ਪੰਨਾ:Alochana Magazine 1st issue June 1955.pdf/101

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਾਈ ਸਾਹਿਬ ਦੇ ਭਾਸ਼ਨ ਤੋਂ ਪਿਛੋਂ ਸ. ਗੁਰਦਿਆਲ ਸਿੰਘ ਜੀ ਢਿੱਲੋਂ ਨੇ ਆਪਣਾ ਪਰਧਾਨਗੀ ਭਾਸ਼ਨ' ਪੜ੍ਹਦਿਆਂ ਪੰਜਾਬ ਦ ਉਨਾਂ ਲੋਕਾਂ ਨੂੰ ਚਿਤਾਵਨੀ ਕਰਾਈ ਜੋ 'ਪੰਜਾਬ ਦੇ ਭਾਗਾਂ ਨਾਲ ਖੇਡਣ ਤੇ ਤੁਲੇ ਹੋਏ ਹਨ ਅਤੇ ਹਿੰਦੂ ਤੇ ਸਿਖਾਂ ਵਿੱਚ ਆਏ ਦਿਨ ਵਿਤਕਰੇ ਅਤੇ ਵਹੀਨੇ ਪਾ ਰਹੇ ਹਨ ।' ਆਪ ਜੀ ਨੇ ਅਪੀਲ ਕਰਦਿਆਂ ਆਖਿਆ ਕਿ 'ਆਪਣੀ ਬੋਲੀ ਨਾਲ ਧਰੋਹ ਕਰਨਾ ਨਾ ਸਿਰਫ਼ ਪੰਜਾਬ ਵਿੱਚ ਵੱਸਣ ਵਾਲਿਆਂ ਨਾਲ ਧਰੋਹ ਹੈ, ਸਗੋਂ ਦੇਸ਼ ਨਾਲ ਵੀ ਇਕ ਨਾ ਮੁਆਫ਼ ਕੀਤੀ ਜਾ ਸਕਣ ਵਾਲੀ ਗ਼ਦਾਰੀ ਹੈ। ਅਜਿਹੇ ਭੁੱਲੜ ਭਰਾਵਾਂ ਨੂੰ ਸਿੱਧੇ ਰਾਹ ਤੇ ਲਿਆਉਣਾ ਸਾਡੇ ਸੂਬੇ ਦੀ ਸਰਕਾਰ ਤੇ ਜਨਤਾ ਦਾ ਬੜਾ ਜ਼ਰੂਰੀ ਫਰਜ਼ ਹੈ।'

ਪਰਧਾਨ ਜੀ ਦੇ ਭਾਸ਼ਨ ਤੋਂ ਪਿਛੋਂ ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾਕਟਰ ਸ਼ੇਰ ਸਿੰਘ ਨੇ ਪੰਜਾਬੀ ਸਾਹਿੱਤ ਅਕਾਡਮੀ ਦੀ ਵਾਰਸਿਕ ਰੀਪੋਰਟ ਪੜ੍ਹੀ ਤੇ ਇਸ ਦੇ ਨੇਮਾਂ ਤੇ ਮੰਤਵਾਂ ਤੇ ਚਾਣਨਾ ਪਾਇਆ। ਵਾਰਸਿਕ ਰੀਪੋਰਟ ਪੜ੍ਹਨ ਪਿੱਛੋਂ ਜਨਰਲ ਸਕੱਤਰ ਨੇ ਪ੍ਰਿੰਸੀਪਲ ਵਿਦਿਆ ਚੰਦਰ (ਗੌਰਮਿੰਟ ਕਾਲਜ, ਲੁਧਿਆਣਾ) ਵਲੋਂ ਕਾਨਫਰੰਸ ਦੀ ਸਫਲਤਾ ਲਈ ਆਇਆ ਸੰਦੇਸਾ, ਪੜ੍ਹ ਕੇ ਸੁਣਾਇਆ ਤੇ ਦਸਿਆ ਕਿ ਕਿਵੇਂ ਉਹ ਬੀਮਾਰ ਹੋਣ ਦੇ ਕਾਰਨ ਆਪ ਕਾਨਫਰੰਸ ਵਿੱਚ ਨਹੀਂ ਪੁੱਜ ਸਕੇ। ਨਾਲ ਹੀ ਇਹ ਵੀ ਦਸਿਆ ਕਿ ਗੌਰਮਿੰਟ ਕਾਲਜ ਦੇ ਸਾਰਿਆਂ ਕਮਰਿਆਂ ਤੇ ਹਾਲ ਵਿੱਚ ਉਸੇ ਦਿਨ ਹੋ ਰਹੇ ਨਾਇਬ-ਤਹਿਸੀਲਦਾਰੀ ਦੇ ਇਮਤਿਹਾਨ ਦੇ ਕਾਰਨ ਇਹ ਕਾਨਫਰੰਸ ਗੌਰਮਿੰਟ ਕਾਲਜ ਦੀ ਥਾਂ ਮਾਲਵਾ ਖਾਲਸਾ ਸਕੂਲ ਵਿਚ ਕਰਨੀ ਪਈ।

