ਪੰਨਾ:Alochana Magazine 1st issue June 1955.pdf/68

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੇਖ ਛਾਪੇ ਹਨ ਉਨ੍ਹਾਂ ਵਿਚ ਇਹ ਪਰਗਟ ਕਰਨ ਦਾ ਜਤਨ ਕੀਤਾ ਹੈ ਕਿ ਕਈ ਪੰਜਾਬੀ ਸ਼ਬਦਾਂ ਦੇ ਅਜੋਕੇ ਰੂਪ ਕੋਈ ਢਾਈ ਹਜ਼ਾਰ ਵਰਾ ਹੋਇਆ, ਹੋਂਦ ਵਿਚ ਆ ਚੁਕੇ ਸਨ। ਜਿਸ ਬੋਲੀ ਦੀ ਸ਼ਬਦਾਵਲੀ ਨੇ ਖੜੀ ਬੋਲੀ ਨੂੰ ਜਨਮ ਦੇਣ ਵਿਚ ਬਹੁਤ ਸਾਰਾ ਹਿੱਸਾ ਪਾਇਆ ਉਸ ਨੂੰ ਉਸ ਬੋਲੀ ਦਾ ਵਿਗੜਿਆ ਹੋਇਆ ਰੂਪ ਸਿੱਧ ਕਰਨ ਦਾ ਜਤਨ ਕਰਨਾ ਅਗਿਆਨਤਾ ਦੀ ਹੱਦ ਹੈ। ਪਰ ਕੁਝ ਕਾਰਨਾਂ ਕਰਕੇ ਇਹ ਜਤਨ ਹੁਣ ਲਗ ਭਗ ਮੁਕ ਗਇਆ ਹੈ, ਭਾਰਤ ਸਰਕਾਰ ਦੇ ਮਤੇ ਦੀ ਪਰਕਾਸ਼ਨਾ ਨੇ ਜਿਸ ਵਿਚ ਪੰਜਾਬੀ ਨੂੰ ਇਕ ਵਖਰੀ ਬੋਲੀ ਪਰਵਾਨ ਕੀਤਾ ਗਇਆ ਉਨ੍ਹਾਂ ਦੀਆਂ ਉਕਤੀਆਂ ਜੁਗਤੀਆਂ ਨੂੰ ਰਦ ਤਾਂ ਅਗੇ ਹੀ ਕਰ ਦਿੱਤਾ ਸੀ ਪਰ ਹੁਣ ਉਹ ਲਗ ਭਗ ਮੁਕ ਹੀ ਗਈਆਂ ਹਨ। ਹੁਣ ਇਹ ਅਵਾਜ਼ਾਂ ਸੁਣੀਆਂ ਜਾ ਰਹੀਆਂ ਹਨ ਕਿ ਪੰਜਾਬੀ ਤਾਂ ਸਾਰੇ ਪ੍ਰਾਂਤ ਦੀ ਬੋਲੀ ਹੈ, ਵਖਰਾ ਭਾਗ ਥਾਪਣ ਦੀ ਕੀ ਲੋੜ ? ਹੁਣ ਬਹੁਤਾ ਜ਼ੋਰ ਇਸ ਗਲ ਤੇ ਦਿੱਤਾ ਜਾ ਰਹਿਆ ਹੈ ਕਿ ਪੰਜਾਬੀ ਬੋਲੀ ਨਾਲ ਗੁਰਮੁਖੀ ਲਿਪੀ ਕਿਉਂ ਲਾਜ਼ਮੀ ਥਾਪ ਦਿਤੀ ਗਈ ਹੈ।

