ਪੰਨਾ:Alochana Magazine 1st issue June 1955.pdf/109

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਤਾ ਨੰ: ੮

"ਇਹ ਪੰਜਾਬੀ ਕਾਨਫਰੰਸ ਮਹਿਸੂਸ ਕਰਦੀ ਹੈ ਕਿ ਪੰਜਾਬ ਯੂਨੀਵਰਸਟੀ ਦਾ ਪੰਜਾਬੀ ਵਿਭਾਗ ਵਰਤਮਾਨ ਵਿਦਿਅਕ ਪਰਬੰਧ ਦੀਆਂ ਅਵੱਸ਼ਕਤਾਵਾਂ ਤੋਂ ਢੇਤ ਊਣਾ ਹੈ। ਇਸ ਨੂੰ ਅਜੋਕੇ ਸਮੇਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਯੋਗ ਬਣਾਣ ਲਈ ਵਧਾਇਆ ਜਾਵੇ, ਤੇ ਪੰਜਾਬੀ ਵਿਚ ਖੋਜ ਕਰਨ ਦੇ ਸਾਧਨ ਪੈਦਾ ਕਰਨ ਵੱਲ ਉਚਰਾ ਧਿਆਨ ਦਿਤਾ ਜਾਵੇ; ਜਿਵੇਂ ਕਿ ਇਕ ਰੀਸਰਚ ਤੇ ਰੈਫਰੈਂਸ ਲਾਇਬ੍ਰੇਰੀ ਸਥਾਪਤ ਕਰਨੀ, ਪੰਜਾਬੀ ਦੀ ਖੋਜ ਨਾਲ ਸੰਬੰਧਤ ਵਿਸ਼ਿਆਂ ਲਈ ਪਰੋਫੈਸਰ-ਸ਼ਿੱਪਸ ਕਾਇਮ ਕਰਨੀਆਂ,ਰੀਸਰਚ ਡੀਪਾਰਟਮੈਂਟ ਜਾਂ ਮਹਿਕਮਾ ਖੋਜ ਕਾਇਮ ਕਰਨਾ, ਤੇ ਹਰ ਵਿਸ਼ੇ ਵਜ਼ੀਫ਼ੇ ਦੇਣੇ, ਆਦਿ।"

ਇਹ ਮਤਾ ਪ੍ਰਿੰਸੀਪਲ ਗੁਰਬਚਨ ਸਿੰਘ ਤਾਲਿਬ ਵਲੋਂ ਪੇਸ਼ ਹੋਇਆ ਤੇ ਡਾਕਟਰ ਗੰਡਾ ਸਿੰਘ, ਪਟਿਆਲਾ ਨੇ ਇਸ ਦੀ ਪ੍ਰੋੜਤਾ ਕੀਤੀ। ਪ੍ਰਿੰਸੀਪਲ ਤਾਲਿਬ ਨੇ ਪੰਜਾਬ ਯੂਨੀਵਰਸਟੀ ਵਲੋਂ ਪੰਜਾਬੀ ਲਈ ਹੁਣ ਤੱਕ ਹੋਏ ਯਤਨਾਂ ਨੂੰ 'ਬਹੁਤ ਥੋੜਾ' ਆਖਿਆ। ਆਪ ਜੀ ਨੇ ਦਸਿਆ ਕਿ ਕਿਸ ਤਰ੍ਹਾਂ ਅੱਜ ਤੋਂ ਅਠਾਈ ਸਾਲ ਪਹਿਲਾਂ ਪੰਜਾਬੀ ਲਈ ਇਕ ਰੀਡਰਸ਼ਿਪ ਕਾਇਮ ਕੀਤੀ ਗਈ ਸੀ ਤੇ ਅਗੋਂ ਹੁਣ ਤੱਕ ਪੰਜਾਬੀ ਹਿੰਦੀ ਲਈ ਕੁਝ ਨਹੀਂ ਹੋਇਆ, ਹਾਲਾਂ ਕਿ ਦੁਜੇ ਮਜ਼ਮੂਨਾਂ ਲਈ ਢੇਰ ਯਤਨ ਹੁੰਦੇੇ ਰਹੇ। ਅੰਤ ਵਿਚ ਪ੍ਰਿੰਸੀਪਲ ਸਾਹਿਬ ਨੇ ਯੂਨੀਵਰਸਟੀ ਕਰਮਚਾਰੀਆਂ ਨੂੰ ਛੇਤੀ ਹੀ ਪੰਜਾਬੀ ਲਈ ਇਕ ਪਰੋਫੈਸਰ-ਸ਼ਿਪ, ਤੇ ਖੋਜ ਲਈ ਰੈਫਰੈਂਸ ਲਾਇਬ੍ਰੇਰੀ ਅਤੇ ਵਜ਼ੀਫੇ ਨਿਯਤ ਕਰਨ ਈ ਪ੍ਰੇਰਨਾ ਕੀਤੀ ਤਾਂ ਜੁੁ ਇਹ ਮਜ਼ਮੂਨ ਵੀ ਲੜੀਂਂ ਦੀ ਪਰਫੁਲਤਾ ਪ੍ਰਾਪਤ ਕਰ।