ਹੁਣ, ਪ੍ਰੋਫੈਸਰ ਸੀਤਾ ਰਾਮ ਬਾਹਰੀ, ਡੀ. ਐਮ. ਕਾਲਿਜ, ਮੋਗਾ ਸਟੇਜ ਤੇ ਆਏ। ਆਪ ਜੀ ਨੇ ਪੰਜਾਬੀ ਭਾਸ਼ਾ ਦੀ ਮੱਧ ਕਾਲ ਵਿੱਚ ਅੰਤਰ-ਪਤੀ ਪਦਵੀ ਤੇ ਚਾਨਣਾ ਪਾਇਆ ਤੇ ਬੜੇ ਖੋਜ ਭਰੇ ਹਵਾਲੇ ਦੇ ਕੇ ਦਸਿਆ ਕਿ ਪੰਜਾਬੀ ਬੋਲੀ ਹਿੰਦੀ ਤੋਂ ਕਈ ਵਰਤਮਾਨ ਭਾਰਤੀ ਬੋਲੀਆਂ ਨਾਲੋਂ ਪੁਰਾਣੀ ਤੇ ਵੈਦਿਕ ਬੋਲੀ ਦੇ ਨੇੜੇ ਹੈ।

ਬਾਹਰੀ ਜੀ ਤੋਂ ਪਿਛੋਂ ਗੌਰਮਿੰਟ ਕਾਲਜ ਲੁਧਿਆਣਾ ਦੇ ਵਾਈਸ ਪ੍ਰਿੰਸੀਪਲ ਸ਼੍ਰੀ ਏ. ਐਨ. ਕਪੂਰ ਉੱਠੇ। ਆਪ ਜੀ ਨੇ ਪੰਜਾਬੀ ਭਾਸ਼ਾ ਲਈ ਪਿਆਰ ਪਰਗਟ ਕਰਦਿਆਂ ਇਸ ਦੀ ਉਨਤੀ ਲਈ ਅਪੀਲ ਕੀਤੀ। ਤੇ ਨਾਲੇ ਦਸਿਆ ਕਿ ਕਿਸ ਤਰ੍ਹਾਂ ਗੌਰਮਿੰਟ ਕਾਲਜ ਲੁਧਿਆਣਾ ਦੇ ਕਰਮਚਾਰੀ ਪੰਜਾਬੀ ਬੋਲੀ ਤੇ ਸਾਹਿੱਤ ਦੀ ਉੱਨਤੀ


  • ਪੂਰੇ ਭਾਸ਼ਣ ਲਈ ਦੇਖੋ ਪੰਨਾ ੫੬।
  • ਪੂਰੀ ਰੀਪੋਰਟ ਲਈ ਦੇਖੋ ਪੰਨਾ ੬੯।
    • ਇਹ ਸਾਰਾ ਭਾਸ਼ਣ ਆਲੋਚਨਾ ਦੇ ਅਗਲੇ ਪਰਚੇ ਵਿੱਚ ਛਾਪ ਦਿੱਤਾ ਜਾਵੇਗਾ।

੯੮