ਅਰੰਭ ਵਿਚ ਹੀ ਮੈਂ ਬੇਨਤੀ ਕਰ ਦਿਆਂ ਕਿ ਨਾ ਪੰਜਾਬੀ ਬੋਲੀ ਦਾ ਕੋਈ ਖਾਸ ਸੰਬੰਧ ਤੇ ਨਾ ਹੀ ਗੁਰਮੁਖੀ ਲਿੱਪੀ ਦਾ ਕੋਈ ਉਚੇਚਾ ਤਅੱਲਕ ਸਿਖ ਧਰਮ ਨਾਲ ਹੈ । ਗੁਰੂ ਨਾਨਕ ਦੇਵ ਜੀ ਦੇ ਜਨਮ ਲੈਣ ਤੋਂ ਪਹਿਲੇ ਹੀ ਪੰਜਾਬੀ ਬੋਲੀ ਇਸ ਪ੍ਾਤ ਵਿਚ ਬੋਲੀ ਜਾਂਦੀ ਸੀ ਅਤੇ ਗੁਰਮੁਖੀ ਅਖੱਰ ਵੀ ਮੌਜੂਦ ਸਨ । ਇਹ ਅੱਖਰ ਉਸੇ ਤਰ੍ਹਾਂ ਹੀ ਬ੍ਰਹਮੀ ਲਿਪੀ ਵਿਚੋਂ ਨਿਕਲੇ ਸਨ ਜਿਕਰ ਹੋਰ ਪ੍ਰਾਂਤਿਕ ਬੋਲੀਆਂ ਦੇ ਅੱਖਰ । ਗੁਰੂ ਨਾਨਕ ਦੇਵ ਜੀ ਦੇ ਆਗਮਨ ਦੇ ਸਮੇਂ ਚਾਰ ਲਿਪੀਆਂ ਹੋਰ ਇਸ ਪ੍ਰਾਂਤ ਵਿਚ ਵਰਤੀਆਂ ਜਾਂਦੀਆਂ ਸਨ : 'ਦੇਵਨਾਗਰੀ' ਜੋ ਆਮ ਤੌਰ ਪੁਰ ਸੰਸਕ੍ਰਿਤ ਲਈ ਵਰਤੀ ਜਾਂਦੀ ਸੀ ਅਤੇ ਪੁਰਾਣੀ ਦਿੱਲੀ ਦੀ ਕਮਿਸ਼ਨਰੀ ਵਿਚ ਪ੍ਰਾਤਕ ਬੋਲੀ ਲਈ ਵੀ ; 'ਲੰਡੇ' ਜਾਂ 'ਮਹਾਜਨੀ' ਜੋ ਵਪਾਰੀ ਆਪਣੇ ਲੇਖੇ ਜੋਖੇ ਲਈ ਵਰਤਦੇ ਸਨ ; 'ਟਾਂਕਰੀ’ ਜਾਂ ‘ਠਾਕਰੀ' ਜੋ ਪਹਾੜੀ ਇਲਾਕੇ ਵਿਚ ਵਰਤੀ ਜਾਂਦੀ ਸੀ ਅਤੇ ਜਿਸ ਵਿਚ ਉਕਰੇ ਕਈ ਸ਼ਿਲਾ ਲੇਖ ਕਾਂਗੜੇ ਦੇ ਜ਼ਿਲੇ ਵਿਚ ਮਿਲੇ ਹਨ ; ਅਤੇ 'ਸ਼ਾਰਦਾ' ਜੋ ਕਸ਼ਮੀਰ ਦੀ ਲਿਪੀ ਸੀ ਪਰ ਗਵਾਂਢ ਹੋਣ ਕਰਕੇ ਪੰਜਾਬ ਵਿਚ ਵੀ ਕਿਤੇ ਕਿਤੇ ਵਰਤੀ ਜਾਂਦੀ ਸੀ। ਪੰਡਿਤ ਗੌਰੀ ਸ਼ੰਕਰ ਜੀ ਆਪਣੀ ਪੁਸਤਕ 'ਪ੍ਰਾਚੀਨ ਲਿਪੀ ਮਾਲਾ' ਵਿਚ ਲਿਖਦੇ ਹਨ :-

"ਪੰਜਾਬੀ ਲਿਪਿ ਕੇ ਬਹੁਤ ਸੇ ਅਕਸ਼ਰ ਦੇਵਨਾਗਰੀ ਸੇ ਮਿਲਤੇ ਹੈਂ । ਗੁਰੂ ਅੰਗਦ ਕੇ ਪਹਿਲੇ ਪੰਜਾਬ ਮੇਂ ਬਹੁਧਾ ਮਹਾਜਨੀ ਲਿਪਿ ਹੀ ਵਯਵਹਾਰ ਮੇਂ ਪ੍ਰਚਲਿਤ ਸੀ । ਔਰ ਸੰਸਕ੍ਰਿਤ ਪੁਸਤਕ ਨਾਗਰੀ ਸੇ ਮਿਲਤੀ ਹੂਈ ਏਕ ਪੁਰਾਣੀ ਲਿਪਿ ਮੇਂ ਲਿਖੇ ਜਾਤੇ ਥੇ" । ਜਿਸ ਤੋਂ ਸਿੱਧ ਹੋਂਦਾ ਹੈ । ਕਿ ਦੇਵਨਾਗਰੀ ਲਿਪੀ ਪੰਜਾਬ ਵਿਚ ਬਹੁਤ ਪੁਰਾਣੀ

੬੫