ਪੰਨਾ:Alochana Magazine 1st issue June 1955.pdf/73

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਇਆ, ਜਿਸ ਨੇ ਅੰਗਰੇਜ਼ ਦੀ "ਪਾੜੋ ਤੇ ਰਾਜ ਕਰੋ" ਦੀ ਡੂੰਘੀ ਨੀਤੀ। ਅਧਾਰ ਉਤੇ ਹਰ ਧਰਮ ਤੇ ਸਾਹਿੱਤ ਨੂੰ ਵਧਣ ਫੁਲਣ ਦੀ ਆਜ਼ਾਦੀ ਦੇ ਕੇ, ਧਾਰਮ ਮੁਬਾਹਸੇ ਤੇ ਵਾਦ ਵਿਵਾਦਾਂ ਰਾਹੀਂ ਆਰੀਆ ਸਮਾਜ ਤੇ ਸਿੰਘ ਸਭਾ ਲਹਿ ਦੁਆਰਾ ਪੰਜਾਬੀ ਬੋਲੀ ਤੇ ਸਾਹਿੱਤ ਨੂੰ ਪਰਫੁਲਤ ਹੋਣ ਦਾ ਮੌਕਾ ਦਿੱਤਾ। ਏ ਜਤਨ ਨੇ ਜਿਥੇ ਪੰਜਾਬੀ ਸਾਹਿੱਤ ਨੂੰ ਚਾਰ ਚੰਨ ਲਾਏ, ਓਥੇ ਦੂਜੇ ਪਾਸੇ ਹਿੰਦੂਆਂ ਮੁਸਲਮਾਨਾਂ ਦੀ ਹਮਦਰਦੀ ਘਟਾ ਕੇ ਪੰਜਾਬੀ ਦੇ ਸੂਰਜ ਨੂੰ ਇਕ ਤਰਾਂ ਦਾ ਰਾਹੂ ਕੇ ਵਾਲਾ ਗ੍ਰੈੈਹਣ ਵੀ ਲਾ ਦਿੱਤਾ।

ਏਸ ਗ੍ਰੈੈਹਣ ਨੂੰ ਧੋਣ ਦਾ ਪੰਜਾਬੀ ਬੋਲੀ ਦੇ ਇਤਹਾਸ ਵਿੱਚ ਪਹਿਲਾ ਸਾਂਝ ਉਦਮ ਗੌਰਮਿੰਟ ਕਾਲਜ, ਲਾਹੌਰ ਦੇ ਵਿਦਿਆਰਥੀਆਂ ਨੇ ਅੱਜ ਤੋਂ ਤੀਹ ਕੁ ਵਰੇ ਪਹਿਲ ਕੀਤਾ। ਰਾਏ ਬਹਾਦਰ ਸ਼ਿਵ ਰਾਮ ਕੇਸ਼੫, ਪਰੋਫੈਸਰ ਆਈ. ਸੀ. ਨੰਦਾ, ਕਾਜ਼ੀ ਫਜ਼ਲਹਕ ਪ੍ਰੋ. ਐਮ. ਜੀ. ਸਿੰਘ, ਸ. ਮਹਾਂ ਸਿੰਘ ਆਦਿ ਦੀ ਅਗਵਾਈ ਵਿੱਚ ਇਕ ਪੰਜਾਬੀ ਸਭ ਕਾਇਮ ਹੋਈ ਜਿਸ ਦੇ ਪਹਿਲਾ ਜਨਰਲ ਸਕੱਤਰ ਮੀਆਂ ਅਬਦੁਲ ਸਮੀਹ ਤੇ ਵਿਦਿਆਰਥੀ ਪਰਧਾਨ ਇਨ੍ਹਾਂ ਸ਼ਬਦਾਂ ਦਾ ਲੇਖਕ ਸੀ। ਓਸ ਜਤਨ ਨੇ ਚੌਧਰੀ ਸਰ ਸ਼ਹਾਬਦੀਨ, ਸਰ ਫਜ਼ਲ ਹੁਸੈਨ, ਸਰ ਅਬਦੁਲ ਕਾਦਰ, ਚੌਧਰੀ ਸਰ ਛੋਟੁੁ ਰਾਮ ਨੂੰ ਪੰਜਾਬੀ ਦੇ ਨੇੜੇ ਲਿਆਂਦਾ ਤੇ ਇਨ੍ਹਾਂ ਸੱਜਨਾਂ ਵਲੋਂ ਹਰ ਸਾਲ ਚੋਖੇ ਇਨਾਮ ਪੰਜਾਬੀ ਲਿਖਾਰੀਆਂ ਤੇ ਕਵੀਆਂ ਨੂੰ ਮਿਲਦੇ ਰਹੇ।

