ਪੰਨਾ:Alochana Magazine 1st issue June 1955.pdf/54

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਸੋਲਵੀ ਸ਼ਤਾਬਦੀਆਂ ਵਿਚ ਅਫ਼ਲਾਤੂਨ ਦਾ ਚਿੰਨ ਵਾਦ ਫੇਰ ਪ੍ਰਚਲਿਤ ਹੋ ਗਿਆ। ਅਜ-ਕਲ ਦੇ ਜੁਗ ਵਿਚ ਚਿੰਨ ਵਾਦ ਦੀ ਲਹਿਰ ਫਰਾਂਸ ਦੇ ਸੁਈਡਨਬਰਗswedenborg) ਤੇ ਬਾਡਲੇ (Baudelaire) ਤੋਂ ਚਲੀ ਹੈ। ਇਹ ਦੇ ਦੋ ਰੂਪ ਹਨ : ਇਕ ਸਰਲ, ਉਦਾਸੀ ਨ ਤੇ ਅਨੂਠਾ ਜਿਸ ਦੇ ਨਾਲ ਮੈਂਟਰਲਿੰਕ (Maeterlinek) ਦਾ ਨਾਂ ਸੰਬੰਧਿਤ ਹੈ, ਦੂਜਾ ਨਿਸਚਿਤ ਜਟਿਲ (Complex) ਗੁੰਝਲਦਾਰ ਤੇ ਸੰਜੋਗਾਤਮਕ (Synthetic) ਹੈ ਤੇ ਮਲਾਰਮੀ (Mallarme) ਦਾ ਮਤ ਹੈ। ਅਜ-ਕਲ ਦੇ ਸਾਹਿਤ ਵਿਚ ਵਡੋ ਚਿੰਨ ਵਾਦੀ ਇਬਸਨ, (bsen), ਯੇਟਸ (yeats) ਸਿੰਜ (Synge) ਚੋਖ਼ਾ (chekhov), ਓਨੀ (Engene Oneill) ਮੰਨੇ ਜਾਂਦੇ ਹਨ । ਉਨੀਵੀਂ ਸ਼ਤਾਬਦੀ ਦੇ ਮੱਧ ਵਿਚ (੧੮੮੬) ਫਰਾਂਸ ਵਿਚ ਫਿਗਾਰੋਂ ਪਤਰੀਕਾ ਵਿਚ ਇਸ ਮਤ ਦੀ ਘੋਸ਼ਣਾ ਕੀਤੀ ਗਈ। ਨਾਲ ਇਸ ਦੇ ਆਦਰਸ਼ਵਾਦੀ ਲਹਿਰ ਵੀ ਚਲੀ। ਪਰਭਾਵ ਵਾਦ ਦਾ ਆਰੰਭ ਵੀ ਨਾਲੋ-ਨਾਲ ਰਾਗ ਤੇ ਚਿਤਰਕਾਰੀ ਵਿਚ ਹੋਇਆ। ਇਸੇ ਤਰ੍ਹਾਂ ਚਿੰਨ ਵਾਦ ਨਵੀਆਂ ਕਲਾਵਾਂ ਦੀਆਂ ਲਹਿਰਾਂ ਦਾ ਇਕਫਲ ਹੈ।

ਚਿੰਨ੍ਹ ਇਕ ਪਰਕਾਰ ਦਾ ਅਲੰਕਾਰ ਹੈ ਜੋ ਕਈ ਰੂਪਾਂ ਵਿਚ ਵਰਤਿਆ ਜਾਂਦਾ ਹੈ ਦਿਸ਼ਯੰਤ (Simile) ਉਪਮਾ, (Metaphor) ਰੂਪਕ, (analogy) ਸਮਾਨਤਾ, ਰੂਪਕ (allegory)