ਹੁਣ ਕਾਨਫਰੰਸ ਦੀ ਸਮਾਪਤੀ ਵਿੱਚ ਕੇਵਲ ੨੫ ਮਿੰਟ ਬਾਕੀ ਸਨ। ਵਕਤ ਦੀ ਕਮੀ ਦੇ ਕਾਰਨ ਮਤਾ ਨੰਬਰ ੬, ੭, ੯, ੧੦, ੧੧, ੧੨, ੧੩ ਤੇ ੧੪ ਜਿਹੜੇ ਮਤਿਆਂ ਦੇ ਹੇਠਾਂ ਵਰਣਨ ਕੀਤੇ ਵਕਤਿਆਂ ਦੇ ਨਾਂ ਤੇ ਖੜੇ ਸਨ, ਇੱਕ ਇੱਕ ਕਰਕੇ ਪਰਧਾਨ ਜੀ ਵਲੋਂ ਪੇਸ਼ ਹੋਏ ਤੇ ਸਰਬ ਸੰਮਤੀ ਨਾਲ ਪਰਵਾਨ ਕੀਤੇ ਗਏ। ਇਸ ਤਰ੍ਹਾਂ ਕਾਨਫਰੰਸ ਦਾ ਦੂਜਾ ਸਮਾਗਮ ਸਮਾਪਤ ਹੋਇਆ। ਮਤੇ ਤੇ ਉਨ੍ਹਾਂ ਦੇ ਪੇਸ਼ ਤੇ ਪ੍ਰੋੜਤਾ ਕਰਨ ਵਾਲਿਆਂ ਦਾ ਵੇਰਵਾ ਇੰਜ ਹੈ:-

ਮਤਾ ਨੰਬਰ ੯

"ਇਹ ਕਾਨਫਰੰਜ ਇਹ ਗਲ ਬੜੇ ਕਸ਼ਟ ਨਾਲ ਅਨੁਭਵ ਕਰਦੀ ਹੈ ਕੀ ਪੰਜਾਬੀਆਂ ਵਿਚ ਕਿਤਾਬਾ ਪੜ੍ਹਣ ਦਾ ਸ਼ੌਕ ਬਹੁਤ ਘਟ ਹੈ। ਇਸ ਸ਼ੌਕ ਦੀ ਅਣਹੋਂਦ ਪੰਜਾਬੀ ਬੋਲੀ ਸਾਹਿੱਤ ਨੂੰ ਬਹੁਤ ਪਿੱਛੇ ਖਿੱਚੀ ਬੈਠੀ ਹੈ। ਇਹ ਕਾਨਫਰੰਸ ਹਰ ਇਕ ਪੰਜਾਬੀ ਪੁੁਰਨ ਅਤੇ ਇਸਤਰੀ ਅਗੇ ਅਪੀਲ ਕਰਦੀ ਹੈ ਕਿ ਉਹ ਆਪਣੀ ਆਮਦਨੀ ਦਾ ਘੱਟ ਤੋਂ ਘੱਟ

੧੦੪