂ ਫੈਸਲਾ ਕਰ ਸਕਦੇ ਹਾਂ ? ਤਰਕ-ਵਿਦਿਆ ਅਨਸਾਰ ਅਸੀਂ ਜਿਸ ਚੀਜ਼ ਨੂੰ ਸਮਝਣਾ ਹੋਵੇ ਉਸ ਨੂੰ ਫਰਜ਼ ਨਹੀਂ ਕਰ ਸਕਦੇ, ਅਜਿਹੀ ਦਲੀਲ ਨੂੰ (Tantology) ਕਹਿੰਦੇ ਹਨ । | ਹਰ ਇਕ ਅਨੁਭਵ ਕਵਿਤਾ ਯੋਗ ਨਹੀਂ ਹੈ, ਕੇਵਲ ਉਹ ਅਨੁਭਵ ਕਵਿਤਾ•ਯੋਗ ਹੈ ਜਿਹੜਾ ਸਾਨੂੰ ਸਾਡੇ ਭਾਵ, ਸ਼ਖਸੀਅਤ ਜਾਂ ਸਮਾਜ ਨੂੰ ਸਮਝਣ ਵਿਚ ਸਹਾਇਤਾ ਕਰਦਾ ਹੋਵੇ । ਕਵਿਤਾ ਦਾ ਸਿਟਾ ਸਿਆਣਪ ਹੈ, ਬਹੁਤ ਸਾਰੇ ਪ੍ਰਯੋਗਸ਼ੀਲ ਅਜਿਹੇ ਅਨੁਭਵਾਂ ਸਮੇਤ ਕਵਿਤਾ ਲਿਖਦੇ ਹਨ ਜਿਹਨਾਂ ਵਿਚੋਂ ਨਿਕਲਣ ਨੂੰ ਕੁਝ ਵੀ ਨਹੀਂ ਹੁੰਦਾ। ਕਿਸੇ ਵੀ ਹਬ ਆਏ ਅਨੁਭਵ ਦਾ ਕੇਵਲ ਵਰਣਨ ਹੀ ਕਰਨਾ ਬੇਅਰਥ ਹੈ । ਇਹ ਹਮੇਸ਼ਾ ਹੀ ਨਾਂ ਸੋਚ ਅਤੇ ਸਮਝ ਤੋਂ ਕੀਤਾ ਜਾਂਦਾ ਹੈ । ਸ਼੍ਰੀ ਸਰਬੰਸ ਦੀ ਕਵਿਤਾ ਛੋਟੀ ਹੋਣੀ ਕਰਕੇ ਇਸ ਸਿਲਸਿਲੇ ਵਿਚ ਉਦਾਹਰਨ-ਯੋਗ ਹੈ । ਕਦੇ ਮੈਂ ਸੋਚ ਰਹਿਆ ਹੁੰਦਾ ਹਾਂ ਮੇਰੀ ਬੱਚੀ ਰੈਡੀ-ਮੇਡ ਫਰਾਕਾਂ ਪਾਏ ਟੈਰੀਲਿਨ ਦਾ ਸੁੰਦਰ ਜਾਮਾ, ਸ਼ਿਕਨ ਕੋਈ ਨਾ ! ਪਰ ਮਨ ਅੰਦਰਲੇ ਵਿਚ ਮੇਰੇ ਸ਼ਿਕਨ ਹਜ਼ਾਰਾਂ ਸਪਲੇ ਨਾਲੇ ਦਾ ਥਰਸਾਤੀ ਪਾਣੀ । . 8