ਪੰਨਾ:Alochana Magazine August 1963.pdf/15

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀ ਵਾਰਤਾ ਨੂੰ ਆਪਣੇ ਦਿਲ ਦੀ ਗੱਲ ਕਹਿਣ ਲਈ ਵਰਤਦਾ ਹੈ । ਕਿਸੇ ਕਵੀ ਲਈ ਜੀਵਨ ਦੇ ਸਮਕਾਲੀ ਘੋਲ ਤੋਂ ਬੇਮੁਖਤਾ ਤੇ ਭੂਤ ਦੀ ਕੁੱਖ ਵਿੱਚ ਪਨਾਹ ਲੈਣਾ ਵਿਗਿਆਨ ਤੇ ਸਮਾਜ ਦੀਆਂ ਪ੍ਰਮੁੱਖ ਧਾਰਾਵਾਂ ਦੀ ਥਾਵੇਂ ਬੀਤੇ ਦੇ ਰਹੱਸ-ਮਈ ਆਦਰਸ਼ਵਾਦ ਵਿੱਚ ਦਿਲਚਸਪੀ, ਭਾਵ-ਪਰਗਟਾਅ ਲਈ ਚੰਗਾ ਸਾਧਨ ਤਾਂ ਹੋ ਸਕਦਾ ਹੈ, ਪਰ ਇਉਂ ਕੋਈ ਮਹਾਨ ਕਵਿਤਾ (ਯੁੱਗ ਦੇ ਪਰਸੰਗ ਵਿਚ) ਨਹੀਂ ਰਚੀ ਜਾ ਸਕਦੀ । | ਭੂਤ-ਕਾਲੀਨ ਵਾਰਤਾ ਉਨਣ ਦੇ ਦੋ ਹੋਰ ਪਹਿਲੂ ਵੀ ਹਨ । ਪਹਿਲਾ ਇਹ ਕਿ ਉਸ ਕਹਾਣੀ ਦੀਆਂ ਘਟਨਾਵਾਂ ਤੇ ਪਾਤਰਾਂ ਨਾਲ ਲੋਕਾਂ ਦੀ ਭਾਵੁਕ ਸਾਂਝ ਹੋਣ ਕਰਕੇ ਕਵੀ ਦੀ ਗੱਲ ਸਹਿਜੇ ਹੀ ਉਸ ਦੇ ਸਰੋਤਿਆਂ ਦੀ ਸਮਝ ਵਿੱਚ ਆ ਜਾਂਦੀ ਹੈ ਤੇ ਉਸ ਨੂੰ ਆਪਣੇ ਦਿਸ਼ਟੀਕੋਣ ਨੂੰ ਸਪੱਸ਼ਟ ਕਰਨ ਤੇ ਬਹੁਤਾ ਜ਼ੋਰ ਨਹੀਂ ਲਾਣਾ ਪੈਂਦਾ ਕਿਉਂਕਿ ਉਸ ਦੇ ਪਾਠਕ ਕਹਾਣੀ ਨਾਲ ਪਹਿਲੋਂ ਹੀ ਪਰਿਚਿਤ ਹਨ । | ਅਜਿਹੇ ਕਵੀ ਦੀ ਸਮੱਸਿਆ ਇਹ ਹੁੰਦੀ ਹੈ ਕਿ ਉਸ ਅੱਗੇ ਸਹੰਸਰਾਂ ਵਿਸ਼ਿਆਂ ਦਾ ਖਿਲਾਰਾ ਹੁੰਦਾ ਹੈ, ਜਿਨ੍ਹਾਂ ਵਿਚੋਂ ਚੋਣ ਕਰਨੀ ਸਹਿਲ ਨਹੀਂ ਹੁੰਦੀ । ਕਾਦਰ ਯਾਰ ਤੇ ਉਸ ਤੋਂ ਵੀ ਪਹਿਲੇ ਲਿਖਾਰੀਆਂ ਲਈ ਇਹ ਸੁਖਾਲਾ ਸੀ ਕਿ ਉਹ ਕਿੱਸੇ ਰਚ ਕੇ ਵਿਚਾਰਾਂ ਨੂੰ ਮਿਥਿਹਾਸਕ ਤੇ ਇਤਿਹਾਸਕ ਕਹਾਣੀਆਂ ਤਕ ਸੀਮਿਤ ਹੋਕੇ ਹੀ ਸੰਤਸ਼ਟ ਹੁੰਦੇ ਹਨ । ਉਸ ਦਾ ਸਬੰਧ ਰਬ ਤੇ ਨਾਇਕਤਵ ਵਾਲੇ ਭਾਵਾਂ ਨਾਲ ਹੁੰਦਾ ਸੀ । ਉਸ ਦਾ ਵਸਤ ਸਾਧਾਰਣ ਕਲਪਨਾ ਵਿਚ ਵਸਦਾ ਸੀ ਤੇ ਅਤਿ ਦਰਜੇ ਦਾ ਕਾਵਿ-ਸਭਾਵੀ ਹੁੰਦਾ ਸੀ । ਜੇ ਇਸ ਨੂੰ ਕਲਪਨਾ ਸਿਰਜਦੀ ਨਹੀਂ ਸੀ ਤਾਂ ਨਖਸ਼ਿਖ ਤੇ ਰੰਗ ਜ਼ਰੂਰ ਦੇਂਦੀ ਸੀ । ਇਸ ਦੀ ਪਰੀ-ਨਿਸਚਿਤ ਦੁਨੀਆਂ ਅਮੂਰਤ ਵਿਚਾਰ ਤੇ ਭਾਵਾਂ ਦੀ ਹੀ ਨਹੀਂ, ਸਗੋਂ ਮੌਕਿਆਂ, ਪਾਤਰਾਂ, ਕਾਰਜਾਂ ਤੇ ਘਟਨਾਵਾਂ ਦੀ ਭਰੀ ਹੁੰਦੀ ਸੀ ਤੇ ਕਵੀ ਦੀ ਇਸ ਨਾਲ ਵਧੇਰੇ ਇਕਸੁਰਤਾ ਤੇ ਸਾਂਝ ਹੁੰਦੀ ਸੀ । ਉਸ ਦੀ ਲਿਖਤ ਵਿਚ ਚਿਤਰ ਤੇ ਬਿੰਬ ਉਨ੍ਹਾਂ ਲੋਕਾਂ ਲਈ ਸਨ ਜੋ ਇਨ੍ਹਾਂ ਦੇ ਵਸਤੂ ਤੇ ਵਤੀਰੇ ਨਾਲ ਅਭੇਦ ਹੁੰਦੇ ਸਨ । ਇਹ ਬੀਤੇ ਵਰਗ ਦਾ ਸਰਮਾਇਆ ਹੁੰਦਾ ਸੀ ਤੇ ਕਵੀ ਕੋਲ ਕੋਈ ਵਿਗਿਆਨਕ-ਤੇ ਇਤਿਹਾਸਕ ਦ੍ਰਿਸ਼ਟੀ ਨਹੀਂ ਸੀ ਹੁੰਦੀ ਜਿਸ ਨਾਲ ਉਹ ਆਪਣੇ ਸਮੇਂ ਅਤੇ ਘਟਨਾ ਦੇ ਸਮੇਂ ਵਿਚਕਾਰਲੇ ਪਾੜ ਨੂੰ ਦੇਖ ਸਕੇ । ਇਨਾਂ ਨੂੰ ਆਪਣੀ ਸ਼ਖਸੀਅਤ ਦਾ ਅਨੁਭਵ ਬਣਾਉਣ ਵਿੱਚ ਉਸ ਨੂੰ ਕੋਈ ਦਿੱਕਤ ਪੇਸ਼ ਨਹੀਂ ਆਉਂਦੀ ਸੀ । ਅਜਿਹੀ ਕਹਾਣੀ ਚੁਣਕੇ ਪੂਰਨ ਸਿੰਘ ਜੇ ਇਸੇ “ਪਾੜ’ ਤੋਂ ਬੱਚ ਸਕਿਆ ਹੈ ਤਾਂ ਕੇਵਲ ਇਸ ਲਈ ਕਿ ਉਸ ਨੇ ਬੀਤੇ ਨੂੰ ਵਰਤਮਾਨ ਦੇ ਪਿਛੋਕੜ ਵਿੱਚ ਰੱਖ ਕੇ ਦੇਖਣ ਦੀ ਬਜਾਏ ਉਸ ਨੂੰ ਵਰਤਮਾਨ ਦੀ ਛੋਹ ਤੋਂ ਦੂਰ ਹੀ ਰੱਖਿਆ ਹੈ ਤੇ ਆਪਣੇ ਤੀਬਰ ਤੇ ਪ੍ਰਤਿਭਾ-ਸ਼ਾਲੀ ਅਨੁਭਵ ਦੀ ਸਹਾਇਤਾ ਨਾਲ ਉਸ ਪੁਰਾਣੇ ਖਾਕੇ ਵਿੱਚ ਰੰਗ ਭਰੇ ਹਨ, ਪਰ ਇਸ ਪਰਕਾਰ ਇਕ ਚੰਗੀ ਕਵਿਤਾ ਤਾਂ ਰਚੀ ਜਾ ਸਕਦੀ ਹੈ, ਆਧੁਨਿਕ ਸਮੇਂ ਦੇ ਹਾਲ ਦੀ ਮਹਾਨਤਾ ਇਸ ਤੋਂ ਪਰੇ ਦੀ ਚੀਜ਼ ਹੈ । ਜੇ ਕਿਸੇ ਕਵਿਤਾ ਨੇ ਮਹਾਨ ਬਣਨਾ ਹੁੰਦਾ ਹੈ ਤਾਂ ਜ਼ਰੂਰੀ ਹੈ ਕਿ ਉਹ ਵਰਤਮਾਨ ਨਾਲ ਨਾਤਾ ਜੋੜੇ, ਇਸ ਦਾ ਵਿਸ਼ੇ 98