ਪੰਨਾ:Alochana Magazine August 1963.pdf/36

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜ਼ਰੂਰੀ ਹੋਵੇਗਾ ਤੇ ਤੀਜੇ ਆਪ ਦੀ ਕਵਿਤਾ ਵਿਚ ਪ੍ਰਕਿਰਤੀ ਦੇ ਕਲਾ ਪੱਖ ਨੂੰ ਵਿਚਾਰ ਕੇ ਹੀ ਅਸੀਂ ਕਿਸੇ ਯੋਗ ਸਿੱਟੇ ਤੇ ਅਪੜ ਸਕਾਂਗੇ । ਪਰ ਇਹ ਵੰਡ ਅਸੀਂ ਆਪਣੀ ਖੇਤੀ ਲਈ ਹੀ ਕਰ ਸਕਦੇ ਹਾਂ, ਉਂਜ ਇਹ ਤਿੰਨੇ ਪੱਖ ਇਕ ਰਹੱਸਮਈ ਰੂਪ ਵਿਚ ਸਲਤ ਹੁੰਦੇ ਹਨ । ਜਿਥੋਂ ਤਕ ਭਾਈ ਵੀਰ ਸਿੰਘ ਦੇ ਪ੍ਰਕਿਰਤੀ ਦੇ ਅਧਿਅਨ ਦਾ ਸੰਬੰਧ ਹੈ, ਇਸ ਵਿਚ ਕੋਈ ਸ਼ੱਕ ਨਹੀਂ ਕਿ ਆਪ ਦਾ ਅਧਿਅਨ ਬੜਾ ਵਿਸ਼ਾਲ ਤੇ ਤੀਖਣ ਹੈ । ਭਾਈ ਸਾਹਿਬ ਦੀ ਕਵਿਤਾ ਵਿਚ ੜਿਰਤੀ ਦਾ ਇਕ ਵਿਸ਼ਾਲ ਚਿਤਰਪਟ ਨਜ਼ਰੀਂ ਪੈਂਦਾ ਹੈ । ਪਰਬਤਾਂ ਵਿਚ ਲੁਕ ਛਿਪ ਕੇ ਉਗਣ ਵਾਲੇ ਬਿਨਫਸ਼ੇ ਦੇ ਫੁੱਲ ਨੂੰ ਆਪ ਦੀ ਨਜ਼ਰ ਜਾ ਟੋਲਦੀ ਹੈ ਤੇ ਕਲਰ ਵਿਚ ਖੜੋਤੀ ਕਿੱਕਰ ਆਪ ਦੀ ਭਾਵਕਤਾ ਨੂੰ ਟੁੰਬ ਜਾਂਦੀ ਹੈ | ਪਰ ਭ ਈ ਸਾਹਿਬ ਦੀ ਕਵਿਤਾ ਵਿਚ ਸਾਨੂੰ ਇਕ ਵਿਸ਼ੇਸ਼ ਪ੍ਰਕਾਰ ਦੀ ਸੋਹਲ ਜੇਹੀ (Sophisticated) ਕਿਰਤੀ ਦੇ ਦਰਸ਼ਨ ਹੁੰਦੇ ਹਨ । ਜਿਥੇ ਪੂਰਨ ਸਿੰਘ ਦਰਿਆਵਾਂ ਦੀਆਂ ਚਿੱਟੀਆਂ ਰੇਤਾਂ ਵਿਚ ਮਸਤ ਹੋਕੇ ਇਟਦਾ ਹੈ, ਬਿਰਛਾਂ ਨੂੰ ਆਪਣੇ ਸੰਗੀਆਂ ਵਾਂਗ ਅਲੰਗਣ ਵਿਚ ਲੈਂਦਾ ਹੈ ਤੇ ਘਾਹ ਦੀਆਂ ਸਾਧਾਰਨ ਤਿੜਾਂ ਨੂੰ ਦੇਖ ਦੇਖ ਕੇ ਬਿਹਬਲ ਹੁੰਦਾ ਹੈ, ਉਥੇ ਭਾਈ ਵੀਰ ਸਿੰਘ ਵਿਚ ਕਿਰਤੀ ਦਾ ਇਹ ਅਤਿ ਦਾ ਸਾਧਾਰਨ ਪਰ ਸ਼ਿੱਦਤ ਭਰਿਆ ਪੱਖ ਉਜਾਗਰ ਨਹੀਂ ਹੁੰਦਾ । ਭਾਈ ਵੀਰ ਸਿੰਘ ਪ੍ਰਕਿਰਤੀ ਦੀ ਸਾਧਾਰਨਤਾ ਵਿਚ ਇਕ ਸਧਾਰਨ ਵਿਅਕਤੀ ਵਾਂਗ ਬੇਹਾਲ ਨਹੀਂ ਹੁੰਦਾ, ਸਗੋਂ ਸੋਹਲ ਕਿਰਤੀ ਪਿਛੇ ਲੁਕੇ ਹੋਏ ਕਿਮੇਂ ਰੂਹਾਨੀ ਅਰਥ ਨੂੰ ਨਿਹਾਰ ਕੇ ਅਨੰਦ ਮੰਗਲ ਹੁੰਦਾ ਹੈ । ਭਾਵੇਂ ਭਾਈ ਸਾਹਿਬ ਦੀ ਕਵਿਤਾ ਵਿਚ ਬਹੁਤਾ ਪੁਕਤੀ ਚਿਤਰਣ ਕਿਸੇ ਸਿਧਾਂਤ ਅਥਵਾ ਸਦਾਚਾਰ ਦੇ ਅਧੀਨ ਕੀਤਾ । ਰਇਆਂ ਬਿਆਨ ਜਾਪਦਾ ਹੈ, ਪਰੰਤੂ ਆਪ ਦੀਆਂ ਕੁਝ ਕਵਿਤਾਵਾਂ ਇਸ ਰ ਲ ਦੀ ਰਵਾਹ ਹਨ ਕਿ ਆਪ ਕੋਲ ਪਕਿਰਤੀ ਵਿਚਲੀਆਂ ਅਤਿ ਸੂਖਮ ਕਿਰਿਆਵਾਂ ਨੂੰ ਭਾਂਪ ਲੈਣ ਵਾਲੀ ਭਾਵੁਕਤਾ ਜ਼ਰੂਰ ਹੈ । ਜਿਵੇਂ ਕਿ ਆਪ ਆਪਣੇ ਮਹਾਂ ਕਾਵਿ 'ਰਾਣਾ ਸੂਰਤ ਸੰਘ' ਵਿਚ ਸੱਚ ਖੰਡ ਦਾ ਬਿਆਨ ਕਰਦੇ ਹੋਏ ਲਿਖਦੇ ਹਨ :- | ਸਮਝ ਅਕਲ ਤੋਂ ਦੂਰ, ਦਿੱਸੇ ਛਾਇਆ | ਜਿਕੁਰ ਗਿਰਦ ਗੁਲਾਬ ਸੂਖਮ ਗੰਧ ਦਾ। ਸ਼ਪੱਸ਼ਟ ਹੈ ਕਵੀ ਗੁਲਾਬ ਦੇ ਦੁਆਲੇ ਪੱਸਰੀ ਹੋਈ ਗੰਧ ਨੂੰ ਵੀ ਅਨੁਭਵ ਕਰ ਸਕਿਆ ਹੈ । ਜਿਥੇ ਕਿਤੇ ਵੀ ਪ੍ਰਕਿਰਤੀ ਨਾਲ ਭਾਵਕ ਤੌਰ ਤੇ ਇਕਸੁਰ ਹੋ ਜਾਂਦਾ ਹੈ ਉਥੇ ਉਹ ਪ੍ਰਕਿਰਤੀ ਵਿਚਲੇ ਬੜੇ ਸੂਖਮ ਤੇ ਲੁਕਵੇਂ ਸਰੋਦ ਨੂੰ ਸੁਣਕ ਬੜੀ ਤੀਖਣ ਭਾਵਕਤਾ ਨੂੰ ਸਾਕਾਰ ਕਰਦਾ ਹੈ । ਜਿਵੇਂ ਕਿ ਉਹ ਵੈਰੀ ਨਾਗ ਦੇ ਚਸ਼ਮੇ ਨੂੰ ਦੇਖਕੇ ਬੋਲ ਉਠਦਾ ਹੈ :- ਨਾ ਕੋਈ ਨਾਦ ਸ਼ਰੋਦ ਸੁਣੀਵੇ ਫਿਰ “ਸੰਗੀਤ ਰਸ ਛਾਇਆ 4