ਪੰਨਾ:Alochana Magazine 1st issue June 1955.pdf/19

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੋ: ਸੀਤਾਰਾਮ ਬਾਹਰੀ, ਮੋਗਾ:-

ਗੁਰੂ ਨਾਨਕ ਦੇਵ ਜੀ ਦੀ ਵਿਦਵਤਾ

"ਜੈਸੇ ਬਨ ਬਿਖੈ ਮਲਿਆਗਰ ਸੋਧਾ ਕਪੂਰ। ਸੌੌਧ ਕੇ ਸੁਬਾਸੀ ਸੁਬਾਸ ਬਹਿਸਵਈ॥ ਤੈਸੇ ਗੁਰਬਾਣੀ ਬਿਖੈ ਸਕਲ ਪਦਾਰਥੁੁ ਹੈ। ਜੋਈ ਜੋਈ ਖੋਜੈੈ ਕੋਈ ਸੋਈ ਸੋਈ ਖੋਜੈ ਸੋਈ ਸੋਈ ਨਿਵਜਾਵਈ॥

੫੪੬ ਭਾਈ ਗੁਰਦਾਸ"

ਆਪਣੇ ਆਪ ਨੂੰ ਜਾਣਨਾ, ਆਪਣੇ ਜਗਤ ਨੂੰ ਸਮਝਣਾ ਅਤੇ ਆਪਣੇ ਸਚੇ 'ਖਸਮ' ਨੂੰ ਪਛਾਣਨਾ ਹੀ ਸੱਚੀ ਵਿਦਿਆ ਹੈ। ਯੋਗ-ਸ਼ਾਸਤਰ ਨੇ ਆਤਮਾ ਦੀ ਜਾਗ ਨੂੰ ਮੰਨਿਆ ਹੈ। ਇਸ ਸੱਚੀ ਵਿਦਿਆ ਅਤੇ ਸੱਚੀ ਜਾਗ ਦਾ ਰੂਪ ਅਲੌੌਕਿਕ ਪ੍ਰਕਾਸ਼ ਅਤੇ ਰੱਬੀ ਸੰਗੀਤ ਹੈ। ਫਿਰ ਵੀ ਕਈ ਲੋਕ ਪੋਥੀਆਂ ਦੇ ਕਾਲੇੇ ਤੇੇ ਵਿੰਗੇ-ਸਿੱਧੇੇ ਨੂੰ ਹੀ ਵਿਦਿਆ ਸਮਝ ਬੈਠਦੇ ਹਨ। ਕੋਈ ਕਹਿੰਦਾ ਹੈ ਗੁਰੂ ਨਾਨਕ ਦੇਵ ਦੀ ਬੋਲੀ ਸ਼ੁਧ ਨਹੀਂ 'ਭਗਵਤੀ' ਨੂੰ ਭਗਉਤੀ ਲਿਖ ਜਾਂਦੇ ਹਨ। ਕੋਈ ਕਹਿੰਦਾ ਹੇ ਓਨ੍ਹਾਂ ਦੀ ਬਾਣੀ ਵਿਚ ਪੁਰਾਤਨ ਸਾਹਿਤ ਦੇ ਹਵਾਲੇ ਨਹੀਂ ਆਏ, ਕੋਈ ਕਹਿੰਦਾ ਹੈ ਓਨ੍ਹਾਂ ਦੀ ਰਚਨਾਂ ਬੰਦਾ-ਬੰਦੀ ਦੇ ਨੇਮਾਂ ਅਨੁਕੂਲ ਨਹੀਂ, ਕੋਈ ਕਹਿੰਦਾ ਹੈ ਉਨ੍ਹਾਂ ਦੇ ਵਰਤੇ ਫ਼ਾਰਸੀ ਸ਼ਬਦ ਪੇਂਡੂ ਲਹਿਜੇ 'ਚ ਹਨ --ਉਹ ਵਿਦਵਾਨ ਕਿਸ ਤਰ੍ਹਾਂ ਮੰਨੇ ਜਾਣ?

"He was born great, and though almost illetrace, was, like Muhammad, richly endowed by nature with powerful intellect and strong common sens"

ਉਹ ਜਨਮ ਤੋਂ ਹੀ ਮਹਾਂ ਪੁਰਖ ਸਨ, ਅਨਪੜੀਆਂ ਵਰਗੇ ਹੁੰਦੀਆਂ ਇਆਂ ਵੀ, ਉਨਾਂ ਨੂੰ ਮੁਹੱਮਦ ਸਾਹਿਬ ਦੀ ਤਰ੍ਹਾਂ ਕੁਦਰਤ ਵਲੋਂ ਤੇਜ਼ ਬੁੱਧੀ ਤੇ ਸਹਜ-ਗਿਆਨ ਪ੍ਰਾਪਤ ਸੀ।” (ਉਲਥਾ)

ਇਥੇ ਬੜੇ ਸੋਹਣੇ ਵਿਸ਼ੇਸ਼ਣ ਵਰਤ ਕੇ ਵੀ ਗੁਰੂ ਨਾਨਕ ਦੇਵ ਜੀ ਨੂੰ 'ਅਨਪੜ੍ਹ' ਕਹਿਣ ਦਾ ਕਾਰਣ ਸਮਝਣਾ ਔਖਾ ਦਿਸਦਾ ਹੈ।


  • Transformation of Sikhism (1945) P• 37

੧੬