ਪੰਨਾ:Alochana Magazine 1st issue June 1955.pdf/91

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਉਹ ਸੱਧਰਾਈਆਂ ਆਂ ਅੱਖਾਂ ਨਾਲ ਇਨ੍ਹਾਂ ਨੂੰ ਚਾਹ ਪਾਰੇ ਟੋਲਦਾ ਹੈ ਪਰ ਲੇਖ ਨੇ ਉਸ ਨੂੰ ਲਫਜ਼ਾਂ ਨਾਲ ਹੀ ਪਰਚਾ ਕੇ ਅਗੇ ਟੁਰਨ ਦੀ ਕਰਦਾ ਹੈ।


ਆਪਣੇ ਵਿਸ਼ਾ ਵਸਤੂ ਦੇ ਲਿਹਾਜ਼ ਨਾਲ ਵੀ ‘ਕਾਂਗੜਾ ਪੰਜਾਬੀ ਵਿਚ ਆਪਣੀ ਕਿਸਮ ਦੀ ਪਹਿਲੀ ਪੁਸਤਕ ਹੈ । ਇਹ ਭਾਰਤ ਦੀ ਇਕ ਅਜੇਹੀ ਹੁਸੀਨ ਵਾਦੀ ਦੀ ਤਸਵੀਰ ਹੈ ਜਿਸ ਦੀ ਨਾਜੋ ਗੋਰੀ ਕੂਕ ਕੂਕ ਆਖਦੀ ਹੈ:

“ਜੀਣਾ ਪਹਾੜਾਂ ਦਾ ਜੀਣਾ।
ਠੰਢੀ ਠੰਢੀ ਹਵਾ ਚਲਦੀ,
ਬਰਫ਼ਾਂ ਦਾ ਪਾਣੀ ਪੀਣਾ।
ਹੋਰਨਾਂ ਦੇ ਬਾਗ਼ੀਂ ਸਭ ਫੁਲ ਫੁਲਦੇ, ਮੇਰੇ ਬਾਗ਼ੇ ਫੁੱਲ ਗੋਭੀ।
ਖ਼ੂਬ ਕਮਾਣਾ, ਰੱਜੀ ਕੇ ਖਾਣਾ, ਹੋਣਾ ਕਿਸੇ ਦਾ ਨਾ ਲੋਭੀ ।
ਜੀਣਾ ਪਹਾੜਾਂ ਦਾ ਜੀਣਾ..............." (ਪੰ. ੨੦੩)

ਪੁਸਤਕ ਦੀ ਮੁਲ-ਪਰੇਰਨਾ "ਸ਼ਿਵਾਲਕ ਦੀਆਂ ਨੀਲੀਆਂ ਪਹਾੜੀਆਂ ਪਿਛੇ ਬਰਫ਼ਾਂ ਨਾਲ ਅਟੀਆਂ ਚੋਟੀਆਂ ਦੀ ਉਹ ਕਤਾਰ ਹੈ" ਜਿਸ ਨੂੰ ‘ਧੌਲਾਧਾਰ' ਆਖਦੇ ਹਨ ਜੋ ਲੇਖਕ ਨੂੰ ਬਚਪਨ ਤੋਂ ਹੀ ਆਪਣੇ ਵਲ ਖਿਚਦੀ ਰਹੀ ਹੈ ਤੇ ਜਿਸ ਦੇ ਦਰਸ਼ਨਾਂ ਦੀ ਤਾਂਘ ਹੀ ਉਸ ਨੂੰ ਕਾਂਗੜਾ ਵਾਦੀ ਵਿਚ ਲਿਜਾਣ ਤੇ ਇਹ ਸੁੰਦਰ ਪੁਸਤਕ ਦਾ ਸਾਧਨ ਬਣੀ ਹੈ । ਮੈਨੂੰ ਤਾਂ ਇਹ ‘ਧੌਲਾਧਾਰ' ਹੀ ਇਸ ਪੁਸਤਕ ਦੀ ਨਾਇਕਾ ਪ੍ਰਤੀਤ ਹੋਈ ਹੈ । ਪੁਸਤਕ ਇਸੇ ਨਾਂ ਦੇ ਕਾਂਡ ਨਾਲ ਅਰੰਭ ਹੁੰਦੀ ਹੈ ਤੇ ਇਮ ਸਪਿਰਿਟ ਸਾਰੀ ਕਿਤਾਬ ਦੇ ਪੰਨਿਆਂ ਉਤੇ ਪਸਰੀ ਹੋਈ ਮਲੂਮ ਹੁੰਦੀ ਹੈ।


ਇਹ ਕਿਤਾਬ ਇਕ ਸਫ਼ਰਨਾਮੇ ਦੀ ਤਰਜ਼ ਤੇ ਲਿਖੀ ਗਈ ਹੈ ਅਤੇ ਗਲ ਵਿਚ ਵੀ ਇਹ ਇੱਕ ਵਿਕੋਲਤਰੀ ਰਚਨਾ ਹੋਣ ਦਾ ਦਾਅਵਾ ਕਰ ਸਕਦਾ ਹੈ। ਇਸ ਤੋਂ ਪਹਿਲਾਂ ਲਿਖੇ ਗਏ ਸਾਰੇ ਸਫ਼ਰਨਾਮੇ ਬਾਹਰਲੇ ਦੇਸ਼ਾਂ ਦੀਆਂ ਰੰਗੀਨੀਆਂ ਚਿਤਰਦੇ ਹਨ ਪਰ ਰੰਧਾਵਾ ਸਾਹਿਬ ਦਾ ਸਫ਼ਰਨਾਮਾ ਸਾਨੂੰ ਆਪਣੇ ਦੇਸ ਦੀਆਂ ਸੁੰਦਰਤਾਈਆਂ ਵਲ ਝਾਤ ਪੁਆਣ ਵਿਚ ਪਹਿਲ ਕਰਦਾ ਹੈ । "ਕਰਤਾ ਨੇ ਕਾਂਗੜੇ ਦੀ ਵਾਦੀ ਦੇ ਪਹਾੜਾਂ, ਦਰਿਆਵਾਂ, ਉਥੋਂ ਦੇ ਲੋਕਾਂ ਤੇ ਉਨ੍ਹਾਂ ਦੀ ਕਲਾ ਦੀ ਸੁੰਦਰਤਾ ਮਾਰਚ, ੧੯੫੩ ਵਿਚ (ਉਦੋਂ) ਅਰੰਭ ਕੀਤੀ ਜਦੋਂ ਅੰਬਾਂ ਦੇ ਬੂਟਿਆਂ ਤੇ ਹਲਕਾ ਬੂਰ ਆਇਆ ਹੋਇਆ ਸੀ, ਜਿਸ ਨਾਲ ਹਵਾ ਵਿੱਚ ਸੁਗੰਧਾਂ ਖਿਲਰੀਆਂ ਹੋਈਆਂ ਸਨ। ਖੇਤਾਂ ਵਿਚ ਚਵ੍ਹਾਂ ਪਾਸੇ ਹਰਿਆਵਲ ਸੀ ਤੇ ਕਣਕਾਂ ਦੀਆਂ ਪੈਲੀਆਂ ਸਵੇਰ ਦੀ ਸੀਤਲ ਪੌਣ ਨਾਲ ਝੂਮ ਰਹੀਆਂ ਸਨ ।" ਲੇਖਕ ਦੀ ਯਾਤਰਾ ਇਸ ਸੁੰਦਰ ਵਾਦੀ ਦੇ ਉੱਘੇ

੧੧