[੨] ਸਚਾ ਗਿਆਨ:-
ਸੂਰਜ ਏਕੋ ਰੁਤਿ ਅਨੇਕ। ਨਾਨਕ ਕਰਤੇ ਕੇ ਕੇਤੇ ਵੇਸ । ੨ । ੩੦ ਆਸਾ ਘਰ ੨ ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭ ਨ ਹੋਇ।
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨ ਨ ਹੋਇ।
ਘਾਲ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥
ਆਪ ਮੇਟਿ ਨਿਰਾਲਮੁ ਹੋਵੈ॥ ਅੰਤਰਿ ਸਾਚੁ ਜੋਗੀ ਕਹੀਐ ਸੋਈ।
ਤਨੁ ਹਟੜੀ, ਇਹ ਮਨੁ ਵਣਜਾਰਾ। ਨਾਨਕ ਸਹਜੇ ਸਚੁ ਵਾਪਾਰਾ।
[੩] ਪੂੰਜੀ ਵਾਦੀ ਪਰਵਿਰਤੀ ਦੀ ਨਿੰਦਾ:-
ਇਸ ਜ਼ਰਿ ਕਾਰਣ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ।
ਪਾਪਾਂ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨਾ ਜਾਈ।
ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ॥ ਆਸਾ ਘਰੁ ੩
ਦੁਖੀ ਦੁਨੀ ਸਹੇੜੀਐ ਜਾਹਿ ਤ ਲਗਹਿ ਦੁਖ॥
ਨਾਨਕ ਸਚੇ ਨਾਮ ਬਿਨੁ ਕਿਸ ਨ ਲਥੀ ਭੂਖ।
ਧਨਵੰਤਾ ਇਵ ਹੀ ਕਹੇ ਅਵਰੀ ਧਨ ਕਉ ਜਾਉ।
ਨਾਨਕੁ ਨਿਰਧਨੁ ਤਿਤੁ ਦਿਨਿ ਜਿਤੁ ਦਿਨਿ ਵਿਸਰੈ ਨਾਉ॥
[੪] ਵਡੇ ਵਿਚਾਰਕ ਦੀ ਬਾਣੀ ਦੀ ਨਵੀਂ ਵਿਆਖਿਆ ਵੀ ਹੋ ਸਕਦੀ ਹੈ।
ਗੁਰੂ ਜੀ ਦੇ ਅਨੇਕ ਵਾਕ ਹੁਣ ਤਕ ਸਚ ਸਿੱਧ ਹੋ ਰਹੇ ਹਨ:-
"ਕਲਜੁਗਿ ਰਥੁ ਅਗਨਿ ਕਾ
ਕੂੜੁ ਅਗੈ ਰਥੁ ਵਾਹੁ।"
ਅਰਥਾਤ ਅਜ ਕਲ ਝੂਠ ਤੇ ਧੋਖੇ ਦੀ ਪਰਵਿਰਤੀ ਬਲਵਾਨ ਹੈ। ਇਹ ਆਪਣੀ
ਪ੍ਰਗਤੀ ਚਾਂਹਦੀ ਹੈ ਅਤਿਆਚਾਰ ਰਾਹੀਂ। ਅਗਨਿ ਸਾੜ-ਫੂਕ ਤੇ ਤਬਾਹੀ ਦਾ ਪ੍ਰਤੀਕ ਹੈ।
{{Block center|ਇਸੇ ਪਰਕਾਰ ਉਨ੍ਹਾਂ ਦੀਆਂ ਕਈ ਤੁਕਾਂ ਲੋਕਾਂ ਲਈ ਅਖਾਣ ਬਣ ਚੁਕੇ ਹਨ--
[੧] ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਵੈ।
[੨] ਸਚਹੁ ਓਰੈ ਸਭ ਕੋ ਉਪਰਿ ਸਚੁ ਆਚਾਰ।
[੩] ਵਿਚ ਦੁਨੀਆਂ ਸੇਵ ਕਮਾਈਐ ਤਾਂ ਦਰਗਹ ਬੈਸਣਿ ਪਾਈਐ।
[੪] ਵਿਣ ਕਰਮਾਂ ਕਿਛੁ ਪਾਈਐ ਨਾਹੀਂ ਜੇ ਬਹੁਤੇਰਾ ਧਾਵੈ। ਤਿਲੰਗ ਘਰੁ ੩
[੫] ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆਂ ਤਤੁ।
[੬] ਜਿਨ ਸੇਵਿਆ ਤਿਨ ਪਾਇਆ ਮਾਨੁ॥੪। ਜਪੁਜੀ ।
ਮੇਰੇ ਖਿਆਲ ਵਿਚ ਸਿਧ-ਗੋਸਟਿ ਦੀਆਂ ਇਹ ਦੋ ਪਉੜੀਆਂ ਗੁਰੂ ਨਾਨਕ
੨੭