ਚਿੰਨ ਮਨੁਖੀ ਅਨੁਭਵ ਦਾ ਨਿਸ਼ਾਨ ਹੈ। ਜੇ ਇਹ ਸਰਲ ਹੋਵੇ ਤਾਂ ਇਸ ਵਿਚ ਬਲ ਹੁੰਦਾ ਹੈ, ਇਸ ਦਾ ਪ੍ਰਭਾਵ ਤੀਬਰ ਹੁੰਦਾ ਹੈ। ਜੇ ਪੇਚੀਦਾ ਜਾਂ ਜਟਿਲ ਹੋਵੇ ਤਾਂ ਇਸ ਦਾ ਪ੍ਰਭਾਵ ਵਿਚਿੱਤਰ ਹੁੰਦਾ ਹੈ। ਇਸ ਦਾ ਉਪਯੋਗ ਕਿਸੇ ਅਨੁਭਵ ਦੀ ਵਿਆਖਿਆ ਕਰਨ ਲਈ, ਉਸ ਨੂੰ ਪਰਭਾਵਿਤ ਕਰਨ ਲਈ, ਅਚੇਤ ਭਾਵਾਂ ਜਾਂ ਅਨੁਭਵ ਨੂੰ ਸੁਚੇਤ ਕਰਨ ਲਈ ਹੁੰਦਾ ਹੈ। ਇੰਦਰਿਆਤਮਕ (Sensuous) ਕਲਾ ਵਿਚ ਚਿੰਨ ਮਨ ਨੂੰ ਹਰਨ ਲਈ ਵੀ ਵਰਤਿਆ ਜਾਂਦਾ ਹੈ ਤੇ ਸ਼ੋਭਾ ਦਾ ਕੰਮ ਦਿੰਦਾ ਹੈ ਪਰ ਇਸ ਪ੍ਰਯੋਗ ਦੀ ਕੀਮਤ ਘਟੀਆ ਸਮਝੀ ਜਾਂਦੀ ਹੈ।

(੪) ਨਾਟਕ ਵਿਚ ਚਿੰਨੂਵਾਦ ਵਸਤੂ, ਪਾਤਰ, ਵਾਤਾਵਰਨ ਦੀ ਰਾਹੀਂ ਪਰਗਟ ਕੀਤਾ ਜਾਂਦਾ ਹੈ। ਕਈਆਂ ਸਮਾਜਿਕ ਤੇ ਸਮੱਸਿਆ ਨਾਟਕਾਂ ਦਾ ਸੁਭਾ ਚਿੰਨਵਾਦੀ ਹੁੰਦਾ ਹੈ। ਉਨ੍ਹਾਂ ਵਿਚ ਵਸਤੂ ਜਾਂ ਕਹਾਣੀ ਕਿਸੇ ਵਿਸ਼ੇਸ਼ ਕਿ੍ਆ ਤੇ ਆਧਾਰ ਤੇ ਰਚੀ ਹੋਈ ਹੁੰਦੀ ਹੈ। ਕ੍ਰਿਆ ਸਾਧਾਰਣ ਸੰਭਵ ਘਟਨਾ ਹੁੰਦੀ ਹੈ ਜਿਸ ਵਿਚ ਆਦਿ ਤੋਂ ਲੈ ਕੇ ਅੰਤ ਤੀਕ ਘੋਲ ਤੇ ਉਤੇਜਨਾ (excitement) ਦੇ ਆਸਰੇ ਨਾਟਕੀ ਰੋਚਕਤਾ ਬਿਰ ਰਹਿੰਦੀ ਹੈ। ਪਾਤਰ ਵੀ, ਵਸਤੂ ਦੀ ਗੋਦ ਨਾਲ ਉਸਰਦੇ ਤੇ ਆਪਣੀ ਵਿਅਕਤੀ ਨੂੰ ਉੱਨਤ ਤੇ ਪਰਕਾਸ਼ਿਤ ਕਰਦੇ ਹਨ। ਰੰਗ-ਭੂਮੀ ਦੇ ਦ੍ਰਿਸ਼ਟੀ-ਕੋਣ ਨਾਲ ਨਾਟਕ ਸਫਲ ਹੁੰਦਾ

੫੧