ਪੰਨਾ:Alochana Magazine August 1963.pdf/31

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

o - ਹਨ । ਇਸ ਦੇ ਐਲਪੀ ਪਿਛੋਕੜ ਵਿਚੋਂ ਉਹ ਖਾਸ ਸੀਤਲ ਰੰਗ ਅਤੇ ਸ਼ਾਂਤੀ-ਦਾਇਕ ਰੇਖਾ ਦੇ ਵਾਸਤਵਿਕ ਵਿਸਥਾਰਾਂ; ਭੂਰੇ ਰਵਾਦਾਰ ਬੁਰਜਾਂ, ਭੂਸਲੇ ਖੇਤਾਂ ਜਾਂ ਜੰਗਲੀ ਹਰਾਕਸ਼ੀ, ਨੂੰ ਹੀ ਵਰਤਦੇ ਹਨ । ਪਰ ਇਉਂ ਜਿਵੇਂ ਕਿ ਅਜਿਹੇ ਸੰਗੀਤ ਦੀਆਂ ਸੁਰਾਂ ਜਿਹੜਾ ਉਥੋਂ ਦੇ ਪੁਰਸ਼ਾਂ ਇਸਤਰੀਆਂ ਦੀ ਹੋਂਦ ਨਾਲ ਜੁੜਿਆ ਹੋਇਆ ਹੈ । ਇਸ ਪਕਾਰ ਉਹ ਇਕ ਖਾਸ ਭਾਂਤ ਦੇ ਕੁਦਰਤੀ ਦ੍ਰਿਸ਼ ਦਾ ਮੂਲ ਤੱਤ ਜਾਂ ਉਸ ਦੀ ਆਤਮ-- ਇਕ ਨਿਰੇ ਤਰਕ ਜਾਂ ਅਰਧ ਕਲਪਤ ਯਾਦ ਦਾ ਦੇਸ਼ ਪੇਸ਼ ਕਰਦੇ ਹਨ । ਕਵਿਤਾ ਵੀ ਇਵੇਂ ਹੀ ਇਕ ਤਾਂ ਸ਼ੁਧ ਸੋਝੀ ਨੂੰ ਸੰਬੋਧਨ ਕੀਤੇ ਸ਼ਬਦਾਂ ਰਾਹੀਂ ਆਪਣਾ ਕਾਰਜ ਕਰਦੀ ਹੈ ਅਤੇ ਦੂਜਾ ਇਹ ਬਹੁਤੀ ਵਾਰੀ ਨਿਸ਼ਚਿਤ ਵਿਸ਼ੇ ਜਾਂ ਸਥਿਤੀ ਨੂੰ ਹੀ ਹੱਥ ਵਿਚ ਲੈਂਦੀ ਹੈ । ਕਈ ਵਾਰੀ ਭਾਵੇਂ ਇਹ ਸਦਾਚਾਰਕ ਜਾਂ ਰਾਜਨੀਤਕ ਤਾਂਘਾਂ ਦਾ ਵਾਹਣ ਬਣਕੇ ਇਕ ਗੋਰਵ-ਮਈ ਅਤੇ ਬਿਲਕੁਲ ਉਚਿਤ ਕਾਰਜ ਵੀ ਕਰਦੀ ਹੈ, ਜਿਵੇਂ ਕਿ ਵਿਕਟਰ ਹਿਊਗ ਦੀ ਕਵਿਤਾ ਵਿਚ ਲਭਦਾ ਹੈ । ਅਜਿਹੀਆਂ ਹਾਲਤਾਂ ਵਿਚ ਪਦਾਰਥ, ਵਿਸ਼ੇ ਜਾਂ ਉਹ ਅੰਸ਼ , ਜਿਹੜਾ ਕਿ ਕੇਵਲ ਸੂਝ ਨੂੰ ਸੰਬਧਨ ਕੀਤਾ ਹੁੰਦਾ ਹੈ, ਅੰਤਰੀਵੀ ਕਲਾ ਆਤਮਾ ਵਿਚ ਕਿੰਨਾ ਹੀ ਗਹੂੰਦ ਕਿਉ ਨ ਹੋਵੇ, ਤਾਂ ਵੀ ਸੂਝਵਾਨ ਪਾਠਕ ਲਈ ਰੂਪ ਤੇ ਵਸਤੂ ਵਿਚ ਨਿਖੇੜਾ ਕਰਨਾ ਕਾਫੀ ਸੌਖਾ ਹੁੰਦਾ ਹੈ । ਪਰ ਆਦਰਸ਼ਕ ਕਿਸਮ ਦੀ ਕਵਿਤਾ ਉਹ ਹੁੰਦੀ ਹੈ ਜਿਸ ਵਿਚ ਇਹ ਨਿਖੇੜ ਘਟ ਤੋਂ ਘਟ ਕਰ ਦਿਤਾ aਇਆ ਹੋਵੇ । ਤਾਂ ਤੇ ਸਰੋਦੀ ਕਵਿਤਾ, ਘਟੋ ਘਟ ਕਲਾਮਈ ਤੌਰ ਤੇ ਤਾਂ ਸਭ ਤੋਂ ਉੱਚਾ ਅਤੇ ਸਭ ਤੋਂ ਵਧੇਰੇ ਸੰਪੂਰਣ ਕਾਵਿ ਰੂਪ ਹੈ । ਇਸ ਦਾ ਕਾਰਨ ਬੁਨਿਆਦੀ ਤੌਰ ਤੇ ਇਹ ਕਿ ਇਸ ਵਿਚ, ਵਸਤੂ ਵਿਚੋਂ ਬਿਨਾ ਕੁਝ ਘਟਾਇਆਂ, ਅਸੀਂ ਵਸਤੂ ਨੂੰ ਰੂਪ ਨਾਲੋਂ ਘਟ ਤੋਂ ਘਟ ਨਿਖੇੜ ਸਕਦੇ ਹਾਂ | ਅਜਿਹੀ ਕਵਿਤਾ ਦੀ ਸੰਪੂਰਣਤਾ ਹੀ ਬਹੁਤੀ ਵਾਰੀ ਨਿਰੋਲ ਵਿਸ਼ੇ ਦੇ ਇਕ ਖਾਸ ਲੁਕਾਅ ਜਾਂ ਅਸਪਸ਼ਟਤਾ ਉਤੇ ਅਧਾਰਿਤ ਹੁੰਦੀ ਹੈ, ਅਤੇ ਅਰਥ ਸਾਡੇ ਤਕ ਸਬ ਨੂੰ ਸਪਸ਼ਟ ਰੂਪ ਵਿਚ ਲਭ ਨਾ ਸਕਣ ਵਾਲੇ ਢੰਗਾਂ ਰਾਹੀਂ ਪਹੁੰਚਦਾ ਹੈ । ਜਿਵੇਂ ਕਿ ਵਿਲੀਅਨ ਬਲੇਕ ਦੀਆਂ ਕੁਝ ਅਤੀ ਕਾਲਪਨਿਕ ਕ੍ਰਿਤਾਂ ਵਿਚ ਹੈ ਅਤੇ ਸ਼ੈਕਸਪੀਅਰ ਦੇ ਗੀਤਾਂ ਵਿਚ ਵੀ ਆਮ ਹੈ, ਖਾਸ ਕਰਕੇ Measures for Measures ਵਿਚ ਮੈਰੀਨਾ (Mariana) ਦੇ ਨੌਕਰ ਦੇ ਗੀਤ ਵਿਚ, ਜਿਸ ਵਿਚ ਕਿ ਮਚਦੀ ਸ਼ਕਤੀ ਅਤੇ ਸਾਰੇ ਨਾਟਕ ਦੀ ਕਵਿਤਾ ਕੁਝ ਘੜੀਆਂ ਲਈ ਸੰਗੀਤ ਦੇ ਵਾਸਤਵਿਕ ਅਲਾਪ ਵਿਚ ਲੰਘਦੀ ਲਗਦੀ ਹੈ । ਇਸ ਸਿਧਾਂਤ ਵਿਚ ਕਲਾ ਮਈ ਗੁਣਾਂ ਵਾਲੀਆਂ ਹਰ ਤਰਾਂ ਦੀਆਂ ਕਿਤਾਂ ਦੀਆਂ ਚੰਗਿਆਈਆਂ ਆ ਜਾਂਦੀਆਂ ਹਨ । ਇਹ ਚੰਗਿਆਈਆਂ ਘਰ ਦੇ ਸਾਮਾਨ, ਪੁਸ਼ਾਕ , ਇਥੋਂ ਕਰ ਕਿ ਜੀਵਨ, ਹਰ ਅਦਾ ਤੇ ਬਲ ਅਤੇ ਨਿਤ ਦੇ ਵਰਤੋਂ ਵਿਹਾਰ ਦੇ ਵਿਥਾਰਾਂ ਦੇiਆ ਸਰਦੀਆਂ ਹਨ । ਕਿਉਂਕਿ ਸਿਆਣੇ ਲਕਾਂ ਲਈ ਇਨਾਂ ਦੇ ਕਰਨ ਦੇ ਢੰਗਾ, ਜਿੰਨਾ ਕਰਕੇ ਇਨ੍ਹਾਂ ਦਾ ਆਪਣੇ ਆਪ ਵਿਚ ਕੋਈ ਮੁਲ ਬਣਦਾ ਹੈ, ਵਿਚ ਕੋਮਲਤਾ ਅਤੇ . a I el . 30