ਪੰਨਾ:Alochana Magazine August 1963.pdf/29

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਕ ਖਾਸ ਢੰਗ ਨਾਲ ਵਰਤਦਿਆਂ ਹੋਇਆਂ ਵੀ ਕਿਸੇ ਹੋਰ ਕਲਾ ਦੇ ਲਖਣ ਧ ਨ ਕੋਰਦੀ ਪਲੀਤ ਹੋ ਸਕਦੀ ਹੈ, ਜਿਸ ਨੂੰ ਜਰਮਨ ਆਲੋਚਕ ਕਹਿੰਦੇ ਹਨ , “Anders Streben', ਭਾਵ ਹੈ ਆਪਣੀਆਂ ਸੀਮਾਵਾਂ ਤੋਂ ਆਂਗਿਕ ਮੁਕਤੀ-ਜਿਸ ਰਾਹੀਂ ਇਕ ਕਲਾ ਦਜੀ ਕਲਾ ਨੂੰ ਆਪਣੀ ਥਾਂ ਤਾਂ ਨਹੀਂ ਦੇਂਦੀ, ਸਗੋਂ ਇਹ ਪ੍ਰਸਪਰ ਤੌਰ ਤੇ ਇਕ ਦੂਜੇ ਨੂੰ ਨਵੀਆਂ ਸ਼ਕਤੀਆਂ ਪ੍ਰਦਾਨ ਕਰਦੀਆਂ ਹਨ । ਇਉਂ ਅਤੀ ਅਨੰਦ-ਦਾਇਕ ਸੰਗੀਤ ਹਮੇਸ਼ਾ ਹੀ ਚਿਤਰਮਈ ਪਰਿਭਾਸ਼ਾ ਅਨੁਸਾਰ ਆਕਾਰ ਰੂਪ ਬਣਦਾ ਪ੍ਰਤੀਤ ਹੁੰਦਾ ਹੈ । ਇਵੇਂ ਹੀ ਮੰਦਰ ਕਲਾ ਦੇ ਨਿਯਮ ਭਾਵੇਂ ਕਾਫੀ ਆਸਾਧਾਰਣ ਹਨ ਅਤੇ ਉਨ੍ਹਾਂ ਨੂੰ ਕੇਵਲ ਅਸਲੀ ਮੰਦਰ-ਕਾਰ ਹੀ ਚੰਗੀ ਤਰ੍ਹਾਂ ਜਾਣ ਸਕਦਾ a ਫਿਰ ਵੀ ਕਈ ਵਾਰੀ ਮੰਦਰ-ਕਲ ਇਕ ਚਿਤਰ (ਜਿਵੇਂ ਕਿ ਇਰੇਨਾ Arena ਦਾ ਗਿਰਜਾ) ਜਾਂ ਬਤ ਕਲਾ (ਜਿਵੇਂ ਕਿ ਫ਼ਲਸ ਵਿਖੇ ਗੈਟੇ (Giotto) ਦੇ ਬੁਰਜ) ਦੀ ਦੇਸ਼ ਰਹਿਤ ਇਕਾਗਰਤਾ ਦੀਆਂ ਸ਼ਰਤਾਂ ਪੂਰੀਆਂ ਕਰਦੀ ਜਾਪਦੀ ਹੈ; ਅਤੇ ਲਿਓਰ ਦੇਸ਼ ਵਿੱਚ ਅਜੀਬ ਢੰਗ ਨਾਲ ਮੰਆਂ ਹੋਈਆਂ (Chateause) ਦੀਆਂ ਪੌੜੀਆਂ ਵਿਚ ਕਈ ਵਾਰੀ ਅਸਲੀ ਕਵਿਤਾ ਲਭਦੀ ਹੈ । ਇਸ ਤਰਾਂ ਲਗਦਾ ਹੈ ਜਿਵੇਂ ਕਿ ਇਨ੍ਹਾਂ ਅਜੀਬ ਮੌੜਾਂ ਵਿਚ ਅਭਿਨੇਤਾ ਜੀਵਨ ਦੇ ਇਕ ਨਾਟਕੀ ਰੂਪ ਵਿਚ ਦੂਜੇ ਨੂੰ ਬਿਨਾਂ ਦੇਖੇ ਹੀ ਕੋਲੋਂ ਦੀ ਲੰਘ ਜਾਣਗੇ; ਇਥੇ ਸਿਮਰਤੀ ਅਤੇ ਕੇਵਲ ਸਮੇਂ ਦੇ ਪ੍ਰਭਾਵ ਦੀ ਵੀ ਕਵਿਤਾ ਹੈ, ਜਿਸ ਤੋਂ ਮੰਦਰ ਕਲਾ ਨੂੰ ਆਮ ਤੌਰ ਤੇ ਬਹੁਤ ਲਾਭ ਹੁੰਦਾ ਹੈ । ਇਸੇ ਤਰਾਂ ਹੀ ਬੁਕਲਾ ਵੀ ਨਿਰੋਲ ਰੂਪ ਦੀਆਂ ਕਰੜੀਆਂ ਸੀਮਾਵਾਂ ਵਿਚੋਂ ਨਿਕਲਕੇ ਰੰਗ ਜਾਂ ਇਸ ਜਿਹੇ ਕਿਸੇ ਗੁਣ ਵਲ ਤਘਦੀ ਹੈ । | ਕਵਿਤਾ ਵੀ ਦੂਜੀਆਂ ਕਲਾਂ ਤੋਂ ਅਗਵਾਈ ਲੈਂਦੀ ਹੋਈ, ਯੂਨਾਨੀ ਦੁਖਾਂਤ ਤੇ ਯੂਨਾਨੀ ਬਤ ਕਲਾ ਦੀ ਇਕ ਕ੍ਰਿਤ ਵਿਚਲੀ, ਇਕ ਸਾਨਿਟ ਤੇ ਇਕ ਪਰਛਾਵੇਂ ਵਿਚਲੀ ਅਤੇ ਫਰਾਂਸੀਸੀ ਕਵਿਤਾ ਤੇ ਉਕਰਣ ਦੀ ਕਲਾ ਵਿਚਲੀ, ਸਮਾਨਤਾ ਦੇ ਰੂਪ ਵਿਚ ਕੇਵਲ ਸ਼ਬਦ ਚਿਤਰਾਂ ਤੋਂ ਵਧ ਕੁਝ ਹੋਰ ਹੋਣ ਨੂੰ ਤਾਂਘਦੀ ਹੈ ਅਤੇ ਸਾਰੀਆਂ ਕਲਾਂ ਵਿਚ ਸੰਗੀਤ ਦੇ ਰੂਪ ਵਿਚ ਢਲਣ ਦੀ ਤਾਂਘ ਦੀ ਸਾਂਝ ਹੈ, ਕਿਉਂਕਿ ਸ਼ੰਗੀਤ ਮਿਸਾਲੀ ਜਾਂ ਆਦਰਸਕ ਰੂਪ ਦੀ ਨਿਪੁੰਨ ਕਲਾ ਹੈ, ਜੋ ਸਾਰੀ ਕਲਾ ਦੇ ਮਹਾਨ Anders Streben ਦਾ. Rਚ ਸਭ ਕੁਝ ਦਾ, ਜੋ ਕਲਾ ਮਈ ਹੈ ਜਾਂ ਕਲਾ ਦੇ ਗੁਣ ਰੱਖਦਾ ਹੈ, ਮੁਖ ਉਦੇਸ਼ ਹੈ । ਸਾਰੀ ਕਲਾ ਸੰਗੀਤ ਦੀ ਹਾਲਤ ਧਾਰਨ ਕਰਨ ਲਈ ਇਕਤਾਰ ਤਾਂਘਵਾਨ ਹੈ। ਕੁਝ ਸਮੇਂ ਲਈ ਤਾਂ ਹੋਰ ਸਾਰੇ ਕਲਾ ਰੂਪਾਂ ਵਿਚ ਪਦਾਰਥ ਨੂੰ ਰੂਪ ਨਾਲੋਂ ਨਿਖੇੜਿਆ ਜਾ ਸਕਦਾ ਹੈ ਅਤੇ ਸੋਝੀ ਇਹ ਨਿਖੇੜਾ ਹਮੇਸ਼ਾ ਕਰ ਸਕਦੀ ਹੈ, ਪਰ ਤਾਂ ਵੀ ਕਲਾ ਦਾ ਦੀਵੀ ਯਤਨ ਇਸ ਨਿਖੇੜ ਨੂੰ ਮਿਟਾਉਣ ਦਾ ਹੀ ਹੈ । ਇਕ ਕਵਿਤਾ ਦਾ ਕੇਵਲ ਅਰਬ, ਉਸ ਦਾ ਵਿਸ਼ਾ ਅਰਥਾਤ ਕੁਝ ਘਟਨਾਵਾਂ ਤੇ ਸਥਿਤੀਆਂ ਅਤੇ ਇਕ ਚਿਤਰ ਦਾ ਕੇਵਲ ਪਦਾਰਥ, ਭਾਵ ਕਿਸੇ ਘਟਨਾ ਦੇ ਠੀਕ ਹਾਲਾਤ ਜਾਂ ਇਕ ਕਿਤਕ ਦ੍ਰਿਸ਼ ਦੀ . 20