ਪੰਨਾ:Alochana Magazine 1st issue June 1955.pdf/79

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਾਰਾਂ ਮਾਂਹ ਵਿਚ ਮਨਸਕ ਤੇ ਪਾਕ੍ਰਿਤਕ ਵਿਸਤਾਰ ਚਿਤਰਨ ਦੀ ਯੋਗਤਾ ਤਾਂ ਵਰਣਨ ਨਾਲੋਂ ਬਹੁਤ ਵੱਧ ਸੀ, ਇਸ ਲਈ ਆਧੁਨਿਕ ਬੋਲੀਆਂ ਦੇ ਬੇਅੰਤ ਕਵੀਆ ਨੇ ਪੁਰਾਣੇ ਰੂਪ ਦੀ ਥਾਂ ਨਵੇਂ ਰੂਪ ਨੂੰ ਤਰਜੀਹ ਦਿੱਤੀ। ਇਨ੍ਹਾਂ ਵਿਚ ਸਾਡੇ ਪੰਜਾਬੀ ਕਵੀ ਵੀ ਸ਼ਾਮਲ ਸਨ।

ਅਸਲ ਵਿਚ, ਬਾਰਾਂ ਮਾਂਹ, ਰੱਤ ਵਰਣਨ ਤੋਂ ਕੇਵਲ ਇਸੇ ਗੱਲ ਵਿਚ ਭਿੰਨ ਸੀ ਕਿ ਉਸ ਵਿਚ ਛੇ ਰੁੱਤਾਂ ਦੇ ਵੇਰਵੇ ਦੀ ਥਾਂ ਬਾਰਾਂ ਮਹੀਨਿਆਂ ਦਾ ਜ਼ਿਕਰ ਹੁੰਦਾ ਸੀ। ਬਾਕੀ ਗੱਲਾਂ ਵਿਚ ਇਹ ਦੋਵੇਂ ਰੂਪ ਬਿਲਕੁਲ ਸਮਾਨ ਹੁੰਦੇ ਸਨ--ਉਹੀ ਪ੍ਰਕਿਰਤੀ-ਵਰਣਨ ਉਹੀ, ਬਿਰਹੋਂ ਦੀ ਬਿਹਬਲਤਾ ਤੇ, ਅੰਤ ਵਿਚ, ਉਹੀ ਸੰਜੋਗ

ਬਾਰਹ ਮਾਸਾ

(1) “ਵਹ ਪ੍ਦ੍ਗ੍ਯਾ ਯਾ ਗੀਤ ਜਿਸ ਮੇਂ ਬਾਰਹ ਮਹੀਨੋਂ ਕੀ ਪ੍ਰਾਕ੍ਰਿਤਕ ਵਿਸ਼ੇਸ਼ਤਾਓ


ਮਾਂ ਜੋ ਸ਼ਰਾਬ ਬਲੀ

( ਸਫਾ ੭੫ ਦੀ ਬਾਕੀ )

ਪਹਿਲਾਂ ਮੌਜੂਦ ਸੀ:-

(i) ਫ਼ਾਰਸੀ ਜਾਂ ਅਰਬੀ ਵਿਚ ਰਿਤੂ-ਵਰਣਨ ਜਾਂ ਬਾਰਾਂ ਮਾਂਹ ਵਾਲਾ ਰੂਪ ਮਸਊਦ

ਤੋਂ ਪਹਿਲਾਂ ਨਹੀਂ ਮਿਲਦਾ। ਉਸ ਤੋਂ ਪਿਛੋਂ ਵੀ ਇਨ੍ਹਾਂ ਬੋਲੀਆਂ ਨੇ
ਇਸ ਰੂਪ ਦਾ ਕੋਈ ਆਦਰ ਨਹੀਂ ਕੀਤਾ। ਪਰ ਸੰਸਕ੍ਰਿਤ ਤੋਂ ਲੈ ਕੇ
ਅਪਭ੍ਰੰਸ਼ ਬਲਕਿ ਅਧੁਨਿਕ ਬੋਲੀਆਂ ਤੱਕ ਦਾ 'ਰਿਤੂ-ਵਰਣਨ’ ਦਾ ਲੰਬਾ
ਇਤਿਹਾਸ ਸਾਡੇ ਕੋਲ ਸੁਰਖਿਅਤ ਹੈ।

