ਪੰਨਾ:Alochana Magazine August 1963.pdf/23

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਛਲ ਸੀ ਜਿਹੜਾ ਰਾਜੇ ਘਰ ਪਾਇਆ, ਇਕ ਹੈਵਾਨ ਸੀ ਆਪ ਮੱਤੀ, ਬਜਰ ਦਲ, ਬਜਰ ਦਿਮਾਗ, ਬਜਰ ਅੰਗ, ਆਪਣਾ ਮਤਲਬ ਸਾਧਦੀ, ਅੰਦਰਲੀ ਜੋਤ ਬੁਝੀ ਹੋਈ ਲੂਣਾ ਸੀ, ਮਿੱਟੀ ਦਾ ਕੀੜਾ ਕੂੜ ਕਰਦੀ, ਕੂੜ ਸੋਚਦੀ, ਕਲਜੁਗ ਦੀ ਪੁਤਲੀ ' ਰਾਜਾ ਸਾਲਵਾਹਨ' ਕਵੀ ਦੀ ਕਿਰਪਾ ਦ੍ਰਿਸ਼ਟੀ ਦਾ ਪਾਤਰ ਹੈ । ਉਸ ਤੇ ਕੋਈ ਜ਼ੁਮੇਵਾਰੀ ਨਹੀਂ ਪਾਈ ਗਈ ਕਿਉਂਕਿ ਕੁਲ ਮੁਸ਼ਕਲਾਂ ਦਾ ਕਾਰਣ ਲੂਣਾਂ ਨੂੰ ਠਹਿਰਾਇਆ ਗਇਆ ਹੈ । ਕਵੀ ਨੂੰ ਤਾਂ ਬੁਢੇ ਰਾਜੇ ਤੇ ਤਰਸ ਜਹਿਆ ਆਉਂਦਾ ਹੈ, ਕਿਉਕਿ “ਮੈਂ ਤੇਰੀ, ਮੈਂ ਤੇਰੀ ਆਖਦੀ ਲੂਣਾਂ ਨੇ ਰਾਜੇ ਨੂੰ ਪੂਰਾ ਕਾਬੂ ਕੀਤਾ ਜਿਉਂ ਜਿਉਂ ਲਣਾਂ ਬਲਦੀ, ਤਿਉਂ ਤਿਉਂ ਰਾਜਾ ਸਾਲਵਾਹਨ ਇਕ ਅੱਗ ਜੇਹੀ ਸਕਦਾ ਉਮਰ ਦੇ ਸਿਆਲੇ ਦਾ ਠਰਿਆ ਕਹਿੰਦਾ ਕਹਿਆ ਆਰਾਮ ਹੈ ।” ਪੂਰਨ ਸਿੰਘ ਨੇ ਘਟਨਾਵਾਂ ਦੀ ਥਾਂ ਪਾਤਰਾਂ ਨੂੰ ਪਰਮੁਖ ਥਾਂ ਦਿਤੀ ਹੈ । ਉਸ ਨੇ ਘਟਨਾਵੀਂ ਢੰਗ ਨਾਲ ਕਿਸੇ ਦਾ ਬਿਆਨ ਨਹੀਂ ਕੀਤਾ ਕਿਉਂਕਿ ਉਸ ਦੀ ਸ਼ੈਲੀ ਇਕ ਕਿੱਸਾਕਾਰ ਦੀ ਨਹੀਂ ਸਗੋਂ ਵੀਹਵੀਂ ਸਦੀ ਦੇ ਕਵੀ ਦੀ ਹੈ । ਕਵਿਤਾ ਵਿੱਚ ਘਟਨਾਵਾ ਦੇ ਤੇਜ਼ ਵਰਨਣ ਦੀ ਥਾਂ ਸਹਿਜੇ ਜਹਿਜੇ ਉਸਾਰੇ ਤੇ ਉਘਾੜੇ ਪਾਤਰ ਹਨ । ਪੂਰਨ ਸਿੰਘ ਦੇ ਬਿਆਨ ਵਿਚ ਅਚੇਤ ਮਨੋਵਿਗਿਆਨਕ ਸੂਝ ਕੰਮ ਕਰਦੀ ਵਿਖਾਈ ਦੇਂਦੀ ਹੈ ਜਿਸ ਦੇ ਸਪਰਸ਼ ਨਾਲ ਕਈ ਪਾਤਰਾਂ ਦੇ ਵਿਅਕਤਿਤਵ ਵਿੱਚ ਅਜੀਬ ਲਿਸ਼ਕ ਜੇਹੀ ਪੈਦਾ ਹੋ ਗਈ ਹੈ, ਜੋ ਉਸ ਦੀ ਰਚਨਾਂ ਦਾ ਮੁਲ ਵਧਾਂਦੀ ਹੈ । ਇੱਛਰਾਂ ਦੇ ਖ਼ਿਆਲਾਂ ਅਨੁਕੂਲ ਬੱਚੇ ਨੂੰ ਪਾਲਣਾ ਇਕ ਅਜਿਹੀ ਛੋਹ ਹੈ । “ਲੂਣਾ’ ਬਾਰੇ ਕਵੀ ਦੇ ਇਹ ਵਾਕ ਕਿੰਨੇ ਸੂਝ ਭਰਪੂਰ ਹਨ:- ਰੱਖ ਸ਼ੀਸ਼ਾ ਸਾਹਮਣੇ ਪਹਿਲਾਂ ਇਹ ਮੰਤਰ ਉਚਾਰਦੀ, ਮੇਰੇ ਜਿਹਾ ਸੋਹਣਾ ਹੋਰ ਕੋਈ ਨਾ ਜੱਗ ਤੇ । ਇਸ ਤੋਂ ਅਗੇ ਦੇ ਬਿਆਨ ਵਿਚ ਕਵੀ ਨੇ ਅਜੀਬ ਦਿਲਚਸਪੀ ਦਿਖਾਲੀ ਹੈ ਪਰ ਕਵੀ ਦਾ ਮੰਤਵ ਕੇਵਲ ਲੂਣਾ ਬਾਰੇ ਨਫ਼ਰਤ ਭਾਵ ਪੈਦਾ ਕਰਦਾ ਹੈ:- ਪਹਿਲੀ ਵਾਰ ਉਸ ਦਾ ਦਿਲ ਕੀਤਾ ਸੋਹਣੀ ਚੀਜ਼ ਕਿਸੇ ਤੇ ਕੁਰਬਾਨ ਹੋਣ ਨੂੰ. ਬਹਿ ਇਥੇ ਤੂੰ ਹੁੱਬਾ ਤੇਰੀਆਂ ਮੇਰੀਆਂ ਵੇ, ਹੱਥ ਮੇਰੇ ਹਥ ਦੇਵੀਂ, ਮੈਂ ਠੰਢੀਆਂ ਕਰਨੀਆਂ ਛਾਤੀਆਂ ਇਹ ਤਤੀਆਂ ਵੇ, ਲੂਣਾ ਬਾਰੇ ਹੀ ਇਕ ਹੋਰ ਸੁਹਣੀ ਪੰਕਤੀ ਹੈ:- ਆਖਿਰ ਕੌਣ ਜਾਣੇ ਗੱਲਾਂ ਉਹ ਜਿਹੜੀਆਂ ਲੂਣਾ ਕੀਤੀਆਂ ਦੀਵਿਆਂ ਹਿਸਿਆਂ ਵਿਰ ਕਿਤੇ ਕਿਤੇ ਪੂਰਨ ਸਿੰਘ ਪ੍ਰਕਿਰਤੀ ਦਿਨ ਵਿਚ ਕਮਾਲ ਪਰਬੀਨਤਾ ਤੋਂ ਕੰਮ ' nji q: 32