ਪੰਨਾ:Alochana Magazine August 1963.pdf/24

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲੈਂਦਾ ਹੈ:- ਜਿੱਥੇ ਖੁਲੇ ਮੈਦਾਨ ਸਨ ਸਾਵੇ ਪੰਨੇ ਦੀ ਝਾਲ ਵਾਲੇ, ' ਵਿੱਚ ਪਾਣੀ ਵਾਂਗ ਹੀਰਿਆਂ ਦੀਆਂ ਲੜੀਆਂ ਖੇਡਦੇ, ਜਿਥੇ ਥਾਂ ਥਾਂ ਘੁਲੀ ਚਾਂਦੀ ਦੇ ਚਸ਼ਮੇ ਮਲਾਰ ਸਨ ਗਾਉਂਦੇ, ਜਿਥੇ ਨਾਚ ਸੀ ਚੰਨੇ ਦੀ ਚਾਨਣੀ ਦਾ ਨਾਲ ਨਚਦਿਆਂ ਪਾਣੀਆਂ ਜਾਂ “ਬੱਦਲ ਆਏ, ਝੂਕੇ ਵਸਣ ਲੱਗੇ, ਫੁਟ ਜਾਣ, ਕਾਲੇ, ਜੇ ਪੂਰਨ ਹਸ ਆਖੇ ਖੁਲ ਜਾਓ ਸੱਜਣ ਧੁੱਪ ਦੀ ਲੋੜ ਸਾਨੂੰ, ਕਿਤੇ ਵਾਯੂ-ਮੰਡਲ ਮੁੜ ਸਿਰਜਣਾਂ ਵਿਚ ਕਵੀ ਅਤਿ ਦਰਜੇ ਚਕਿਆ ਹੈ ਜਿਵੇਂ ਸੁੰਦਰਾਂ ਦੇ ਦੇਸ ਵਿਚ ਜੋਗੀਆਂ ਦੇ ਟਿੱਲੇ ਬਾਰੇ:- ਝੰਡ ਜੋਗੀਆਂ ਦਾ ਰਮਦਾ ਰਮਦਾ ਜਾ ਪਹੁੰਚਿਆ ਦੇਸ ਰਾਣੀ ਸੁੰਦਰਾਂ ਦੇ, ਇੱਕ ਨਿਕੇ ਜਹੇ ਟਿਲੇ, ਸ਼ਹਿਰ ਥੀ ਥੋੜੀ ਵਾਟ ਤੇ, ਝੰਡੇ ਲਗੇ ਲਹਿਰਾਣ ਉਹਨਾਂ ਜੋਗੀਆਂ ਦੇ, ਕੰਗਣੀ ਵੱਜਦੀ, ਸਿੰਗਣੀ ਵੱਜਦੀ, ਵੱਜਣ ਨਾਥਾਂ ਦੇ ਸੰਖ ਤੇ ਤੇ । ਪੂਰਨ ਸਿੰਘ ਦੇ ਬਿਆਨ ਨੂੰ ਪਰਭਾਵਸ਼ਾਲੀ ਬਨਾਣ ਵਾਲੇ ਉਸ ਦੇ ਮੌਲਿਕ ਤੇ ਸੂਖਮ ਅਲੰਕਾਰ ਹਨ । ਉਸਦੀਆਂ ਉਪਮਾਵਾਂ ਤੇਜ਼ ਕਲਪਨਾ ਵਿਸ਼ਾਲ ਮਨੋ-ਭਾਵ ਤੇ ਤੀਖਣ ਅਨੁਭਵ ਦੀਆਂ ਸੂਚਕ ਹਨ:- ਗਿਆ ਨਿਕਲ ਝਡ ਉਥੇ ਜੋਗੀਆਂ ਦਾ; ਬਗਲੀ ਪਾ ਪੂਰਨ ਉਸ ਦੇਸ਼ ਦਾ ਅਨਵਿੰਨਿਆਂ ਮੋਤੀ । ਪਰ ਕਿਸੀ ਕਿਸੀ ਡਾਲ ਦੇ ਮੁੱਢ ਵਿਚੋਂ ਕੋਈ ਕੋਈ ਕੱਪਲ ਮੂੰਹ ਕਢਦੀ ਸੀ. ਤੇ ਕਿਸੀ ਕਿਸੀ ਡਾਲੀ ਨਾਲ ਕੋਈ ਕੋਈ ਫੁੱਲ ਵਾਂਗ ਆਸਾਂ ਦੀਆਂ ਅੱਖਾਂ ਦੇ ਨਿਕਲਦੇ ।" ਨਾਥ ਜੀ ਲਾਹ ਦਿਉ ਚੰਨ ਤੁਸੀਂ ਆਪਣੇ ਗੁਰਨ ਵਾਲੇ, ਤੇ ਧਰ ਦਿਉ ਮੇਰੇ ਸਿਰ ਤੇ, Hi ਰੂਹ ਨੂੰ ਰੂਹ ਮਿਲਨਾ ਜਿਵੇਂ, ਹਨੇਰੇ ਵਿੱਚ ਪੂਰਨ ਡੁਬਿਆ ਵਾਂਗ ਸੂਰਜ, ਦੀਵਿਆਂ ਦੀ ਰੋਸ਼ਨੀ ਸੂਖਮ ਜਿਹੀ ਲਗਦੀ, ਕੰਵਲ ਫੁਲਾਂ ਨੂੰ ਆਖਦਾ ਵੜੇ ਅੱਗ ਬਲਦੀ ਵਿੱਚ ਤੇ ਕਿਤੇ ਕਿਤੇ ਅਤਿ ਸਾਧਾਰਣ ਲਹਿਜੇ ਵਿੱਚ ਕਵੀ ਪ੍ਰਕ੍ਰਿਤੀ ਦੇ ਅਤਿ ਨੇੜੇ ਆ ਢੁਕਦਾ ਹੈ :- ਮਾਸੂਮ ਬੱਚੇ ਨੂੰ ਹਨੇਰੀਆਂ ਕੋਠੜੀਆਂ ਪਾ ਦਿੱਤਾ, ਗਊ ਪਾਸ ਵੱਛਾ ਵਿਛੜਿਓ ਸੁ ॥