ਪੰਨਾ:Alochana Magazine August 1963.pdf/33

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰੋ: ਸ਼ਮਸ਼ੇਰ ਸਿੰਘ ਧਨੋਆ ਭਾਈ ਵੀਰ ਸਿੰਘ ਦੀ ਕਵਿਤਾ ਵਿਚ ਕ੍ਰਿਤੀ ਚਿਤਰਣ . - - - - -- fਿਸੇ ਇਕ ਵਿਸ਼ੇਸ਼ ਫੁੱਲ ਦੇ ਹੋਂਦ ਵਿਚ ਆਉਣ ਲਈ ਕਿਰਤੀ ਦੀ ਪ੍ਰਯੋਗਸ਼ਾਲਾ ਵਿਚ ਸੈਂਕੜੇ ਕਿਰਿਆਵਾਂ ਹੁੰਦੀਆਂ ਹਨ | ਸੋ ਇਕ ਵਿਸ਼ੇਸ਼ ਖਿੜਿਆ ਹੋਇਆ ਫੁੱਲ ਆਪਣੇ fuਛੋਕੜ ਤੇ ਕਿਰਿਆਵਾਂ ਦਾ ਇਕ ਇਤਿਹਾਸ ਸਾਂਭੀ ਬੈਠਾ ਹੁੰਦਾ ਹੈ । ਇਸੇ ਤਰ੍ਹਾਂ ਹੀ ਮਾਨਵ ਦੇ ਪਿਛੋਕੜ ਤੇ ਵੀ ਇਕ ਮਹਾਨ ਇਤਿਹਾਸ ਸਥਿਤ ਹੈ, ਜਿਸ ਨੂੰ ਜਾਣਨ ਲਈ ਮਨੁੱਖ ਦਾ ਸਮੁੱਚਾ ਗਿਆਨ ਅਥਵਾ ਰਹੱਸਵਾਦ ਹੋਂਦ ਵਿਚ ਆਇਆ ਹੈ । ਮਾਨਵ ਦੀ ਵਰਤਮਾਨ ਪ੍ਰਕਿਰਤੀ ਦੇ ਪਿਛੋਕੜ ਤੇ ਕਿਰਿਆ ਕਰ ਚੁਕੀਆਂ ਸਮਸਤ ਕਿਰਤੀਆਂ ਦੇ ਸ ਨੂੰ ਜਾਣਨ ਦੀ ਬੁਨਿਆਦੀ ਰੁੱਚੀ ਉਤੇ ਸਮੁੱਚੇ ਗਿਆਨ ਦੇ ਵਿਕਾਸ ਦਾ ਆਧਾਰ ਹੈ । ਹਰ ਪੜਾ ਤੇ ਆਪਣੀ ਵਰਤਮਾਨ ਕਿਰਤੀ ਨਾਲ ਕੋਈ ਯੋਗ ਸੰਤੁਲਨ ਪੈਦਾ ਕਰਨਾ ਮਾਨਵ ਦਾ ਆਪਣੇ ਜੀਵਨ ਨੂੰ ਵਧ ਤੋਂ ਵਧ ਚੰਗਾ ਬਣਾਉਣ ਲਈ ਸਭ ਤੋਂ ਵੱਡਾ ਯਤਨ ਹੈ । ਹਰ ਪਲ, ਹਰ ਘੜੀ ਸੁਚੇਤ ਜਾਂ ਅਚੇਤ ਰੂਪ ਵਿਚ ਮਨੁੱਖ ਪ੍ਰਕਿਰਤੀ ਨਾਲ ਕੋਈ ਸਮਨਵਯ ਲਭ ਰਹਿਆ ਹੁੰਦਾ ਹੈ । ਮਨੁੱਖ ਦੇ ਵਿਗਿਆਨ ਕਲਾ, ਦਰਸ਼ਨ ਅਥਵਾ ਧਰਮ ਸਭ ਇਸ ਸਮਨਵਯ ਨੂੰ ਪਰਾਪਤ ਕਰਨ ਦੇ ਵਖ ਵਖ ਸਾਧਨ ਹਨ । ਪਰੰਤ ਸਾਧਾਰਨ ਮਨੁੱਖ ਦੇ ਜੀਵਨ ਵਿਚ ਰੰਮ ਰਹੀ ਕਲਾ ਆਪਣੇ ਇਤਿਹਾਸਕ ਪ੍ਰਸੰਗ ਵਿਚ ਵੀ ਤੇ ਤਤਕਾਲੀਨ ਰੂਪ ਵਿਚ ਵੀ ਇਸ ਸਮਨਵਯ ਦਾ ਪ੍ਰਬਮ ਸਾਧਨ ਹੈ । ਪਹਿਲਾਂ ਚੰਦ ਸੂਰਜ, ਅੱਰਾ, ਪਾਣੀ ਆਦਿ ਦੇਵੀ ਦੇਵਤਿਆਂ ਦੇ ਰੂਪ ਵਿਚ ਹੀ ਮਾਨਵ ਦੀ ਚੇਤਨਾ ਤੇ ਭਾਵਕਤਾ ਦੇ ਭਾਗੀ ਬਣੇ ਸਨ ਤੇ ਪਿਛੋਂ ਵਿਗਿਆਨ ਨੇ ਉਨ੍ਹਾਂ ਦੀ ਕੋਈ ਤਰਕਸ਼ੀਲ ਖੋਜ ਕੀਤੀ ਹੈ । ਕਲਾ ਵਿਚੋਂ ਵੀ ਮਨੁੱਖ ਦੀ ਕਵਿਤਾ ਪ੍ਰਕਿਰਤੀ ਨਾਲ ਇਕ ਭਾਵਕ ਸੰਤੁਲਨ ਪੈਦਾ ਕਰਨ ਲਈ ਪ੍ਰਥਮ ਦਰਜੇ ਤੇ ਆਉਂਦੀ ਹੈ । ਕਵਿਤਾ ਰਾਹੀਂ ਮਨੁੱਖ ਜਿਥੇ ਪ੍ਰਕਿਰਤੀ ਨਾਲ ਭਾਵਕ ਸੰਤੁਲਨ ਪੈਦਾ ਕਰਦਾ ਹੈ, ਉਥੇ ਅਜਿਹੇ ਪਾਪਤ ਕੀਤੇ ਹੋਏ fਭਵ ਅਤੀ ਵੀ ਕਵਿਤਾ ਹੀ ਹੈ । ਪਰੰਤੁ ਸੰਤੁਲਨ ਦੀ ਸਹਿਜ ਪਕਿਰਤੀ ਤੋਂ ਇਥੇ ਭਾਵ ਬਾਹਰਲੀ ਦਿਸਦੀ ਪ੍ਰਕਿਰਤੀ ਤੋਂ ਹੀ ਨਹੀਂ, ਸਗੋਂ ਮਨੁੱਖ ਦੇ ਆਪਣੇ ਆਪ ਨਾਲ, ਸਾਥੀ ਮਨੁੱਖਾਂ ਨਾਲ ਜਾਂ ਬਾਹਰਲੇ ਸੰਸਾਰ ਨਾਲ ਹਰ ਸਾਧਰਣ ਤੇ 1 ਤੋਂ 2 7

2