ਪੰਨਾ:Alochana Magazine 1st issue June 1955.pdf/94

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਤ ਇਸ ਦੇ ਬਾਵਜੂਦ, ਜੋ ਸੱਚ ਪੁਛੇ ਤਾਂ ਇਹ ਸੁੰਦਰ ਰਚਨਾ ਅਜੇਹੇ ਢੰਗ ਨਾਲ ਰਚੀ ਗਈ ਹੈ ਕਿ ਇਸ ਨੂੰ ਪੜ੍ਹਦਿਆਂ ਸਾਰ ਕਾਂਗੜਾ ਵੇਖਣ ਤੇ ਜੀਅ ਕਰ ਆਉਂਦਾ ਹੈ।

ਜਲੰਧਰ,ਹਰਨਾਮ ਸਿੰਘ ਸ਼ਾਨ

੧੪ ਮਾਰਚ, ੧੯੫੫ਐਮ. ਏ. (ਅੰਗ, ਤੇ ਪੰਜਾ)

ਐਡੀਟਰ, ਪੰਜਾਬ ਯੂਨੀਵਰਸਟੀ ਪਬਲੀਕੇਸ਼ਨ ਬੀਉਰੋ,

ਜਲੰਧਰ ਸ਼ਹਿਰ।


ਸਾਹਿੱਤ ਸੰਕੇਤ

ਖਾਲਸਾ ਕਾਲਜ ਦੇ ਤਿੰਨਾਂ ਪ੍ਰੋਫੈਸਰਾਂ ਡਾ: ਰੋਸ਼ਨ ਲਾਲ ਅਹੂਜਾ, ਪ੍ਰੋਫੈਸਰ ਦੀਵਾਨ ਸਿੰਘ ਤੇ ਪ੍ਰਫੈਸਰ ਪ੍ਰੇਮ ਪ੍ਰਕਾਸ਼ ਸਿੰਘ ਦੀ ਰਚਨਾ ਹੈ । ਇਸ ਕਿਤਾਬ ਦੇ ਸੰਚਾਲਨ ਵਿਚ ੫ਰੋਫੈਸਰ ਦੀਵਾਨ ਸਿੰਘ ਨੇ ਖਾਸ ਦਿਲਚਸਪੀ ਲਈ ਹੈ । ਇਸ ਪੱਖ ਵਿਚ ਪੰਜਾਬੀ ਸਾਹਿਤ ਵਿਚ ਇਹ ਪਹਿਲੀ ਰਚਨਾ ਮਲੂਮ ਹੁੰਦੀ ਹੈ । ਇਸ ਤੋਂ ਪਹਿਲਾਂ ਪੰਜਾਬੀ ਡੀਪਾਰਟਮੈਂਟ ਪਟਿਆਲਾ ਨੇ ਕੁਝਕੁ ਸੰਕੇਤ ਖਾਸ ਕਰ ਕੇ ਕਾਨੂੰਨੀ ਤੇ ਵਿਗਿਆਨਕ ਛਾਪੇ ਸਨ| ਪਰ ਸਾਹਿਤਕ ਸੰਕੇਤਾਂ ਦੀ ਇਤਨੀ ਭਰਪੂਰ, ਵਿਸ਼ਾਲ ਤੇ ਸੰਪੂਰਨ ਸੂਚੀ ਪੁਸਤਕ ਰੂਪ ਵਿਚ ਪਹਿਲਾ ਨਹੀਂ ਸੀ ਛਪੀ। ਅਜੇਹੀ ਪੁਸਤਕ ਦੀ ਪੰਜਾਬੀ ਸਾਹਿੱਤ ਵਿਚ ਦੋ ਕਾਰਨਾਂ ਕਰਕੇ ਡਾਢੀ ਲੋੜ ਸੀ । ਇਕ ਤਾਂ ਇਹ ਕਿ ਪੰਜਾਬੀ ਦੇ ਵਿਦਿਆਰਥੀਆਂ ਤੇ ਲਿਖਾਰੀਆਂ ਨੂੰ ਅੰਗਰੇਜ਼ੀ ਪ੍ਰੀਭਾਸ਼ਕ ਸ਼ਬਦਾਂ ਦੇ ਸਮਾਨ ਸ਼ਬਦ ਲਭਣ ਵਿਚ ਬੜੀ ਔਖ ਹੁੰਦੀ ਸੀ । ਏਸ ਤੋਂ ਵੱਡਾ ਲਾਭ ਇਹ ਹੋਇਆ ਹੈ ਕਿ ਪੰਜਾਬੀ ਲਿਖਾਰੀ ਤੇ ਸਮਾਲੋਚਕ ਅਪਣੀਆਂ ਸਾਹਿਤਕ ਲੋੜਾਂ ਪੂਰੀਆਂ ਕਰਨ ਲਈ ਥਾਂ ਥਾਂ ਆਪਣੇ ੨ ਜ਼ਬਦ ਘੜ ਲੈਂਦੇ ਸਨ । ਜਿਸ ਕਰਕੇ ਸਾਹਿਤਕ ਮੰਡਲ ਵਿਚ ਸ਼ਬਦ ਭੰਡਾਰ ਦੀ ਕੋਈ ਠੁਕ ਦੀ ਪੱਧਰ ਨਹੀਂ ਸੀ ਕਾਇਮ ਹੋ ਰਹੀ । ਹੁਣ ਲਿਖਾਰੀਆਂ ਤੇ ਆਲੋਚਕਾਂ ਦੇ ਹਥ ਵਿਚ ਇਹ ਕਿਤਾਬ ਹੈ । ਉਹ ਹਰ ਥਾਂ ਤੇ ਹਰ ਲੋੜ ਲਈ ਸ਼ਬਦ ਲੱਭਣ ਨੂੰ ਏਸ ਪੁਸਤਕ ਦੇ ਪੰਨੇ ਅਪਣਾ ਅਧਾਰ ਬਣਾ ਸਕਦੇ ਹਨ।

ਅਸਲ ਪਾਏ ਦਾ ਕੰਮ ਤਾਂ ਏਸ ਤਰਾਂ ਹੋ ਸਕਦਾ ਹੈ ਕਿ ਏਸ ਪੁਸਤਕ ਵਿਚ ਵਰਤੇ ਗਏ ਸੰਕੇਤਾਂ ਨੂੰ ਪੰਜਾਬ ਯੂਨੀਵਰਸਟੀ ਜਾਂ ਸਿਖਿਆ ਵਿਭਾਗ ਵਲੋਂ ਬਣੀ

੯੮