ਪੰਨਾ:Alochana Magazine 1st issue June 1955.pdf/83

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰ ਚੁੜਾ ਹੈ ਤੇ ਵਸਤੂ-ਘੇਰੇ ਨੂੰ ਅਪਣੀ ਸਾਰ ਬਾਰ ਮਾਂਹਿਆਂ ਨ ਕਵੀਆਂ ਨੇ ਬਾਰਾਂ ਹ-ਵਿਰਲਾਪ ਜਾਂ ਮ ਤੌਰ ਤੇ, ਬਾਕੀਆਂ ਲਈ ਕਹਿੰਦਾ ਹਾਂ ਕਿ ਮਾਹ ਵਰਗੀਆਂ ਚੀਜ਼ਾਂ ' ਉਹ ਆਪਣੀ ਵੰਨਗੀ ਦੂਜੇ ਪਾਸੇ, ਲਾਲ ਦਾਸ ਵੈਰਾਗੀ ਨੇ 'ਨਰਸੀ ਭਗਤ', ਸ਼ਿਵ ਦਿਆਲ ਨੇ 'ਰੂਪ ਬਸੰਤ’ ਤੇ ਕਿਸੇ ਅਗਿਆਤ ਕਵੀ ਨੇ 'ਢੋਲ- ਸ਼ਮਸ' (ਹੱਥ-ਲਿਖਤ, ਆਰਕਾਈਵਜ਼) ਦੇ ਕਿੱਸੇ ਬਾਰਾਂ ਮਾਂਹਿਆਂ ਵਿਚ ਲਿਖੇ ਹਨ। ਇਨ੍ਹਾਂ ਕਵੀਆਂ ਨੇ ਧਰਮ-ਪਰਚਾਰ ਲਈ ਕਿੱਸੇ ਕਹਾਣੀਆਂ ਲਈ ਬਾਰਾਂ ਮਾਂਹ ਵਾਲਾ ਰੂਪ ਕਿਉਂ ਚੁਣਿਆ? ਇਸ ਦਾ ਜਵਾਬ ਇਹੀ ਹੋ ਸਕਦਾ ਹੈ ਕਿ ਇਹ ਰੂਪ ਸਾਡੇ ਲੋਕਾਂ ਦੇ ਦਿਲਾਂ ਵਿਚ ਘਰ ਕਰ ਚੁਕਾ ਹੈ ਤੇ ਸਾਡੇ ਲੋਕ-ਕਵੀ, ਲੋਕ-ਰੂਪਾਂ ਦੀ ਮਹਤੱਤਾ ਜਾਣਦੇ ਹੋਏ, ਉਨ੍ਹਾਂ ਦੇ ਵਸਤੂ-ਘੇਰੇ ਨੂੰ ਆਪਣੀ ਲੋੜ ਅਨੁਸਾਰ ਚੌੜਾ ਜਾਂ ਸੌੜਾ ਕਰਦੇ ਆਏ ਹਨ। ਪਰ ਬਹੁਤ ਸਾਰੇ ਬਾਰਾਂ ਮਾਹਿਆਂ ਦੇ ਮੁਤਾਲੇ ਪਿਛੋਂ, ਮੈਂ ਇਸ ਨਤੀਜੇ ਉਤੇ ਪਹੁੰਚਿਆ ਹਾਂ ਕਿ ਜਿਨ੍ਹਾਂ ਕਵੀਆਂ ਨੇ ਬਾਰਾਂ ਮਾਹੇ ਨੂੰ ਪ੍ਰਕਿਰਤੀ ਦੀ ਰੰਗ-ਰੰਗੀਲੀ ਬਚਿਤਰਤਾ, ਵਿਜੋਗਣ ਦੇ ਬਿਰਹੋਂ-ਵਿਰਲਾਪ ਜਾਂ ਉਸਦੀ ਤ੍ਰਿਖਾਵੰਤ ਤੜਪ ਦੇ ਨਿਰੂਪਣ ਲਈ ਵਰਤਿਆ ਹੈ, ਉਹ ਆਮ ਤੌਰ ਤੇ, ਬਾਕੀਆਂ ਨਾਲੋਂ ਵਧੇਰੇ ਰੱਸ ਪੈਦਾ ਕਰ ਸਕੇ ਹਨ। ਆਮ ਤੌਰ ਤੇ ਮੈਂ ਇਸ ਲਈ ਕਹਿੰਦਾ ਹਾਂ ਕਿ ਕਦੀ ਕਦੀ ਗੁਰੂ ਅਰਜਨ ਸਾਹਿਬ ਦੇ ਰਾਗ ਮਾਝ ਵਾਲੇ ਬਾਰਾਂ ਮਾਹੇ ਵਰਗੀਆਂ ਚੀਜ਼ਾਂ ਵੀ ਲਿਖੀਆਂ ਗਈਆਂ, ਜਿਨ੍ਹਾਂ ਦੇ ਵਿਸ਼ੇ ਭਾਵੇਂ ਹੋਰ ਹਨ, ਪਰ ਹਨ ਉਹ ਆਪਣੇ ਵੰਨਗੀ ਦੀਆਂ ਅਤਿਅੰਤ ਸੁੰਦਰ ਰਚਨਾਵਾਂ।

ਇਹ ਤੁਕਾਂ ਮੈਂ ਸ਼ਾਹ ਮੁਰਾਦ ਦੇ ਇਕ ਬਾਰਾਂ ਮਾਹੇ ਦੇ ਮੁਢਲੇ ਖੋ ਲਈਆਂ ਹਨ :

ਵਿਛੋੜੇ ਕੀਤੀ ਸਾਵੀ ਘਾਹ

ਕਲੇਜੇ ਆਤਿਸ਼, ਸੀਨੇ ਘਾਹ

ਦੀਵਾਨੀ, ਕੋਈ ਨ ਆਵੇ ਰਾਹ

ਕੀ ਕਰੀਏ, ਨਾਲ ਵਿਛੋੜੇ ਵਾਹ?

ਕਰੇਂਦੀ ਹਾਇ ਰੇ!

ਪਰ ਫੱਗਣ ਵਿਚ ਜਦੋਂ ਸੱਜਣ ਨਾਲ ਮੇਲ ਹੋ ਜਾਂਦਾ ਹੈ ਤਾਂ :

ਫਿਰ ਚੜਿਆ ਸੱਜਣ ਘੋਲੀ

ਮਿਲਿਆ ਆਇ ਪਿਆਰਾ ਢੋਲੀ

ਸੂਰਜ ਚੰਨ ਮਇਆ ਵਿਚ ਝੋਲੀ

ਕੇਸਰ ਮਹਿੰਦੀ ਸੇਰੇ ਤੋਲੀ

ਖੇਡਾਂ ਨਾਲ ਪਿਆਰੇ ਹੋਲੀ

ਕੰਘੀ ਕਾਲੇ ਕੇਸਾਂ ਜੋਲੀ

੮੦