ਪੰਨਾ:Alochana Magazine 1st issue June 1955.pdf/17

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰੇਰਣਾ-ਅਰਥਕ ਕਿਰਿਆਵਾਂ ਵੀ ਹਿੰਦੀ ਤੇ ਪੰਜਾਬੀ ਵਿਚ ਇਕੋ ਭਾਂਤ ਬਣਦੀਆਂ ਹਨ| ਕਰਮ-ਵਾਚੀ ਕਿਰਿਆ ਵੀ ਹਿੰਦੀ ਤੇ ਪੰਜਾਬੀ ਦੋਹਾਂ ਵਿਚ ਇਕੋ ਤਰ੍ਹਾਂ ਬਣਾਈ ਜਾਂਦੀ ਹੈ। ਦੋਹਾਂ ਵਿਚ ਹੀ ਮੁਖ ਕਿਰਿਆ ਨਾਲ 'ਜਾਣਾ' ਧਾਤੂ ਦੇ ਰੂੂਪਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰੰਤੂ ਲਹਿੰਦੀ ਵਿਚ ਧਾਤੂ ਨਾਲ ੀ ਲਗਾ ਕੇ ਉਸ ਨੂੰ ਕਰਮਵਾਚੀ ਬਣਾਇਆ ਜਾਂਦਾ ਹੈ, ਜਿਵੇਂ ਹਿੰ. ਲਿਖਾ ਜਾਤਾ, ਪੰ ਲਿਖਿਆ ਜਾਂਦਾ, ਲਹਿ. ਲਿਖੀਂਂਦਾ ਆਦਿ।

