ਪੰਨਾ:Alochana Magazine August 1963.pdf/16

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭਾਵੇਂ ਕਿੰਨਾ ਪੁਰਾਣਾ ਹੋਵੇ, ਇਸ ਦਾ ਜੀਦੇ ਅਨੁਭਵ ਨਾਲ ਸੰਬੰਧ ਜ਼ਰੂਰ ਹੋਵੇ, ਤੇ ਫਿਰ ਅਨੁਭਵ ‘ਕਹਿਣ ਵਾਲੇ’ ਤੇ ‘ਸੁਣਨ ਵਾਲੇ ਦੋਹਾਂ ਦੀ ਕਲਪਨਾ ਵਿਚ ਜਾਂਦਾ ਹੋਵੇ । ਇਸ ਦਾ ਸਰੀਰ ਭਾਵੇਂ ਕਿਤੋਂ ਲਇਆ ਜਾਵੇ ਪਰ ਇਸ ਦੀ ਆਤਮਾ ਜ਼ਰੂਰ ਸਮੇਂ ਦੀ ਜਾਣੀ ਪਛਾਣੀ ਹੋਵੇ । ਪੂਰਨ ਸਿੰਘ ਨੂੰ ਸਮੇਂ ਦੀ ਆਤਮਾ ਵਿੱਚ ਕੁਝ ਵੀ ਕਾਵਿ-ਮਈ ਨਹੀਂ ਸੀ । ਜਾਪਦਾ । ਉਹ ਆਪਣੇ ਉਦਾਲੇ “ਠੀਕਰੀਆਂ ਦੀ ਪੂਜਾ’ (“ਹੱਛੀ ਹੋਈ ਮਸ਼ੀਨੀ ਸੱਭਿਤਾ ਤੇ ਖੋਖਲਾ ਭਾਈਚਾਰਾ ਵੇਖਦਾ ਸੀ ਤੇ ਉਸ ਨੇ ਅਜਿਹੇ ਵਿਸ਼ੇ ਤੇ ਨਜ਼ਰ ਟਿਕਾਈ, ਜੋ ਸਮੇਂ ਤੇ ਸਥਾਨ ਦੇ ਪੱਖ ਦੂਰ-ਕਾਲ ਨਾਲ ਸੰਬੰਧ ਰੱਖਦਾ ਹੈ । ਕਹਾਣੀ ਵਰਤਮਾਨ ਯੁੱਰਾ ਦੇ ਅਨੁਭਵ ਦੇ ‘ਨੇੜ' ਵਿੱਚ ਲਿਆਉਣ ਲਈ ਕਾਦਰ ਯਾਰ ਦੀ ਕਹਾਣੀ ਵਿਚ ਤਬਦੀਲੀਆਂ ਵੀ ਲਿਆਂਦੀਆਂ ਹਨ, ਜਿਵੇਂ ਕਾਦਰ ਯਾਰ . ਵਾਂਗ ਉਹ ਪੂਰਨ ਦੇ ਭਰੇ ਪੈਣ ਦਾ ਕਾਰਣ ‘ਬੇ-ਬਦ ਜਿਉਂ ਰੱਬ ਨੇ ਲਿਖਿਆ ਸੀ, ਦੇਖ ਪੰਡਤਾ ਖੋਲ ਸੁਣਾ ਦਿੱਤਾ' ਦੀ ਥਾਵੇਂ ਅੰਧ-ਵਿਸ਼ਵਾਸ ਤੇ ਵਹਿਮ ਨੂੰ ਦੱਸਦਾ ਹੈ :- ‘ਸੂਰਜ ਇੱਛਰਾ ਦੀ ਗੋਦ ਚੜਦੇ ਸਾਰ, ਜੋਤਿਸ਼ ਦੇ ਵਹਿਮ ਨੇ ਖਾ ਲੀਤਾ।” | ਇਵੇਂ ਹੀ ਉਹ ਪੂਰਨ ਦੀ ਸਜ਼ਾ ਦੀ ਜੁਮੇਂਵਾਰੀ ਦੁਨਿਆਵੀ ਸਤੱਰ ਤੇ ਲੱਭਦਾ ਹੈ ਕਿਸੇ ਪਹਿਲੋਂ ਮਿੱਥੀ ਹੋਣੀ ਨੂੰ ਇਸ ਦਾ ਕਾਰਣ ਨਹੀਂ ਸਮਝਦਾ :-ਇੱਛਰਾਂ ਦੇ ਬੋਲਾਂ ਵਿੱਚ ' ਆਪਣੇ ਪੁੱਤਰ ਲਈ ਦਰਦੀਲੀ ਵਿਕਣੀ ਹੀ ਨਹੀਂ, “ਜ਼ੁਲਮ ਦੇ ਵਿਰੁਧ ਆਵਾਜ਼ ਵੀ ਹੈ :- (ਜ਼ਾਲਮਾਂ ਤਖਤ ਤੇ ਬਹਿ ਕੇ, ਤੇ ਜ਼ੁਲਮ ਕਮਾਵੇਂ ਯਾਦ ਨਹੀਂ ਤੈਨੂੰ, ਇਹ ਤਖ਼ਤ ਰੱਬ ਸੱਚੇ ਦਾ, ਕਦੀ ਨਾਂਹ ਤੇਰਾ ਤੂੰ ਉਹਦਾ ਚਾਕਰ ਤੱਕੜੀ ਤੋਲਣ ਵਾਲਾ, ਤਲੇ ਬਹਿ ਇਸ ਉਚੀ ਥਾਂ ਤੇ ਕੂੜ ਕਪਟ ਸਾਰਾ। ਇਸ ਤਖ਼ਤ ਤੇ ਸਦਾ ਵਰਤੇ ਹੁਕਮ ਰੱਬ ਦਾ । ਇਥੇ ਕਾਨੂੰਨ ਨਾਂ ਚੱਲਣ ਬੰਦਿਆਂ ਗੰਦਿਆਂ ਦੇ ।" ਇਵੇਂ ਹੀ ਕਵੀ 12 ਸਾਲ ਖੂਹ `ਚ ਰਹਿਣ ਵਾਲੀ ਗੱਲ ਨੂੰ ਉਘਾੜਦਾ ਨਹੀਂ ਤੇ ਕਰਾਮਾਤ ਨੂੰ ਇਹ ਕਹਿ ਕੇ ਯਥਾਰਥਕ ਬਣਾ ਦੇਂਦਾ ਹੈ-- 'ਉਹਦੇ ਜ਼ਖਮ ਕੁਛ ਕੁਛ ਆਠਰ | ਪਾਣੀ ਠੰਡੇ ਦੀ ਮਲੱਮ ਨਾਲ । ਕਾਦਰ ਯਾਰ ਨਾਲੋਂ ਆਧੁਨਿਕ ਦੀ ਭਿੰਨਤਾ ਕਾਦਰ ਯਾਰ ਦੇ ਇਸ ਸ਼ੇਅਰ ਤੇ ਉਪਰਲੀਆਂ ਸਤਰਾਂ ਦੇ ਟਾਕਰੇ ਵਜੋਂ ਹੋ ਜਾਂਦੀ ਹੈ-- ਮੈਂ ਤਾਂ ਝੂਰਨਾਂ ਆਪਣੇ ਤਾਲਿਬਾ ਨੂੰ, ਇਹੋ ਲੇਖ ਨਸੀਬ ਲਿਖਾਇਆ ਮੈਂ 94