ਪੰਨਾ:Alochana Magazine 1st issue June 1955.pdf/67

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਆਗਤੀ ਭਾਸ਼ਣ

ਜਿਹੜਾ

ਪ੍ਰਿੰਸੀਪਲ ਜੋਧ ਸਿੰਘ ਐਮ.ਏ., ਐਮ. ਐਲ. ਸੀ., ਪਰਧਾਨ, ਪੰਜਾਬੀ ਸਾਹਿਤ ਅਕਾਡਮੀ ਤੇ ਸੁਆਗਤ ਕਮੇਟੀ ਵਲੋਂ ਪਹਿਲੀ ਮਈ ੧੯੫੫ ਨੂੰ ਪੰਜਾਬੀ ਸਾਹਿੱਤ ਅਕਾਡਮੀ ਦੀ ਪਹਿਲੀ ਪੰਜਾਬੀ ਕਾਨਫਰੰਸ ਲੁਧਿਆਣੇ ਵਿਚ ਪੜ੍ਹਿਆ ਗਇਆ।

ਪਰਧਾਨ ਜੀ, ਸ੍ਰੀ ਬ੍ਰਿਸ਼ਭਾਨ ਜੀ, ਪ੍ਰਤਿਨਿਧ ਸਜਣੋਂ ਤੇ ਬੀਬੀਓ!

ਮੈਂ ਪੰਜਾਬੀ ਸਾਹਿੱਤ ਅਕਾਡਮੀ ਵਲੋਂ ਪਰਧਾਨ ਜੀ, ਸ੍ਰੀ ਭਿ੍ਸ਼ਭਾਨ ਜੀ, ਉਨ੍ਹਾਂ ਸਜਣਾਂ ਤੇ ਬੀਬੀਆਂ ਦਾ ਜਿਨ੍ਹਾਂ ਆਪਣਾ ਸਮਾ ਖਰਚ ਕੇ ਤੇ ਖੇਚਲ ਕਰਕੇ। ਦਰਸ਼ਨ ਦਿੱਤੇ ਹਨ ਹਾਰਦਿਕ ਧੰਨਵਾਦ ਪੇਸ਼ ਕਰਦਾ ਹਾਂ ਅਤੇ ਸੱਚੇ ਦਿਲੋਂ ਜੀ ਆਇਆ, ਨੂੰ ਆਖਦਾ ਹਾਂ। ਜੋ ਦਿਲਚਸਪੀ ਇਸ ਅਕਾਡਮੀ ਦੇ ਕੰਮ ਵਿਚ ਤੁਸੀਂ ਪਰਗਟ ਕੀਤਾ, ਹੈ ਉਸ ਤੋਂ ਮੈਨੂੰ ਪੂਰਾ ਨਿਸਚਾ ਹੋ ਗਇਆ ਹੈ ਕਿ ਛੇਤੀ ਹੀ ਇਹ ਸੰਸਥਾ ਉਨ੍ਹਾਂ ਮਨਰਕ ਨੂੰ ਪੂਰਾ ਕਰਨ ਦੇ ਯੋਗ ਹੋ ਜਾਏਗੀ ਜੋ ਇਸ ਨੇ ਆਪਣੇ ਮੂਹਰੇ ਰਖੇ ਹਨ।