ਪੰਜਾਬੀ ਤੇ ਹਿੰਦੀ ਵਿਚ ਹੋਰ ਵੀ ਕਈ ਭਾਖਈ ਸਮਾਨਤਾਈਆਂ ਹਨ ਜਿਨ੍ਹਾਂ ਦਾ ਵਰਣਨ ਕਰਨਾ ਇੱਥੇ ਸੰਭਵ ਨਹੀਂ। ਇਨ੍ਹਾਂ ਸਮਾਨਤਾਈਆਂ ਤੋਂ ਹਿੰਦੀ ਤੇ ਪੰਜਾਬੀ ਦਾ ਬਹੁਤ ਡੂੰਘਾ ਸੰਬੰਧ ਪਰਗਟ ਹੁੰਦਾ ਹੈ। ਸ਼ਬਦਾਵਲੀ ਵਿਚ ਵੀ ਬਹੁਤ ਕੁਝ ਸਮਾਨਤਾ ਮਿਲਦੀ ਹੈ। ਪਰੰਤੂ ਇਹ ਸਮਝਣਾ ਭਾਰੀ ਭੁਲ ਹੋਵੇਗੀ ਕਿ ਪੰਜਾਬੀ ਹਿੰਦੀ ਦੀ ਉਪ-ਭਾਖਾ ਜਾਂ ਬੋਲੀ ਹੈ। ਪੱਛਮੀ ਹਿੰਦੀ ਦੀਆਂ ਉਪਭਾਖਾਵਾਂ ਬ੍ਰਜੀ, ਕਨੌਜੀ, ਬੁੰਦੇਲੀ, ਬਾਂਗੜੂੂ ਤੇ ਖੜੀ ਵਿਚੋਂ ਬਾਂਗੜੂੂ ਤੇ ਖੜੀ ਹੀ ਪੰਜਾਬੀ ਦੇ ਅਧਿਕ ਨੇੜੇ ਹਨ। ਖੜੀ ਬੋਲੀ ਤੇ ਪੰਜਾਬੀ ਦੀ ਇਕ ਸਮਾਨ-ਵਿਸ਼ੇਸ਼ਤਾ ਇਨ੍ਹਾਂ ਬੋਲੀਆਂ ਦੇ ਆਕਾਰਾਂਤ (ਆ ਅੰਤ ਵਾਲੇ) ਨਾਂਵ ਹਨ ਜਿਹੜੀ ਓਕਾਰਾਂਤ (ਓ ਅੰਤ) ਨਾਵਾਂ ਵਾਲੀ ਬ੍ਰਜ ਭਾਖਾ ਤੋਂ ਇਨ੍ਹਾਂ ਨੂੰ ਵੱਖ ਕਰਦੀ ਹੈ। ਉਦਾਹਰਣ ਵਜੋਂ ਸੰਸਕ੍ਰਿਤ ਘੋਟਕ ਪ੍ਰਾਕ੍ਰਿਤ ਵਿਚ ਘੋਟਕੇ, ਘੋੜਓ ਹੋ ਕੇ ਜਿੱਥੇ ਬ੍ਰਜ ਵਿਚ ਘੋੜੌੌ ਹੋ ਗਇਆ ਹੈ ਉਥੇ ਖੜੀ ਬੋਲੀ ਤੇ ਪੰਜਾਬੀ ਵਿਚ ਆ ਅੰਤ ਘੋੜਾ ਬਣ ਗਇਆ ਹੈ। ਭੂਤ ਕਾਲਕ ਕ੍ਰਿਦੰਤ ਵਿੱਚ ਵੀ ਇਸੇ ਅਨੁਸਾਰ ਪੰਜਾਬੀ ਤੇ ਖੜੀ ਬੋਲੀ ਵਿਚ ਆ (ਜਿਵੇਂ ਘੋੜਾ ਦੌੜਿਆ ਜਾਂ ਦੌੌੜਾ) ਤੇ ਬ੍ਰਜ ਵਿਚ ਔ (ਜਿਵੇਂ ਘੋੜੈ ਦੋੜਯੌ (घोड़ौंं दौङ यौ) ਅੰਤ ਵਿਚ ਲਗਦੇ ਹਨ| ਪੰਜਾਬ ਦੀ ਇਹ ਵਿਸ਼ੇਸ਼ਤਾ ਲਹਿੰਦੀ ਵਿਚ ਵੀ ਮਿਲਦੀ ਹੈ ਜਿਸ ਤੋਂ ਪਰਤੀਤ ਦੂੰਦਾ ਹੈ ਕਿ ਖੇਤੀ ਖੜੀ ਬੋਲੀ ਹਿੰਦੀ ਵਿਚ ਇਹ ਵਿਸ਼ੇਸ਼ਤਾ ਪੰਜਾਬੀ ਤੋਂ ਗਈ ਹੈ। ਪੰਜਾਬੀ ਦਾ ਵਖ ਅਸਿਤਤਵ ਇਸ ਗੱਲ ਤੋਂ ਵੀ ਸਿੱਧ ਹੈ ਕਿ ਉਸ ਦੇ ਸ਼ਬਦ-ਭੰਡਾਰ ਵਿਚ ਅਨੇਕਾਂ ਅਜਿਹੇ ਸ਼ਬਦ ਹਨ ਜਿਹੜੇ ਕਿਸੇ ਹੋਰ ਬੋਲੀ ਵਿਚ ਨਹੀਂ ਮਿਲਦੇ। ਪੰਜਾਬੀ ਦਾ ਉਚਾਰਣ ਵੀ ਜਿਵੇਂ ਕਿ ਪਹਿਲਾਂ ਕਹਿਆ ਜਾ ਚੁਕਾ ਹੈ ਆਪਣੀ-ਵਿਸਸ਼ੇਤਾ ਰਖਦਾ ਹੈ| ਪੰਜਾਬੀ ਦੇ ਅਧਿਕਤਰ ਸ਼ਬਦ ਅਪਭ੍ਰੰਸ਼ ਦੀ ਅਵਸਥਾ ਲੰਘ ਕੇ ਅੱਗੇ ਵਿਕਸਤ ਨਹੀਂ ਹੋ ਸਕੇ, ਇਹ ਵੀ ਇਸ ਭਾਸ਼ਾ ਦੀ ਨਿਜੀ.ਵਿਸ਼ੇਸ਼ਤਾ ਹੈ ਜਿਸ ਕਰਕੇ ਇਸ ਵਿਚ ਦੁੱਤ (ਅੱਧਕ ਵਾਲੇ) ਅਖਰਾਂ ਦੀ ਭਰਮਾਰ ਹੈ। ਉਦਾਹਰਣ ਵਜੋਂ ਸੰਸਕ੍ਰਿਤ त्रघ (ਅਦज्ञ), कर्म (ਕਰਮ),हस्त (ਹਸਤ) ਆਦਿ ਸ਼ਬਦ ਪ੍ਰਾਕ੍ਰਿਤ ਤੇ ਅਪਭ੍ਰੰਸ਼ਾਂਂ ਵਿਚ ਅੱਜ, ਕੰਮ, ਹਥਯ (हत्थ) ਹੁੰਦੇ ਹੋਏ ਹਿੰਦੀ ਵਿਚ ਕ੍ਰਮ ਨਾਲ ਆਜ, ਕਾਮ, ਹਾਂਥ ਆਦਿ ਹੋ ਗਏ ਹਨ, ਪਰੰਤੂ ਪੰਜਾਬੀ ਵਿਚ ਇਹ ਆਪਣੇ

੧੪