ਪੰਨਾ:Alochana Magazine 1st issue June 1955.pdf/31

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਵ ਜੀ ਦੇ ਦਾਰਸ਼ਨਕ ਵਿਚਾਰਾਂ ਦਾ ਸਾਰ” ਦੇ ਦਿੰਦੀਆਂ ਹਨ:-

ਜੈਸੇ ਜਲ ਮਹਿ ਕਮਲ ਨਿਰਾਲਮੁ ਮੁਰਗਾਈ ਨੈਸਾਣੇ।

ਸੁਰਤਿ ਸਬਦਿ ਭਵਸਾਗਰੁ ਤਰੀਐ, ਨਾਨਕ ਨਾਮੁ ਵਖਾਣੈ॥

ਰਹਹਿ ਇਕਾਂਤਿ, ਏਕੋ ਮਨਿ ਵਸਿਆ, ਆਸਾ ਮਾਹਿ ਨਿਰਾਸੋ।।

ਅਗਮੁ ਅਗੋਚਰੁ ਦੇਖਿ ਦਿਖਾਏ, ਨਾਨਕੁ ਤਾਕਾ ਦਾਸੋ ॥੫

ਹਾਟੀ ਬਾਟੀ ਨੀਂਦ ਨ ਆਏ, ਪਰ ਘਰਿ ਚਿਤੁ ਨ ਡੋਲਾਈ।

ਬਿਨੁ ਨਾਵੈ ਮਨੁ ਏਕ ਨ ਟਿਕਈ, ਨਾਨਕ ਭੁਖ ਨ ਜਾਈ।।

ਖੰਡਿਤ ਨਿੰਦ੍ਰਾ ਅਲਪ ਅਹਾਰੰ, ਨਾਨਕ ਤਤੁ ਬੀਚਾਰੋ।।੮।

ਗੁਰੂ ਨਾਨਕ ਦੇਵ ਵਿਚ ਤਿਖੀ ਪ੍ਰਤਿਭਾ, ਅਨੁਭਵ-ਸਿੱਧ ਬਹੁਪੱਖੀ ਗਿਆਨ,

ਮਧੁਰ-ਸੰਗੀਤ ਵਰਗੀ ਇਕ ਰਸੀ ਭਾਵਨਾ, ਭਗਤੀ ਭਾਉ ਦੀ ਨਿਮਰਤਾ; ਮਨੁਖਤਾ ਦੀ ਭਵਿਖ-ਉਸਾਰੀ ਦਾ ਇਸ਼ਕ; ਕਲਪਨਾ ਅਤੇ ਵਿਚਾਰ ਦੀ ਅਮਿਤ ਸ਼ਕਤੀ-ਅਨੇਕ ਗੁਣ ਇੱਕਠੇ ਹੀ ਲਿਸ਼ਕਦੇ ਰਹਿੰਦੇ ਸਨ।

ਉਨ੍ਹਾਂ ਦੀ ਬਾਣੀ ਉਨ੍ਹਾਂ ਨੂੰ ਦਾਰਸ਼ਨਕ ਕਵੀ; ਦੂਰਦਰਸ਼ੀ ਆਗੂ ਅਤੇ ਸੰਵੇਦਨਾ ਸ਼ੀਲ ਪਰਮ ਮਨੁਖ ਦੇ ਰੂਪ ਵਿਚ ਉਘਾੜਦੀ ਰਹਿੰਦੀ ਹੈ।

ਉਨ੍ਹਾਂ ਦਾ ਰਚਿਆ ਮੂਲ-ਮੰਤਰ ਹੈ-

੧ਓ ਸਤਿਨਾਮੁ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥" ਇਸ ਵਿਚ ਉਨ੍ਹਾਂ ਨੇ ਰੱਬ ਦੇ ਸੁੰਦਰ ਰੂਪ ਦਾ ਰੇਖਾ ਚਿਤਰ ਖਿਚ ਦਿਤਾ ਹੈ। ਇਥੇ ਉਨ੍ਹਾਂ ਦੀ ਵਿਦਵਤਾ ਦਾ ਚਮਤਕਾਰ ਵੀ ਪਰਤਖ ਦਿਸ ਪੈਂਦਾ ਹੈ।(੧) ਸਾਧਨ ੨) ਸਾਧਕ (੩) ਸਾਧਯ-ਤਿੰਨਾਂ ਦ੍ਰਿਸ਼ਟੀ ਕੋਣਾਂ ਨਾਲ ਵਿਚਾਰ ਕਰੋ, ਕਿ ਕਿ ਦੁਨੀਆਂ ਵਸਾਈ ਪਈ ਹੈ। ਫਿਰ ਹਰ ਸ਼ਬਦ ਨੂੰ ਇਕ ਸੰਪੂਰਨ ਅਧਿਆਏ ਮਮੰਨ ਕੇ ਵਿਚਾਰ ਕਰੀਏ ਤਾਂ ਉਚੇਰੇ ਗਿਆਨ ਦੇ ਸੋਮੇ ਫੁਟਦੇ ਨਜ਼ਰੀ ਆਣਗੇ। ਫਿਰ ਸ਼ਬਦਾਂ ਦੀ ਬਣਤਰ ਤੇ ਧਿਆਨ ਕਰੀਏ ਤਾਂ ਜਨਤਾ-ਭਾਵ ਬੋਲਦਾ ਸੁਣਾਈ ਦੇਂਦਾ ਹੈ। **


  • ਸਿਖੀ ਰਹਿਣੀ ਬਹਿਣੀ ਸੇ ਵਿਸਥਾਰ ਲਈ ਵੇਖੋ ਰਾਗੁ ਮਾਰੂ ਦਾ ਸ਼ਬਦ "ਅਰਬਦ ਨਰਬਦ ਧੁੰਧੂਕਾਰਾ....." ੧੬।੩੧੫
    • ਇਹ ਮੂਲ ਮੰਤਰ ਹਰ ਥਾਂ ਦੀ ਬੋਲੀ ਨਾਲ ਮੇਲ ਖਾਏਗਾ ਕਿਉਂਕਿ ਬੋਲੀਆਂ ਵਿਚ ਨਿਖੜਾ ਪਾਣ ਦੀ ਸ਼ਕਤੀ ਤਾਂ ਕ੍ਰਿਆਵਾਂ ਵਿਚ ਹੁੰਦੀ ਹੈ ਅਤੇ ਇਸ ਵਿਚ ਕੋਈ ਕ੍ਰਿਆਵਾਂ ਵਿਚ ਹੁੰਦੀ ਹੈ ਅਤੇ ਇਸ ਕੋਈ ਕ੍ਰਿਆ ਵਕਤ ਹੀ ਨਹੀਂ ਗਈ।