ਪੰਨਾ:Alochana Magazine August 1963.pdf/14

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਸਮੇਰ ਸਿੰਘ ਬਾਲਾ ‘ਪੂਰਨ ਭਗਤ ਕ੍ਰਿਤ ਪ੍ਰੋ: ਪੂਰਨ ਸਿੰਘ ਕਿਸੇ ਇੱਕ ਕਵਿਤਾ ਵਿਚੋਂ ਭਾਵੇਂ ਉਹ ਕਿੰਨੇ ਹੀ ਵੱਡੇ ਆਕਾਰ ਵਾਲੀ ਕਿਉਂ ਨਾ ਹੋਵੇ, ਬਹੁਤੀ ਵਾਰੀ ਕਿਸੇ ਕਵੀ ਦੇ ਸਾਹਿੱਤਕ ਝੁਕਾਵਾਂ ਬਾਰੇ ਪੂਰੀ ਤਰ੍ਹਾਂ ਕੁਝ ਨਹੀਂ ਕਹਿਆ ਜਾ ਸਕਦਾ । ਪਰ ‘ਪੂਰਨ ਭਗਤ' ਵਾਲੀ ਲੰਮੀ ਕਵਿਤਾ ਵਿਚੋਂ ਅਵੱਸ਼ ਹੀ ਪੂਰਨ ਸਿੰਘ ਦੀ ਸ਼ਖਸੀਅਤ ਦੇ ਉਘੜਵੇਂ ਲੱਛਣਾਂ ਤੇ ਉਸ ਦੇ ਕਾਵਿ ਅਨੁਭਵ ਦੀਆਂ ਵਿਸ਼ੇਸ਼ਤਾਈਆਂ ਬਾਰੇ ਬਹੁਤ ਕੁਝ ਚਾਨਣ ਮਿਲ ਸਕਦਾ ਹੈ । ਪੂਰਨ ਭਗਤ' ਦੀ ਕਹਾਣੀ ਦਾ · ਰਹੱਸ-ਮਈ, ਰੁਮਾਂਟਿਕ, ਆਦਰਸ਼ਕ ਪਹਿਲੂ ਪੰਜਾਬੀਆਂ ਦੇ ਦਿਲਾਂ ਵਿੱਚ ਘਰ ਕਰ ਚੁੱਕਾ ਸੀ । ਕਾਦਰ ਯਾਰ ਦੇ ਕਿੱਸੇ ਦੀ ਪਰਸਿੱਧੀ ਦਾ ਵੱਡਾ ਕਾਰਣ ਇਹ ਹੈ, ਕਾਦਰ ਯਾਰ ਨੇ ਕਿੱਸਾ ਲਿਖ ਕੇ ਭਾਵੇਂ ਕਿਸੇ ਰਜਵਾੜੇ ਜਾਂ ਜਾਗੀਰਦਾਰ ਕੋਲੋਂ ਇਕ ਖੂਹ ਇਨਾਮ ਦਾ ਪਾਇਆ' ਹੈ ਜੋ ਕਿ ਸਾਹਿੱਤ ਰਚਨਾ ਲਈ - ਇੱਕ ਮਾਰੂ ਰੁਚੀ ਸੀ, ਪਰ ਫਿਰ ਵੀ ਆਪਣੇ ਕਿੱਸੇ ਨੂੰ ਕੁਝ ਅਜਿਹੀਆਂ ਛੋਹਾਂ ਲਾ ਗਇਆ ਹੈ ਜਿਨ੍ਹਾਂ ਨੇ ਆਧੁਨਿਕ ਯੁਗ ਦੇ ਪਦਾਰਥਵਾਦੀ ਰੁਚੀਆਂ ਤੋਂ ਨਿਰਾਸ ਪੂਰਨ ਸਿੰਘ ਦਾ ਧਿਆਨ ਆਪਣੇ ਵੱਲ ਖਿੱਚਿਆ । ਪੂਰਨ ਸਿੰਘ ਨੇ ਕਿੱਸੇ ਦੀਆਂ ਘਟਨਾਵਾਂ ਵਿੱਚ ਕੋਈ ਖ਼ਾਸ ਤਬਦੀਲੀ ਨਹੀਂ ਕੀਤੀ । ਕਹਾਣੀ ਦੀ ਰੂਪ ਰੇਖਾ ਨੂੰ ਉਵੇਂ ਹੀ ਰਹਿਣ ਦਿੱਤਾ ਪਰ ਉਸ ਦੇ ਅਨੁਭਵ ਦੀ ਸ਼ਿੱਦਤ ਨੇ ਇਸ ਦੀਆਂ ਰੇਖਾਵਾਂ ਨੂੰ ਉਘਾੜਿਆ ਤੇ ਇਸ ਦੀਆਂ ਘਟਨਾਵਾਂ ਨੂੰ ਜੀਵਨ-ਅਹਿਸਾਸ ਦੀ ਨਿੱਘ ਤੇ ਭਰਪੂਰਤਾ ਦਿੱਤੀ । | ਜਿਵੇਂ ਪਹਿਲਾਂ ਕਹਿਆ ਗਇਆ ਹੈ ਕਿ ਇਸ ਕਵਿਤਾ ਵਿਚੋਂ ਪੂਰਨ ਸਿੰਘ ਦੇ ਕਾਵਿ ਅਨੁਭਵ ਦੇ ਕਈ ਮੁੱਖ ਝੁਕਾਵਾਂ ਦਾ ਪਤਾ ਲਗਦਾ ਹੈ । ਸਭ ਤੋਂ ਪਹਿਲਾਂ ਇਹ ਕਿ ਪੂਰਨ ਸਿੰਘ ਵਰਤਮਾਨ ਦੀ ਥਾਵੇਂ ਭੂਤ ਕਾਲ ਨੂੰ ਆਪਣੀ ਦ੍ਰਿਸ਼ਟੀ ਦਾ ਕੇਂਦਰ ਬਣਾਂਦਾ ਹੈ । ਇਕ ਪੁਰਾਤਨ ਕਹਾਣੀ ਦੀ ਚੋਣ ਹੀ ਇਸ ਗੱਲ ਦਾ ਸੰਕੇਤ ਹੈ ਕਿ ਕਵੀ ਵਰਤਮਾਨ ਦੇ ਚਿਤਰਪੱਟ ਤੇ ਮਨੁੱਖਤਾ ਦਾ ਕੋਈ ਨਾਟਕ ਉਘੜ ਦਿਖਾਣ ਦੀ ਥਾਵੇਂ ਮੱਧ-ਕਾਲੀਨ ਸਮੇਂ 93