ਪੰਨਾ:Alochana Magazine August 1963.pdf/39

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੀ. --. com. - - - - ਸ਼ਕਤੀ ਨੂੰ ਅਨੁਭਵ ਕਰਦੇ ਹਨ; ਅਰਥਾਤ ਕਿਰਤੀ ਦੇ ਸੁਹੱਣਪ ਵਿਚੋਂ ਆਪ ਨੂੰ ਕਿਸੇ ਰੂਹਾਨੀਅਤ ਦੇ ਦਰਸ਼ਨ ਹੁੰਦੇ ਹਨ । ਪਰ ਜਿਥੇ ਕਿਤੇ ਤਾਂ ਕਿਰਤੀ ਭਾਈ ਸਾਹਿਬ ਦੇ ਮਨ ਨੂੰ ਟੁੱਬ ਕੇ ਕਵਿਤਾ ਰਾਹੀਂ ਅਨੁਭਵ ਰੂਪ ਵਿਚ ਪ੍ਰਗਟ ਹੁੰਦੀ ਹੈ ਉਥੇ ਤਾਂ ਕਵਿਤਾ ਵਿਚ ਬੜੀ ਤੀਬਰਤਾ, ਤੀਖਣਤਾ ਤੇ ਸ਼ਿੱਦਤ ਹੁੰਦੀ ਹੈ, ਪਰ ਜਿਥੇ ਕਿਤੇ ਭਾਈ ਸਾਹਿਬ ਨੂੰ ਪ੍ਰਕਿਰਤੀ ਵਿਚੋਂ ਦਿਸ ਰਹੇ ਰਹੱਸਮਈ ਅਰਥਾਂ ਦੀ ਸੁਰ ਪਰਧਾਨ ਹੋ ਜਾਂਦੀ ਹੈ ਉਥੇ ਕਿਰਤੀ ਆਪਣੇ ਇਕਾਗਰ ਸੁਹੱਣਪ ਦੇ ਜਿਉਂਦੇ ਰੂਪ ਵਿਚ ਪ੍ਰਗਟ ਨਹੀਂ ਹੁੰਦੀ ਸਗੋਂ ਬੜੇ ਨੀਰਸ ਜੇਹੇ ਰੂਪ ਵਿਚ ਕਿਸੇ ਸਦਾਚਾਰਕ ਜੇਹੇ ਵਿਚਾਰ ਨੂੰ ਸਿੱਧ ਕਰਦੀ ਹੈ: ਅਰਥਾਤ ਭਾਈ ਸਾਹਿਬ ਅਜੇਹੀ ਸੂਰਤ ਵਿਚ ਪ੍ਰਕਿਰਤੀ ਤੋਂ ਪਰਾਪਤ ਹੋਣ ਵਾਲੇ ਕਿਸੇ ਜੀਵੰਤ ਅਨੁਭਵ ਨੂੰ ਅਭਿਵਿਅਕਤ ਕਰਨ ਦੀ ਬਜਾਇ ਇਸ ਦਾ ਸਾਧਾਰਣੀਕਰਣ ਕਰਦੇ ਹਨ । ਸੋ ਭਾਈ ਸਾਹਿਬ ਦੀ ਕਵਿਤਾ ਵਿਚ ਕਿਰਤੀ ਕਈ ਥਾਵੇਂ ਇਕ ਰਹੱਸਕ ਦੀ ਪ੍ਰਕਿਰਤੀ ਨਾ ਰਹਿ ਕੇ ਇਕ ਰਹੱਸਵਾਦੀ ਦੀ ਪ੍ਰਕਿਰਤੀ ਹੋ ਨਿਬੜਦੀ ਹੈ । ਕਹਿਣ ਦਾ ਭਾਵ ਇਹ ਹੈ ਕਿ ਕਈ ਥਾਂ ਆਪ ਦੀ ਕਵਿਤਾ ਵਿਚ ਪ੍ਰਕਿਰਤੀ ਅਨੁਭਵ ਰੂਪ ਵਿਚ ਪ੍ਰਗਟ ਨਹੀਂ ਹੁੰਦੀ ਸਗੋਂ ਕਿਸੇ ਸਿਧਾਂਤ ਦੀ ਵਾਰਤਕਮਈ ਰੂਪ ਵਿਚ ਪੁਸ਼ਟੀ ਕਰਦੀ ਜਾਪਦੀ ਹੈ-ਭਾਵੇਂ ਕਿ ਪਹਿਲੀ ਸੂਰਤ ਵਿਚ ਵੀ ਇਹ ਪੁਸ਼ਟੀ ਕਿਸੇ ਰਮਜ਼ ਦੇ ਰੂਪ ਵਿਚ ਲੁਕੀ ਹੁੰਦੀ ਹੈ । ਜਿਨ੍ਹਾਂ ਕਵਿਤਾਵਾਂ ਵਿਚ ਭਾਈ ਵੀਰ ਸਿੰਘ ਕਿਰਤੀ-ਚਿਤਰਣ ਇਕ ਅਨੁਭਵੀ ਕਵੀ ਵਾਂਗ ਕਰਦੇ ਹਨ, ਭਾਵਕ ਇਕਾਗਰਤਾ ਉਨ੍ਹਾਂ ਕਵਿਤਾਵਾਂ ਦਾ ਇਕ ਵਿਸ਼ੇਸ਼ ਲੱਛਣ ਹੁੰਦਾ ਹੈ, ਅਤੇ ਉਨ੍ਹਾਂ ਵਿਚਲੀ ਕੋਈ ਸਰੋਦੀ ਜੇਹੀ ਹੂਕ ਪਾਠਕ ਦੇ ਮਨ ਨੂੰ ਬੰਨ ਲੈਣ ਦੀ ਸ਼ਕਤੀ ਰਖਦੀ ਹੈ । ਜਿਵੇਂ ਕਿ ‘ਕੇ ਦੇ ਗਲ ਲਗੀ ਵੇਲ' ਬਿਨਫਸ਼ਾ ਦਾ ਫੁੱਲ, ਗੋਦਾਵਰੀ ਦਾ ਗੀਤ, “ਮਹਿੰਦੀ ਤੇ ਹੋਰ ਕਿੰਨੀਆਂ ਹੀ ਰੁਬਾਈਆਂ ਤੇ ਕਵਿਤਾਵਾਂ ਅਜੇਹੀਆਂ ਉਦਾਹਰਣਾ ਹਨ । ਇਨ੍ਹਾਂ ਕਵਿਤਾਵਾਂ ਵਿਚੋਂ ਕੁਝ ਟੂਕਾਂ ਨਮੂਨੇ ਵਜੋਂ ਇਥੇ ਦੇਣੀਆਂ ਅਯੋਗ ਨਹੀਂ ਹੋਣਗੀਆਂ । ‘ਕੇ ਦੇ ਗਲ ਲਗੀ ਵੇਲ, ਕਵਿਤਾ ਵਿਚ ਕਵੀ ਨੇ ਬਿਰਛ ਨਾਲ ਲਾਹੀ ਜਾ ਰਹੀ ਵੇਲ ਦੀ ਲਾਹੁਣ ਵਾਲੇ ਅਗੇ ਕੀਤੀ ਅਰਜੋਈ ਅੰਕਿਤ ਕੀਤੀ ਹੈ । ਵੇਲ ਇਕ ਅਬਲਾ ਦੀ ਤਰ੍ਹਾਂ ਤਰਲੇ ਕਰਦੀ ਹੈ ਤੇ ਕਵਿਤਾ ਵਿਚਲੀ ਭਾਵੁਕ ਰੁਕ ਪਾਠਕ ਨੂੰ ਕੀਲ ਲੈਣ ਦੀ ਸ਼ਕਤੀ ਰੱਖਦੀ ਹੈ । ਜਿਵੇਂ :- ਹਾਇ ਨਾ ਧਰੀਕ ਸਾਨੂੰ ਹਾਇ, ਵੇ ਨਾ ਮਾਰ ਖਿੱਚਾਂ ਹਾਇ , ਨਾ ਵਿਛੋੜ ਗਲ ਲੱਗਿਆਂ ਨੂੰ ਪਾਪੀਆ ! ਹਾਇ, ਨਾ ਤੁਣਕੇ ਮਾਰੀ ਖਿੱਚ ਨਾ ਫਟਕੇ ਦੇ ਦੇ · ਓ ਓ q: 30