ਪੰਨਾ:Alochana Magazine 1st issue June 1955.pdf/22

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਯਹ ਸਚ ਹ ਕਿ ਜਿਸ ਸਮਯ ਨਾਨਕ ਜੀ ਪੰਜਾਬ ਮੇਂ ਹੁਏ ਥੇ ਉਸ ਸਮਯ ਪੰਜ ਬ ਸੰਸਕ੍ਰਿਤ ਵਿਦਿਆ ਸੇ ਸਰਵਥਾ ਰਹਿਤ, ਮੁਸਲਮਾਨੋਂ ਸੇ ਪੀੜਿਤ ਥਾ। ਉਸ ਸਮਯ ਉਨ੍ਹੋੋਂ ਨੇ ਲੋਗੋਂ ਕੋ ਬਚਾਯਾ|" ਪੰਨਾ ੩੭੮ ਸਤਿਆਰਥ ਪ੍ਰਕਾਸ਼। ਸੰਮਤ ੧੬੭੧।

ਬੁੱਧ ਮਤ ਵੇਦ ਨੂੰ ਨਹੀਂ ਸੀ ਮੰਨਦਾ| ਸਤਵੀਂ ਸਦੀ ਈਸਵੀ ਦੇ ਤਾਂਤ੍ਰਿਕਾਂ ਨੇ ਵੇਦ-ਵਿਰੋਧੀ ਭਾਵਨਾ ਉਚੀ ਕਰ ਦਿਤੀ ਸੀ। ਤਸ਼ੁਪਤ [ਸ਼ੈਵ] ਲੋਕਾਂ ਨੂੰ ਸ਼ੰਕਰ ਅਚਾਰਜ ਨੇ ਵੇਦ-ਵਾਹਯ ਮੰਨਿਆ ਸੀ। ਸ਼ੈਵਾਂ, ਨਾਥਾਂ ਅਤੇ ਨਿਰੰਜਨੀਆਂ ਨੇ ਮਿਲ ਕੇ ਵੇਦ ਆਦਿਕ ਗ੍ਰੰਥਾਂ ਨੂੰ ਹੀ ਬੇਕਾਰ ਮੰਨਿਆ| ਬ੍ਰਾਹਮਣਾਮਾ ਦੀ ਸਖ਼ਤੀ ਨੇ ਹੀ ਇਹ ਭਾਵਨਾ ਜਨਤਾ ਦੇ ਹੇਠਲੇ ਵਰਗ ਵਿਚ ਭਰ ਦਿਤੀ ਸੀ। ਇਸੇ ਦੇ ਕਾਰਨ ਇਸਲਾਮ ਨੂੰ ਛੇਤੀ ਸਫਲਤਾ ਮਿਲੀ।

"ਮਧ-ਕਾਲ ਵਿਚ ਸ਼ਾਸਤ੍ਰੀ ਮਤਵਾਦਾਂ ਨੂੰ ਲੋਕ-ਧਰਮ ਦੇ ਅਗੇ ਝੁਕਣਾ ਪਿਆ ਅਤੇ ਅੰਤ ਵਿਚ ਲੋਕ ਧਰਮ ਪਰਬਲ ਭਾਵ ਨਾਲ ਸ਼ਾਸਤ੍ਰਮਤ ਨੂੰ ਦਬਾ ਲੈਂਦਾ ਹੈ।'**[ਉਲਥਾ]

"ਰਾਜਨੀਤੀ ਦੀ ਪਰਿਭਾਸ਼ਾ ਵਿਚ ਸਮਝਣਾ ਹੋਵੇ ਤਾਂ ਜੋਗ ਮਾਰਗ ਗਣਤੰਤ੍ਰਕ [ਜਨਤਾ ਵਾਦੀ] ਧਾਰਨਾ ਦੀ ਉਪਜ ਹੈ ਅਤੇ ਭਗਤੀ-ਮਾਰਗ ਸਾਮਰਾਜ ਵਾਦੀ ਮਨੋਵਿਰਤੀ ਦੀ ਦੇਣ ਹੈ।"**[ਉਲਥਾ]

"ਜੋਗ ਮਾਰਗ ਪਰਧਾਨ ਰੂਪ 'ਚ ਜਨਤਾ ਵਾਦੀ ਵਿਵਸਬਾ ਵੈਰਾਗ ਵਾਦੀ ਤੱਤਵ ਗਿਆਨ ਅਤੇ ਵਿਅਕਤੀ ਪਰਧਾਨ [ਖੁਦੀ] ਦੀ ਉਪਜ ਹੈ, ਜਦ ਕਿ ਬਹੁ-ਦੇਵ-ਵਾਦ ਵਿਚ ਉਹ ਸਮਾਜ ਸੰਭਵ ਹੈ ਜਿਸ ਨੂੰ ਫਤੇਹ ਤੇ ਫਤੇਹ ਪ੍ਰਾਪਤ ਕਰਨ ਦੇ ਕਾਰਨ ਸਾਰਾ ਜੀਵਨ ਮੌਜ-ਮੇਲੇ ਵਾਲਾ ਦਿਸਦਾ ਹੋਵੇ-ਜਿਸ ਵਿਚ ਤੇਜ ਪੂਰਾ ਪੂਰਾ ਹੋਵੇ ਅਤੇ ਜਿਸ ਵਿਚ ਬਾਲ-ਸੁਭਾ ਦੀ ਉਤਸ਼ਕਤਾ ਹੋਵੇ। ਹੌਲੀ ਹੌਲੀ ਮਧ-ਜੁਗ ਵਿਚ ਇਸ ਬਹੁ-ਦੇਵ-ਵਾਚ ਵਿਚ ਸਾਮੰਤੀ ਤੇ ਜਾਗੀਰਦਾਰੀ ਮਨੋਵਿਰਤੀ ਦੇ ਚਿਨ੍ਹ, ਨਿਖਰਦੇ ਆਏ ੨[ਉਲਥ]**

ਗੁਰੂ ਨਾਨਕ ਦੇਵ ਜੀ ਦੇ ਸਮੇਂ ਗੋਰਖ-ਪੰਥ ਨੇ ਓਅੰਕਾਰ ਨੂੰ ਹੀ ਸੂਖਮ-ਵੇਦ ਮੰਨ ਲਿਆ ਸੀ। ਇਸੇ ਕਾਰਨ ਜੋਗੀਆਂ ਨੇ ਵੇਦ-ਪੁਰਾਣ ਆਦਿਕ ਪੋਥੀ-ਗਿਆਨ ਨੂੰ ਜ਼ਰੂਰੀ ਨਹੀਂ ਸਮਝਿਆ। ਗੁਰੂ ਨਾਨਕ ਦੇਵ ਵੀ ਜਨਤਾਵਾਦੀ ਦ੍ਰਿਸ਼ਟੀ ਕੋਣ ਦੇ ਕਾਰਨ ਬਹੁਤ


*੧੯੨੧ ਈ: ਵਿਚ ਮੁਸਲਮਾਨ ਜੋਗੀਆਂ ਦੀ ਗਿਣਤੀ ੨੧੦੦੦ ਸੀ।

ਮਧਯ ਕਾਲੀਨ ਧਰਮ-ਸਾਧਨਾ ਡਾ: ਹਜ਼ਾਰੀ ਪ੍ਰਸ਼ਾਦ,ਪੰ ੨੧

" " " ਪੰ: ਪ੩

" " " ਪੰ: ੫੯

੧੯