ਪੰਨਾ:Aaj Bhi Khare Hain Talaab (Punjabi).pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਣਿਹਾਰਨਾਂ ਅੱਜ ਵੀ ਘਾਟ ਉੱਤੇ ਆਉਂਦੀਆਂ ਹਨ।ਪਾਣੀ ਉੱਠ ਗੱਡੀਆਂ ਵਿੱਚ ਜਾਂਦਾ ਹੈ।ਦਿਨ ਵਿੱਚ ਕਈ ਵਾਰ ਅਜਿਹੀਆਂ ਟੈਂਕਰ ਗੱਡੀਆਂ ਵੀ ਦੇਖਣ ਨੂੰ ਮਿਲ ਜਾਂਦੀਆਂ ਹਨ, ਜਿਸ ਵਿੱਚ ਘੜਸੀਸਰ ਤੋਂ ਪਾਣੀ ਭਰਨ ਲਈ ਡੀਜਲ ਪੰਪ ਵੀ ਲੱਗਾ ਹੁੰਦਾ ਹੈ।

ਘੜਸੀਸਰ ਅੱਜ ਵੀ ਪਾਣੀ ਦੇ ਰਿਹਾ ਹੈ।ਸੂਰਜ ਅੱਜ ਵੀ ਚੜ੍ਹਦਿਆਂ-ਡੁੱਬਦਿਆਂ ਘੜਸੀਸਰ ਵਿੱਚ ਰੀਝ ਨਾਲ ਸੋਨਾ ਉਲੱਦ ਜਾਂਦਾ ਹੈ।

ਘੜਸੀਸਰ ਮਾਣਕ ਬਣ ਚੁੱਕਾ ਸੀ।ਉਸ ਮਗਰੋਂ ਕਿਸੇ ਹੋਰ ਤਾਲਾਬ ਨੂੰ ਬਣਾਉਣਾ ਬੇਹੱਦ ਮੁਸ਼ਕਿਲ ਹੋ ਗਿਆ ਹੋਵੇਗਾ।ਪਰ ਜੈਸਲਮੇਰ ਵਿੱਚ ਹਰੇਕ ਸੋ-ਪੰਜਾਹ ਸਾਲਾਂ ਵਿੱਚ ਤਾਲਾਬ ਬਣਦੇ ਰਹੇ, ਇੱਕ ਤੋਂ ਇੱਕ ਮਾਣਕ ਨਾਲ ਮੋਤੀ ਵੀ ਜੁੜਦੇ ਗਏ।

ਘੜਸੀਸਰ ਤੋਂ ਕੋਈ 175 ਸਾਲ ਬਾਅਦ ਬਣਿਆ ਜੈਤਸਰ।ਇਹ ਸੀ ਤਾਂ ਬੰਦ ਤਾਲਾਬ, ਪਰ ਆਪਣੇ ਵੱਡੇ ਬਗੀਚੇ ਕਾਰਨ ਬਾਅਦ ਵਿੱਚ 'ਬੜਾ ਬਾਗ' ਦੇ ਨਾਂ ਨਾਲ ਯਾਦ ਰੱਖਿਆ ਗਿਆ।ਇਸ ਪੱਥਰ ਦੇ ਬੰਨ੍ਹ ਨੇ ਜੈਸਲਮੇਰ ਦੇ ਉੱਤਰ ਵੱਲ ਖੜ੍ਹੀਆਂ ਪਹਾੜੀਆਂ ਤੋਂ ਆਉਣ ਵਾਲਾ ਸਾਰਾ ਪਾਣੀ ਰੋਕ ਲਿਆ ਹੈ।ਇੱਕ ਪਾਸੇ ਜੈਤਸਰ ਹੈ ਅਤੇ ਦੂਜੇ ਪਾਸੇ ਉਸੇ ਪਾਣੀ ਨਾਲ ਸਿੰਜਿਆ ਬੜਾ ਬਾਗ।ਦੋਹਾਂ ਦੇ ਵਿਚਕਾਰ ਹੈ ਬੰਨ੍ਹ ਦੀ ਕੰਧ।ਪਰ ਇਹ ਕੰਧ ਨਹੀਂ, ਚੰਗੀ ਖਾਸੀ ਚੌੜੀ ਸੜਕ ਲੱਗਦੀ ਹੈ ਜਿਹੜੀ ਘਾਟ ਦੇ ਪਾਰ ਸਾਹਮਣੇ ਪਹਾੜੀ ਤੱਕ ਰੁਕ ਜਾਂਦੀ ਹੈ।ਕੰਧ ਦੇ ਹੇਠਾਂ ਬਣੀ ਸਿੰਜਾਈ ਨਾਲੀ ਦਾ ਨਾਂ ਹੈ ਰਾਮ ਨਾਲ ।ਰਾਮ ਨਾਲ ਨਹਿਰ, ਬੰਨ੍ਹ ਵਾਲੇ ਪਾਸੇ ਪੌੜੀਨੁਮਾ ਹੈ।ਜੈਤਸਰ ਵਿੱਚ ਪਾਣੀ ਦਾ ਪੱਧਰ ਜਿਆਦਾ ਹੋਵੇ ਜਾਂ ਘੱਟ, ਨਹਿਰ ਦਾ ਪੌੜੀਨੁਮਾ ਢਾਂਚਾ ਪਾਣੀ ਨੂੰ ਬੜੇ ਬਾਗ ਵਾਲੇ ਪਾਸੇ ਉਤਾਰਦਾ ਰਹਿੰਦਾ ਹੈ।ਬੜੇ ਬਾਗ 'ਚ ਪੁੱਜਣ ਉੱਤੇ