ਪੰਨਾ:Aaj Bhi Khare Hain Talaab (Punjabi).pdf/92

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜ ਝਰੋਖੇ ਅਤੇ ਦੋ ਛੋਟੇ ਅਤੇ ਇੱਕ ਵੱਡੇ ਪੋਲ ਦਾ ਦਰਵਾਜ਼ਾ ਸਿਰ ਚੁੱੱਕੀ ਦਿਖਾਈ ਦੇਣਗੇ ।ਜਿਵੇਂ-ਜਿਵੇਂ ਅੱਗੇ ਵੱਧਦੇ ਹਾਂ, ਮੁੱਖ ਦਰਵਾਜ਼ੇ ਤੋਂ ਨਵੀਆਂ-ਨਵੀਆਂ ਝਲਕਾਂ ਦਿਖਾਈ ਦਿੰਦੀਆਂ ਹਨ।ਉੱਥੇ ਜਾ ਕੇ ਹੀ ਪਤਾ ਲੱਗਦਾ ਹੈ ਕਿ ਸਾਹਮਣੇ ਜਿਹੜਾ ਨੀਲਾ ਆਕਾਸ਼ ਨਹੀਂ ਸਗੋਂ ਨੀਲਾ ਪਾਣੀ ਹੈ।ਫੇਰ ਖੱਬੇ- ਸੱਜੇ ਪੱਕੇ ਘਾਟ, ਮੰਦਰ,ਬਾਰਾਂਦਰੀ ਅਨੇਕਾਂ ਖੰਭਿਆਂ ਨਾਲ ਸਜੇ ਵਰਾਂਡੇ, ਕਮਰੇ ਅਤੇ ਪਤਾ ਨਹੀਂ ਹੋਰ ਕੀ-ਕੀ ਜੁੜ ਜਾਂਦਾ ਹੈ।ਹਰ ਛਿਣ ਬਦਲਣ ਵਾਲੇ ਦ੍ਰਿਸ਼ ਤੋਂ ਬਾਅਦ ਜਦੋਂ ਤਾਲਾਬ ਦੇ ਕੋਲ ਪੁੱਜ ਕੇ ਇਹ ਸਿਲਸਿਲਾ ਮੁੱਕਦਾ ਹੈ ਤਾਂ ਉਦੋਂ ਅੱਖਾਂ ਸਾਹਮਣੇ ਦਿਸ ਰਹੇ ਸੁੰਦਰ ਦ੍ਰਿਸ਼ ਉੱਤੇ ਟਿੱਕਦੀਆਂ ਹੀ ਨਹੀਂ, ਪੁਤਲੀਆਂ ਘੁੰਮ-ਘੁੰਮ ਕੇ ਉਸ ਅਜੀਬ ਦ੍ਰਿਸ਼ ਨੂੰ ਮਾਪ ਲੈਣਾ ਚਾਹੁੰਦੀਆਂ ਹਨ।