ਮਨੂੰ ਸ਼ੋਕ ਹੈ ਕਿ ਸਾਡੇ ਪ੍ਰਾਂਤ ਵਿਚ ਤਿਕ ਬੋਲੀ ਸੰਬੰਧੀ ਮਤ ਭੇਦ 1 ਹੱਦ ਤੀਕ ਪੁਜ ਗਇਆ ਹੈ ਕਿ ਇਥੋਂ ਦੀ ਸਰਕਾਰ ਨੂੰ ਅਮਨ ਭੰਗ ਹੋਣ ਦਾ ਖਤ ਪੈਦਾ ਹੋ ਗਇਆ ਹੈ। ਜਦੋਂ ਦੀ ਭਾਰਤ ਦੀ ਵੰਡ ਦੋ ਭਾਗਾਂ ਵਿਚ ਹੋਈ ਤਦੋਂ ਹੀ ਇਸ ਪ੍ਰਾਂਤ ਵਿਚ ਤਿਕ ਬੋਲੀ ਦਾ ਝਗੜਾ ਅਰੰਭ ਹੋ ਗਇਆ। ਭਾਵੇਂ ਭਾਰ ਸਰਕਾਰ ਦੇ ਵਿਦਿਆ ਵਿਭਾਗ ਦੇ ੧੦ ਅਗਸਤ ੧੯੪੮ ਦੇ ਮਤੇ ਰਾਹੀਂ ਜੋ ਗੇ ਔਫ ਇੰਡੀਆ ਤੀਕ ੧੪ ਅਗਸਤ ੧੯੪੮ ਦੇ ਪੰਨੇ ੧੦੦੦ ਤੇ ਪ੍ਰਕਾਸ਼ਿਤ ਹੀ ਹੈ, ਪੰਜਾਬੀ ਨੂੰ ਪੰਜਾਬ ਦੀ ਇਕ ਹਿਸੇ ਦੀ ਤਿਕ ਬੋਲੀ ਮੰਨਿਆ ਗਇਆ ਤਾਂ ਵੀ ਸਾਡੇ ਕਈ ਪੱਕੀ ਉਮਰ ਵਾਲੇ ਪੜੇ ਲਿਖੇ ਆਗੂ ਈਹੋ ਹੀ ਰੱਟ ਲਗਾਂਦੇ ਰਹੇ ਕਿ ਪੀ ਕੋਈ ਬੋਲੀ ਹੀ ਨਹੀਂ। ਇਹ ਹਿੰਦੀ ਦੀ ਇਕ ਵਿਕ੍ਰਿਤ ਉਪ ਬੋਲੀ ਹੈ। ਉਨ੍ਹਾਂ ਨੂੰ ਭੁੱਲ ਗਇਆ ਕਿ ਪੰਜਾਬੀ ਬੋਲੀ ਨੇ ਲਗ ਭਗ ਹੁਣ ਦਾ ਰੂਪ ਬਾਰ੍ਹਵੀ ਸਦੀ ਵਿਚ ਧਾਰਨ ਕਰ ਲਇਆ ਸੀ ਅਤੇ ਮੁਹਾਵਰੇ ਦੀ ਠੁਕ ਵੀ ਉਦੋਂ ਤੀਕ ਅਜੇਹੀ ਬੁੱਝ ਚੁਕੀ ਸੀ ਕਿ ਸ਼ੇਖ ਫਰੀਦ ਜੀ ਪਾਕਪਟਨ ਵਾਲੇ ਆਪਣੇ ਸ਼ਬਦ ਤੇ ਸਲੋਕ ਸੁੰਦਰ ਸਜਵੀਂ ਸ਼ੈਲੀ ਵਿਚ ਉਚਾਰ ਗਏ ਜਿਨ੍ਹਾਂ ਦਾ ਬਾਦ ਹੁਣ ਤੀਕ ਪਾਠਕ ਜਨ ਮਾਣ ਰਹੇ ਹਨ। ਉਦੋਂ ਖੜੀ ਬੋਲੀ ਜਿਸ ਨੂੰ ਅਜਕਲ ਹਿੰਦੀ ਆਖਦੇ ਹਨ, ਅਜੇ ਨਿੰਮ ਵੀ ਨਹੀਂ ਸੀ। ਸ੍ਰੀ ਓਮ ਪਰਕਾਸ਼ ਕਹੋਲ ਪੰਜਾਬੀ ਸ਼ਬਦਾਵਲੀ ਦੀ ਪ੍ਰਾਚੀਨਤਾ' ਪੁਰ ਸੀ

੬੪