ਪੰਨਾ:Alochana Magazine 1st issue June 1955.pdf/66

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਔਖੇ ਅਤੇ ਅਨੋਖੇ ਸ਼ਬਦ ਪਾਉਣ ਦੀ ਕੋਸ਼ਿਸ਼ ਨ ਕਰਨਾ|

ਆਪ ਕੌਮ ਦੀ ਸ਼ਾਨ ਨੂੰ ਚਾਰ ਚੰਦ ਲਗਾਉਣ ਲਈ ਅਤੇ ਇਸ ਦੇ ਭਵਿਖ ਨੂੰ ਉਜੱਲ ਕਰਨ ਲਈ ਹੰਭਲਾ ਮਾਰੋ, ਸਫਲਤਾ ਆਪ ਦੇ ਪੈਰ ਚੁੰਮੇਗੀ। ਮੈਂ ਅਪਣੇ ਭਾਸ਼ਣ ਨੂੰ ਬਾਵਾ ਬੁੱਧ ਸਿੰਘ ਜੀ ਦੇ ਕੁਝ ਸ਼ਬਦਾਂ ਨਾਲ ਸਮਾਪਤ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਇਕ ਥਾਂ ਤੇ ਲਿਖਿਆ ਹੈ ਕਿ 'ਜਿਸ ਨੇ ਪੰਜਾਬੀ ਮਾਤਾ ਦਾ ਦੁੱਧ ਪੀਤਾ ਹੈ' ਉਸ ਦਾ ਧਰਮ ਹੈ ਕਿ ਮਾਤਰੀ ਬੋਲੀ ਦੀ ਉੱਨਤੀ ਲਈ ਜਤਨ ਕਰੇ। ਜੇਕਰ ਬੁੱਢੇ ਭੁੱਲੇ ਰਹੇ, ਤਾਂ ਨੌਜਵਾਨ ਹੀ ਇਸ ਕੰਮ ਨੂੰ ਸਿਰੇ ਚੜ੍ਹਾਉਣ' ਅਤੇ ਅੱਗੇ ਜਾ ਕੇ ਕਵਿਤਾ ਵਿਚ ਉਨ੍ਹਾਂ ਨੇ ਇਹ ਚਾਰ ਸ਼ਬਦ ਕਹੇ ਹਨ:-

ਕੀ ਉਸ ਦੇਸ਼ ਦਾ ਆਦਰ ਹੈ ਭਾਈ,
ਕਦਰ ਬੋਲੀ ਦੀ ਅਪਣੀ ਜਿਸ ਨ ਪਾਈ।

ਨਵੇਂ ਜੀਵਣ ਦੀ ਚਾਹ ਹੈ ਜੇ ਜਵਾਨੋਂ,
ਪੰਜਾਬੀ ਨੂੰ ਬੋਲੀ ਅਪਣੀ ਜਾਨੇਂ।

ਅੰਤ ਵਿਚ ਮੈਂ ਆਪ ਨੂੰ ਇਸ ਸਮਾਗਮ ਦਾ ਉੱਦਮ ਕਰਨ ਲਈ ਇਕ ਵਾਰ ਫਿਰ ਹਾਰਦਿਕ ਵਧਾਈ ਦਿੰਦਾ ਹਾਂ ਅਤੇ ਅਰਦਾਸ ਕਰਦਾ ਹਾਂ ਕਿ ਅਕਾਲ ਪੁਰਖ ਆਪ ਨੂੰ ਅਪਣੇ ਦੇਸ਼ ਅਤੇ ਕੌਮ ਦੀ ਨਿੱਗਰ ਸੇਵਾ ਦੇ ਮਹਾਨ ਕਾਰਜ ਵਿਚ ਪੂਰਨ ਸਫਲਤਾ ਬਖਸ਼ੇ।

ਗੁਰਦਿਆਲ ਸਿੰਘ ਢਿਲੋਂ

੧-੫-੫੫