(ll) ਜੋ ਮਜ਼ਮੂਨ ਰਿਤੂ-ਵਰਣਨ ਦਾ ਹੁੰਦਾ ਸੀ, ਆਮ ਤੌਰ ਤੇ, ਉਹੀ ਟਕਸਾਲੀ

ਬਾਰਾਂ ਮਾਹਿਆਂ ਦਾ ਮੰਨਿਆ ਗਿਆ ਹੈ। ਪਰ ਮਸਉਦ ਦਾ ਬਾਰਾਂ ਮਾਂਹ
'ਉਸਤਤੀ-ਵਾਚਕ ਹੈ, ਤੇ ਮਹੀਨੇ ਦੀ ਖ਼ੁਸ਼ਗਵਾਰੀ ਦਾ ਜ਼ਿਕਰ ਕਰਕੇ ਸ਼ਰਾਬ
ਦੀ ਦਾਵਤ ਦੇਂਦਾ ਹੈ' (ਸ਼ੀਰਾਨੀ, ਸਫ਼ਾ ੬੧)। ਇਹ ਰੰਗ ਕਿਸੇ ਦੇਸੀ ਬੋਲੀ
ਦੇ ਬਾਰਾਂ ਮਾਂਹ ਵਿਚ ਨਹੀਂ ਮਿਲਦਾ। ਇਸ ਲਈ ਇਸ ਨੂੰ ਮੈਂ ਪ੍ਰਾਪਤ
ਦੇਸੀ ਰੂਪ ਉਤੇ ਫ਼ਾਰਸੀ ਸ਼ਾਇਰੀ ਵਾਲਾ ਰੰਗ ਚਾੜਨ ਦੀ ਇਕ ਮਿਸਾਲ
ਸਮਝਦਾ ਹਾਂ।

(lll) ਸ਼ੀਰਾਨੀ ਸਾਹਿਬ ਦਾ ਖ਼ਿਆਲ ਸੀ ਕਿ ਹਿੰਦੀ ਵਿਚ ਸਭ ਤੋਂ ਪੁਰਾਣਾ ਬਾਰਾਂ

ਮਾਂਹ ਕਬੀਰ ਜੀ ਨਾਲ ਸੰਬੰਧਿਤ ਹੈ, ਪਰ ਬਾਰਾਂ ਮਾਂਹੇ ਦਾ ਇਤਿਹਾਸ
ਕਬੀਰ ਜੀ ਤੋਂ ਕਾਫ਼ੀ ਪਿਛਾਂਹ ਜਾਂਦਾ ਹੈ। ਸ੍ਰੀ ਅਗਰ ਚੰਦ ਨਾਹਟਾ,
ਆਪਣੇ ਇਕ ਲੇਖ 'ਪ੍ਰਾਚੀਨ ਭਾਸ਼ਾ ਕਾਵਯੋ ਕੀ ਵਿਵਿਧ ਸੰਗਆਏਂ'
ਵਿਚ ਦਸਦੇ ਹਨ:

'ਉਪਲਬਧ ਬਾਰਹ ਮਸੋਂ ਮੇਂ ਸਬ ਸੇ ਪ੍ਰਾਚੀਨ 'ਜਿਨ ਧਰਮ ਸੂਰੀ
ਬਾਰਹ ਨਾਵਉਂ' ਹੈ........ਯਹ ਤੇਰ੍ਹਵੀਂ ਸ਼ਤਾਬਦੀ ਕੀ ਰਚਨਾ ਸ਼ਤਾਬਦੀ ਕੀ ਰਚਨਾ ਹੇ........'
(ਨਾਗਰੀ ਪ੍ਰਚਾਰਿਣੀ ਪਤਕਾ, ਸੰਬਤ ੨੦੧੦, ਅੰਕ ਚੌਥਾ, ਸਫ਼ਾ ੪੩੦)।

(iv) ਮਸਉਦ ਲਾਹੌਰ ਦਾ ਜੰਮ-ਪਲ ਸੀ ਤੇ ਦੇਸੀ ਬੋਲੀਆਂ ਤੋਂ ਜਾਣੂ ਸੀ। ਪੰਜਾਬ

ਦੀ ਉਸ ਵੇਲੇ ਦੀ ਬੋਲੀ ਵਿਚ ਉਸ ਵੇਲੇ ਦੀ ਰਚਨਾ ਦੀਆਂ ਕਨਸੋਆ ਸਾਡੇ ਤੱਕ
ਪਹੁੰਚੀਆਂ ਹਨ। ਇਹ ਗੱਲ ਵੀ ਸਾਡਾ ਪੱਖ ਪੂਰਦੀ ਹੈ।