ਪੰਨਾ:Alochana Magazine August 1963.pdf/25

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਵੀ ਦੇ ਚਿੰਤਨ ਵਿੱਚ ਪਿਆਰ ਦਾ ਦਰਜਾ ਬਹੁਤ ਉੱਚਾ ਹੈ :- ‘ਕਰਾਮਾਤ ਬੰਸ ਇੱਕ ਪਿਆਰ ਹੈ, ਜਿਹੜਾ ਦਿਲ ਦੀ ਟੋਹ ਨਾਲ ਸਭ ਕਿਛ ਜਾਣਦਾ, ਇਹ ਚਮਕ ਪਿਆਰ ਦੀ ਦਿਲ ਵਿਚ ਦੇਖ ਦੇਖ ਤੂੰ ਸਦਾ ਸਾਂਭ ਰਖੀ ਇਹ ਨਾਲ ਹੈ ਤੇਰੇ ਦਿਲ ਵਿਚ ਧੁਰੋਂ ਆਇਆ । ਛੰਦ-ਬੰਦੀ ਦੀ ਨਵਾਬੀ ਜੁਤੀ ਦੀ ਕੈਦ ਨੂੰ ਪੂਰਨ ਸਿੰਘ ਨੇ ਤਿਆਗ ਦਿੱਤਾ ਸੀ ਇਸ ਤਰਾਂ ਰੂਪ ਦੇ ਪੱਖ ਵੀ ਉਸ ਨੇ ਆਪਣੇ ਵਿਚਾਰਾ ਤੇ ਸ਼ਖਸੀਅਤ ਦੇ ਅਨੁਕੂਲ ਇਕ ਖਚ ਲਈ ਹੈ । : ਸੇਖੋਂ ਨੇ ਇਸ ਖੁਲ ਨੂੰ ਸੂਫ਼ੀ ਫ਼ਕੀਰਾਂ ਦੀ ਮਸਤੀ ਦੇ ਨੇੜੇ ਦੀ ਚੀਜ਼ afcਆ ਹੈ ਤੇ ਇਸ ਵੀਹਵੀਂ ਸਦੀ ਦੇ ਸੂਫ਼ੀ ਭਾ ਵਿਅਕਤੀ ਨੂੰ ਮਸਤਾਨਾ ਸਿੰਘ ਦਾ ਖਿਤਾਬ ਦਿੱਤਾ ਹੈ । ਇਸ ਸੂਫ਼ੀ ਮਸਤੀ ਦਾ ਕਾਰਣ ਉਸ ਦੇ ਅਤਿਅੰਤ ਅਨੁਭਵੀ ਹੋਣ ਵਿਚ ਲਭਿਆ ਜਾ ਸਕਦਾ ਹੈ । ਪੂਰਨ ਸਿੰਘ ਨੂੰ ਕਦੇ ਅਨੁਭਵ ਦੇ ਪੇਤਲੇਪਣ ਕਾਰਨ ਬਣਾਵਟੀ ਅਨੁਭਵ ਦਾ ਆਸਰਾ ਨਹੀਂ ਲੈਣਾ ਪੈਂਦਾ ਸਗੋਂ ਉਸ ਦੇ ਸ਼ਬਦ ਸ਼ਿਦੱਤ ਦਾ ਸਾਥ ਦੇਣ ਅਸਮਰਥ ਹਨ । ਇਸੇ ਨੂੰ ਕਵੀ ਨੇ ਆਪ ਕਿਤੇ ਹੋਰ ਥਾਂ ਮੋਤੀਆਂ ਦਾ ਹੜ ਆਖਿਆ ਹੈ । | ਪਰ ਇਹ ਅਨੁਭਵੀ ਆਪਣੇ ਯੁਗ ਦੀ ਆਤਮਾਂ ਵਿਚ ਝਾਤ ਪਾਉਣੋਂ ਸੰਕੋਚਵਾਨ ਹੈ ਤੇ ਸਮੇਂ ਤੇ ਪਖ ਵਿਚਾਰਾਂ ਤੋਂ ਪਛੜਿਆ ਹੋਇਆ ਜਾਪਦਾ ਹੈ । ਕੇਵਲ ਇਸੇ ਕਾਰਣ ਹੀ ਉਸ ਦਾ ਦਰਜਾ ਉਸ ਦੇ ਉਨ੍ਹਾਂ ਸਮਕਾਲੀ ਕਵੀਆਂ ਜਿੰਨਾਂ ਉੱਚਾ ਨਹੀਂ ਜਿਨਾਂ ਦਾ ਚਿੰਤਨ ਪਰਚਲਤ ਵਿਚਾਰਵਾਨਾਂ ਤੋਂ ਉੱਚਾ ਸੀ । ਪੂਰਨ ਸਿੰਘ ਦੇ ਅਜਿਹੇ ਦੇ ਸਮਕਾਲੀ ਟੈਗੋਰ ਤੇ ਇਕਬਾਲ ਹਨ । ਜੇ ਇਹ ਕਹਿਆ ਜਾਏ ਕਿ ਉਹ ਇਕ ਰੁਮਾਂਟਿਕ ਕਵੀ ਹੈ ਤੇ ਉਸ ਦਾ ਟਾਕਰਾ ਸਮਾਜਕ ਸੱਚ ਵਿੱਚ ਪਰਵੇਸ਼ ਕਰਨ ਵਾਲੇ ਕਵੀਆਂ ਨਾਲ ਕੀਤਾ ਜਾਣਾ ਯੋਗ ਨਹੀਂ ਤਾਂ ਉਨੀਵੀਂ ਸਦੀ ਦੇ ਰੁਮਾਂਟਿਕ ਧਾਰਾ ਦੇ ਅੰਗਰੇਜ਼ੀ ਕਵੀਆਂ ਦੀ ਮਿਸਾਲ ਸਾਹਮਣੇ ਆਉਂਦੀ ਹੈ । ਪੂਰਨ ਸਿੰਘ ਤਾਂ ਕ੍ਰਿਤੀ ਦੇ ਸ਼ਰਧਾਲੂ ਵਰਡਜ਼ਵਰਥ ਵਾਂਗ ਦਰਿਆ ਦੇ ਉਤਾਰ ਚੜਾ ਚੋਂ ਹੋਣੀਆਂ ਭਰੀ ਮਨੁਖਤਾ ਦਾ ਉਤਾਰ ਚੜਾ ਦੇਖਦਾ ਹੈ । ਸ਼ੈਲੀ ਵਾਂਗ ਪੱਛੋਂ ਦੀ ਪੌਣ ਦੇ ਪੱਤਿਆਂ ਦੀ ਖੜ ਖੜ ਚੋਂ ਮਾਨਵਤਾ ਦੇ ਉਜਲੇ ਭਵਿਖ ਦੀ ਸੋਅ ਸੁਣਦਾ ਹੈ, ਤੇ ਵਾਂਗ ਬਾਇਰਨ ਸੰਘਣੇ ਵਣ ਵਿਚ ਜੀਵਨ ਪ੍ਰੇਰਨਾ ਲੈਂਦਾ ਹੈ । ਉੱਚ ਦਰਜੇ ਦੇ ਇਨਾਂ ਰੁਮਾਂਟਿਕ ਕਵੀਆਂ ਦੇ ਟਾਕਰੇ ਤੇ ਪੂਰਨ ਸਿੰਘ ਦੀਆਂ ਕੁਝ ਮੁਸ਼ਕਲਾਂ ਹਨ । ਸਭ ਤੋਂ ਵੱਡੀ ਮੁਸ਼ਕਲ ਉਸ ਦੇ ਪਾਠਕ ਹਨ ਜੋ ਕਿ ਉਸ ਵੇਲੇ ਤਕ ਜਾਂ ਤਾਂ ਨਿਰੋਲ ਕਿੱਸਾ ਕਾਰੀ ਜਾਂ ਧਾਰਮਿਕ ਵਿਆਖਿਆਣ ਦੀ ਪੱਧਰ ਤੇ ਖਲੋਤੇ ਸਨ । ਜੇ ਇਹ ਕਹਿਆ ਜਾਵੇ ਕਿ ਉਸ ਵੇਲੇ ਦਾ ਪੰਜਾਬ ਉਸ ਦੀ ਕਵਿਤਾ ਦੇ ਸੂਖਮ ਤੱਤਾਂ ਤੇ ਅਨੁਭਵੀ ਸੁਭਾ ਦਾ ਮੇਚ ਨਹੀਂ ਸੀ ਤਾਂ ਅਯੋਗ ਨਹੀਂ ਹੋਵੇਗਾ । ਪੂਰਨ ਸਿੰਘ ਨਾਲ ਪੰਜਾਬੀ ਤੁਮਾਂਟਿਕ ਕਵਿਤਾ ਨੇ ਇਕ ਵਿਸ਼ੇਸ਼ ਸਿਖਰ ਛੋਹੀ ਹੈ ਤੇ ਪੂਰਨ ਭਗਤ ਉਸ ਦੀ ਪ੍ਰਤੀਨਿਧ ਕਵਿਤਾ ਹੈ । 28 · Æ á