ਪੰਨਾ:Alochana Magazine August 1963.pdf/12

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਜੇ ਜੇਤੂ ਨਹੀਂ ਆਏ,
ਵਜ਼ੀਰਾਂ, ਰਾਜਿਆਂ ਤੇ ਅਹਿਲਕਾਰਾਂ ਤੇ ਪਏ ਸਾਏ,
ਉਦਾਸੀ ਦੇ ਖਮੋਸ਼ੀ ਦੇ ਤੇ ਮੁੜ ਨਵੀਆਂ ਉਡੀਕਾਂ ਦੇ।

"ਸਕੰਦਰੀਆ ਵਿੱਚ ਈਸਾਈ ਸੰਨ ਤੋਂ ਇਕੱਤੀ ਸਾਲ ਪਹਿਲਾਂ" ਕਵਾਫ਼ੀ ਦੀ ਇੱਕ ਛੋਟੀ ਜਿਹੀ, ਪਰ ਬਹੁਤ ਹੀ ਪ੍ਰਸਿਧ ਤੇ ਵਿਅੰਗ-ਆਤਮਕ ਕਵਿਤਾ ਹੈ। ਇਸ ਛੋਟੀ ਜਿਹੀ ਕਵਿਤਾ ਵਿੱਚ ਐਨਟਨੀ ਤੇ ਕਲੋਪੈਟਰਾ ਦੇ ਦੁਖਾਂਤ ਦਾ ਜਿੱਕਰ ਬੜੇ ਅਨੋਖੇ ਢੰਗ ਨਾਲ ਕੀਤਾ ਗਇਆ ਹੈ। ਕਵੀ ਭੀੜ ਅਤੇ ਇੱਕ ਵਣਜਾਰੇ ਦੇ ਮਾਧਿਅਮ ਤੋਂ ਐਸਾ ਵਿਅੰਗ ਕਰਦਾ ਹੈ ਕਿ ਪੂਰਵ ਇਤਿਹਾਸ ਦਾ ਚਿੱਤ੍ਰ ਅੱਖਾਂ ਸਾਹਮਣੇ ਆ ਜਾਂਦਾ ਹੈ।

੩੧, ਈ. ਪੂ.ਆਕਟੇਵੀਅਸ ਨੇ ਐਨਟਨੀ ਤੇ ਕਲੋਪੈਟਰਾ ਨੂੰ ਯੂਨਾਨ ਦੇ ਪੱਛਮੀ ਕਿਨਾਰੇ ਤੇ ਇੱਕਟਯਸ਼ ਦੇ ਕੋਲ ਬੁਰੀ ਤਰਾਂ ਹਾਰ ਦਿੱਤੀ ਸੀ। ਉਸ ਤੋਂ ਸਾਲ ਬਾਅਦ ਐਨਟੀਨੇ ਸਕੰਦਰੀਆ ਵਿੱਚ ਆਤਮ-ਹੱਤਿਆ ਕਰ ਲੀਤੀ। ਇਸ ਇਤਿਹਾਸਕ ਸਤਿ ਨੂੰ ਕਵਾਫ਼ੀ ਨੇ ਬੜੇ ਹੀ ਅਨੋਖੇ ਤੇ ਪਿਆਰੇ ਢੰਗ ਨਾਲ ਮੂਰਤੀ-ਮਾਨ ਕੀਤਾ ਹੈ।

ਸਕੰਦਰੀਆ ਵਿੱਚ ੩੧, ਈ. ਪੂ.

ਵਣਜਾਰਾ–
ਨੇੜੇ ਦੇ ਪਿੰਡੋਂ ਆਇਆ,
ਰਸਤੇ ਦੀ ਧੂੜ ਨੇ ਪਰ,
ਹੁਲੀਆ ਓਦਾ ਵਟਾਇਆ।
ਉਹ ਸ਼ਹਿਰ ਕੋਲ ਆਇਆ,
ਘੱਟੇ ਦਾ ਭਰਿਆ ਹੋਇਆ;
ਤੁਰ ਤੁਰਕੇ ਮਰਿਆ ਹੋਇਆ

ਵਣਜਾਰਾ ਆਖਦਾ ਏ:-
"ਮੈਂ ਗੇਂਦ ਲੈਕੇ ਆਇਆ,
ਲੋਬਾਨ ਲੈ ਕੇ ਆਇਆ,
ਕੇਸਾਂ ਨੂੰ ਲਾਉਣ ਵਾਲਾ,
ਭਰਿਆ ਸੁਗੰਧੀਆਂ ਤੋਂ,
ਮੈਂ ਤੇਲ ਲੈ ਕੇ ਆਇਆ।
ਹੈ ਕੋਈ ਲੈਣ ਵਾਲਾ?
ਰਾਹ ਵਿਚ ਆਵਾਜ਼ ਲਾਏ,
ਕੋਈ ਸੁਣੇ ਨ ਉਸਦੀ।