ਲਾਹੌਰ ਦੇ ਏਸ ਸਾਂਝੇ ਜਤਨ ਤੋਂ ਉਤਸ਼ਾਹਤ ਹੋ ਕੇ ਪਬਲਿਕ ਦੇ ਕਾਰ-ਕੁਨ ਵੀ ਜਾਗੇ ਤੇ ਅੰਮ੍ਰਿਤਸਰ ਵਿਚ ਸੁਰਗਵਾਸੀ ਲਾਲਾ ਧਨੀ ਰਾਮ ਚਾਤਿਕ, ਐਸ. ਐਸ. ਚਰਨ ਸਿੰਘ ਸ਼ਹੀਦ, ਗਿਆਨੀ ਹੀਰਾ ਸਿੰਘ ਦਰਦ ਤੇ ਮੁਨਸ਼ੀ ਮੌਲਾ ਬਖਸ਼ ਕੁਸ਼ਤਾ ਦੇ ਉਦਮ ਨਾਲ ਇਕ ਸੈਂਟ੍ਰਲ ਪੰਜਾਬੀ ਸਭਾ ਕਾਇਮ ਹੋਈ ਜਿਸ ਨੇ ਇਕ ਪੰਜਾਬੀ ਕਾਨਫਰੰਸ ਵੀ ਕੀਤੀ ਜਿਸ ਵਿੱਚ ਲਾਹੌਰ ਵਾਲੀ ਪੰਜਾਬੀ ਸਭਾ ਨੇ ਆ ਕੇ ਨਾਟਕ ਖੇਡਿਆ। ਇਨ੍ਹਾਂ ਬਿਨਾਂ ਕਈ ਸ਼ਹਿਰਾਂ ਤੇ ਇਲਾਕਿਆਂ ਵਿੱਚ ਕਈ ਸਥਾਨਕ ਸਾਹਿਤਕ ਸੰਸਥਾਵਾਂ ਪੰਜਾਬੀ ਦੇ ਵਾਧੇ ਲਈ ਕੰਮ ਕਰਦੀਆਂ ਰਹੀਆਂ ਹਨ ਤੇ ਕਰ ਰਹੀਆਂ ਹਨ।

ਏਸ ਸਾਂਝੀ ਕੇਂਦਰੀ ਸੰਸਥਾ ਨੂੰ ਜਿਸ ਦੀ ਛਤਰ ਛਾਇਆ ਹੇਠ ਅੱਜ ਅਸੀਂ ਇਹ ਕਾਨਫਰੰਸ ਕਰ ਰਹੇ ਹਾਂ, ਕਾਇਮ ਕਰਨ ਲਈ ਇਕ ਨੇਮ ਘੜਨੀ ਆਰਜ਼ੀ ਕਮੇਟੀ ਪਿਛਲੇ ਸਾਲ ਇਨ੍ਹਾਂ ਦਿਨਾਂ ਵਿਚ ਹੀ ਬਣਾਈ ਗਈ, ਜਿਸ ਵਿੱਚ ਐਸ ਵੇਲੇ ਦੇ ਅਕਾਡਮੀ ਦੇ ਕਈ

ਮੈਂਬਰ ਸ਼ਾਮਲ ਸਨ। ਏਸ ਕਮੇਟੀ ਨੇ ਨੇਮਾਂ ਦਾ ਇਕ ਖਰੜਾ ਤਿਆਰ ਕੀਤਾ ਜਿਸ ਦੇ ਅਨੁਸਾਰ ਹੋਠਾਂਂ ਲਿਖੀਆਂ ਭਾਂਤਾਂ ਦੇ ਮੈਂਬਰ ਭਰਤੀ ਹੋਣੇ ਸ਼ੂਰ ਹੋਏ : ਫਊਂਡਰ ਮੈਂਬਰ

੨੦