ਪੰਨਾ:Alochana Magazine 1st issue June 1955.pdf/102

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲਈ ਵਿਤੋਂ ਵੱਧ ਯਤਨ ਕਰ ਰਹੇ ਹਨ। ਇਨ੍ਹਾਂ ਯਤਨਾਂ ਦਾ ਇਕ ਫਲ ਇਹ ਨਿਕਲਿਆ ਕਿ ਕਾਲਜ ਦੇ ਪ੍ਰਿੰਸੀਪਲ ਸਾਹਿਬ ਨੇ ਇਸ ਸਾਲ ਕਾਲਜ ਦੀ ਵਾਰਸਿਕ ਰੀਪੋਰਟ ਪੰਜਾਬੀ ਵਿਚ ਹੀ ਪੜ੍ਹੀ। ਤੇ ਕਾਨਵੋਕੇਸ਼ਨ ਦੇ ਰਸਮੀ ਵਾਕ ਵੀ ਪੰਜਾਬੀ ਤੇ ਹਿੰਦੀ ਵਿਚ ਹੀ ਪੇਸ਼ ਕੀਤੇ ਗਏ।

ਕਾਨਫਰੰਸ ਦੇ ਪਹਿਲੇ ਸਮਾਗਮ ਦੇ ਅੰਤ ਵਿੱਚ 'ਸਾਹਿੱਤ ਸਮਾਚਾਰ' ਦੇ ਕਹਾਣੀ ਅੰਕ ਦੇ ਜੇਤੂਆਂ ਨੂੰ ਇਨਾਮ ਵੰਡੇ ਗਏ, ਜਿਸ ਪਿਛੋਂ ਕਾਨਫਰੰਸ ਲੰਚ ਲਈ ਬਰਖਾਸਤ ਹਈ। ਢਿਲੋਂ ਸਾਹਿਬ, ਅਕਾਡਮੀ ਦੇ ਮੈਂਬਰਾਂ ਤੇ ਬਾਹਰੋਂ ਆਏ ਦੂਜੇ ਸਜਨਾਂ ਨੂੰ ਅਕਾਡਮੀ ਵਲੋਂ ਇਕ ਪ੍ਰੀਤੀ ਭੋਜਨ ਗੌਰਮਿੰਟ ਕਾਲਜ ਦੇ ਸਟਾਫ ਰੂਮ ਵਿੱਚ ਦਿੱਤਾ ਗਿਆ। ਇਸ ਵੇਲੇ ਮੈਂਬਰਾਂ ਵਿਚ ਖਾਸਾ ਮੈਤਰੀ ਭਾਵ ਉਤਪੰਨ ਹੋਇਆ ਦਿਸਦਾ ਸੀ। ਹਰ ਮੈਂਬਰ ਚਾਹੁੰਦਾ ਸੀ ਕਿ ਉਹ ਦੂਜੇ ਮੈਂਬਰ ਲਈ ਵੱਧ ਤੋਂ ਵਧ ਹਿੱਤ ਪਰਗਟ ਕਰੇ। ਪਰਸ਼ਾਦ ਛਕਣ ਪਿਛੋਂ ਹਰ ਇਕ ਮੈਂਬਰ ਨੇ ਆਪਣੀ ਜਾਣ ਪਛਾਣ ਆਪ ਕਰਵਾਈ ਢਿਲੋਂ ਆਹਬ ਤੋਂ ਛੁਟ ਪ੍ਰੀਤੀ ਭੋਜਨ ਵਿਚ ਸ. ਪ੍ਰੇਮ ਸਿੰਘ ਜੀ ਪ੍ਰੇਮ, ਡਿਪਟੀ ਮਨਿਸਟਰ ਪਟਿਆਲਾ ਤੇ ਪੰਜਾਬ ਵਿਧਾਨ ਸਭਾ ਤੇ ਕੌਂਸਲ ਦੇ ਕੁਝ ਮੈਂਬਰਾਂ ਨੇ ਦਰਸ਼ਨ ਦਿੱਤੇ।

ਦੂਜਾ ਸਮਾਗਮ-

ਕਾਨਫਰੰਸ ਦਾ ਦੂਜਾ ਸਮਾਗਮ ਠੀਕ ਦੋ ਵਜੇ ਸ਼ੁਰੂ ਹੋਇਆ। ਪਰਧਾਨ ਜੀ ਦੇ ਪੰਡਾਲ ਵਿੱਚ ਪੁਜਨ ਸਮੇਂ ਫੇਰ ਸਾਰੇ ਦਰਸ਼ਕ ਸਤਿਕਾਰ ਵਜੋਂ ਖੜੇ ਹੋ ਗਏ। ਸ. ਬ. ਭਾਈ ਜੋਧ ਸਿੰਘ ਜੀ ਨੇ ਪਹਿਲਾ ਮਤਾ ਪੇਸ਼ ਕਰਦਿਆਂ ਪੰਜਾਬੀ ਵਲੋਂ ਸਰਕਾਰ ਦੀ ਬੇ ਰੁਖੀ ਤੇ ਰੋਸ ਪ੍ਰਗਟਾਇਆ ਤੇ ਇਸ ਦੇ ਸਾਰੀਆਂ ਔਕੜਾਂ ਦੇ ਬਾਵਜੂਦ ਆਪਣੀ ਯੋਗ ਥਾਂ ਲੈ ਲੈਣ ਦੀ ਸਮਰਥਾ ਵਿਚ ਵਿਸ਼ਵਾਸ਼ ਦਸਿਆ। ਮਤਾ ਇਹ ਸੀ--

ਮਤਾ ਨੰਬਰ-੧

"ਇਹ ਕਾਨਫਰੰਸ ਇਸ ਗਲ ਤੇ ਬੜੀ ਨਿਰਾਸ਼ਾ ਪਰਗਟ ਕਰਦੀ ਹੈ ਕਿ ਜਿੱਥੇ ਬਨਾਰਸ ਯੂਨੀਵਰਸਟੀ, ਯੂ. ਪੀ. ਤੇ ਹੋਰ ਪ੍ਰਦੇਸ਼ਕ ਸਰਕਾਰਾਂ ਆਪਣੀਆਂ ਪ੍ਰਦੇਸ਼ਕ ਲੀਆਂ ਦੇ ਪਰਚਾਰ ਤੇ ਵਾਧੇ ਲਈ ਲੱਖਾਂ ਰੁਪਏ ਖਰਚ ਕਰ ਰਹੀਆਂ ਹਨ, ਪੰਜਾਬ ਸਰਕਾਰ ਨੇ ਪੰਜਾਬੀ ਬੋਲੀ ਤੇ ਸਾਹਿੱਤ ਦੀ ਉਨਤੀ ਤੇ ਖੋਜ ਲਈ ਅੱਜੇ ਤੱਕ ਕੁਝ ਨਹੀਂ

ਕੀਤਾ। ਇਹ ਕਾਨਫਰੰਸ ਪੰਜਾਬ ਸਰਕਾਰ ਨੂੰ ਪੂਰੇ ਤਾਣ ਨਾਲ ਚੇਤੇ ਕਰਾਉਂਦੀ ਹੈ ਪੰਜਾਬੀ ਬੋਲੀ, ਸਾਹਿੱਤ ਤੇ ਸਭਿਆਚਾਰ ਨੂੰ ਪਰਫੁਲਤ ਕਰਨਾ ਸਿੱਧਾ ਹੀ ਉਸ ਦੀ ਜ਼ਿੰਮੇਵਾਰੀ ਹੈ। ਇਸ ਲਈ ਉਹ ਛੇਤੀ ਤੋਂ ਛੇਤੀ ਪੈਪਸੂ ਵਾਂਗ ਪੰਜਾਬ ਵਿੱਚ ਵੀ 'ਪੰਜਾਬੀ

੯੯